ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ''ਚ ਸ਼ਰਾਬੀਆਂ ਨੂੰ ਲੱਗੀਆਂ ਮੌਜਾਂ

09/18/2018 3:54:53 PM

ਅੰਮ੍ਰਿਤਸਰ (ਦਲਜੀਤ) : ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਵਿਚ ਸ਼ਰਾਬੀਆਂ ਨੂੰ ਖੂਬ ਮੌਜਾਂ ਲੱਗੀਆਂ ਹੋਈਆਂ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਕਈ ਉਮੀਦਵਾਰਾਂ ਦੇ ਦਫਤਰਾਂ ਬਾਹਰ ਸ਼ਾਮ ਢੱਲਦੇ ਹੀ ਗਲਾਸੀ ਨਾਲ ਗਲਾਸੀਆਂ ਖੜਕ ਰਹੀਆਂ ਹਨ। ਜ਼ਿਲੇ 'ਚ ਵੋਟਾਂ ਦੇ ਨਾਂ 'ਤੇ ਸ਼ਰਾਬ ਪਿਲਾਉਣ ਵਾਲੀਆਂ ਸਿਆਸੀ ਪਾਰਟੀਆਂ 'ਤੇ ਪ੍ਰਸਾਸ਼ਨ ਨੇ ਵੀ ਅਜੇ ਤੱਕ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਹੈ। 
੍ਰਜਾਣਕਾਰੀ ਅਨੁਸਾਰ 19 ਸਤੰਬਰ ਨੂੰ ਹੋਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਜਿੱਤਣ ਲਈ ਹਰ ਸਿਆਸੀ ਪਾਰਟੀ ਆਪਣੀ ਪੂਰੀ ਵਾਹ ਲਾਹ ਰਹੀ ਹੈ। ਸਿਆਸੀ ਪਾਰਟੀਆਂ ਦੇ ਕੁਝ ਉਮੀਦਵਾਰ ਹਰ ਹਾਲਤ 'ਚ ਚੋਣਾਂ ਜਿੱਤਣ ਲਈ ਨਸ਼ੇ ਅਤੇ ਹੋਰ ਲੁਭਾਉਣੇ ਸੁਪਨੇ ਵਿਖਾ ਕੇ ਵੋਟਰਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ। ਦਿਹਾਤੀ ਖੇਤਰ ਦੇ ਵਧੇਰੇ ਪਿੰਡਾਂ 'ਚ ਸ਼ਾਮ ਹੁੰਦੇ ਹੀ ਉਮੀਦਵਾਰਾਂ ਦੇ ਦਫਤਰਾਂ ਬਾਹਰ ਗਲਾਸੀ ਨਾਲ ਗਲਾਸੀ ਖੜਕ ਰਹੀ ਹੁੰਦੀ ਹੈ ਅਤੇ ਸਥਾਨਕ ਪ੍ਰਸਾਸ਼ਨ ਸਭ ਕੁਝ ਜਾਣਦਿਆਂ ਹੁੰਦਿਆ ਵੀ ਅਣਜਾਣ ਬੈਠਾ ਹੁੰਦਾ ਹੈ।  


Related News