ਸੈਂਸੈਕਸ ਤਕਰੀਬਨ 300 ਅੰਕ ਡਿੱਗਾ, ਨਿਫਟੀ 11,278 'ਤੇ ਬੰਦ

09/18/2018 3:39:13 PM

ਮੁੰਬਈ— ਮੰਗਲਵਾਰ ਦੇ ਕਾਰੋਬਾਰ 'ਚ ਆਟੋ, ਆਇਲ, ਬੈਂਕਿੰਗ, ਫਾਰਮਾ ਅਤੇ ਪਾਵਰ ਸੈਕਟਰ 'ਚ ਗਿਰਾਵਟ ਕਾਰਨ ਸੈਂਸੈਕਸ ਅਤੇ ਨਿਫਟੀ ਦੋਵੇਂ ਇੰਡੈਕਸ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 294.85 ਅੰਕ ਦੀ ਵੱਡੀ ਗਿਰਾਵਟ ਨਾਲ 37,290.67 'ਤੇ ਬੰਦ ਹੋਇਆ ਹੈ। ਡਾਲਰ ਦੇ ਮੁਕਾਬਲੇ ਰੁਪਏ 'ਚ ਅੱਜ ਵੀ ਕਮਜ਼ੋਰੀ ਦਿਸੀ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 98.85 ਅੰਕ ਡਿੱਗ ਕੇ 11,278.90 ਦੇ ਪੱਧਰ 'ਤੇ ਬੰਦ ਹੋਇਆ ਹੈ। ਕਾਰੋਬਾਰ ਦੌਰਾਨ ਬੈਂਕਿੰਗ, ਆਟੋ, ਮੈਟਲ ਸ਼ੇਅਰਾਂ 'ਚ ਕਮਜ਼ੋਰੀ ਦਿਸੀ। ਉੱਥੇ ਹੀ ਰਿਲਾਇੰਸ, ਮਾਰੂਤੀ, ਆਈ. ਸੀ. ਆਈ. ਸੀ. ਆਈ. ਬੈਂਕ, ਟਾਟਾ ਮੋਟਰਜ਼, ਐੱਸ. ਬੀ. ਆਈ. ਬੈਂਕ ਦੇ ਸ਼ੇਅਰਾਂ 'ਚ ਵਿਕਵਾਲੀ ਦੇਖਣ ਨੂੰ ਮਿਲੀ।

ਬੀ. ਐੱਸ. ਈ. 'ਤੇ ਸਮਾਲ ਕੈਪ, ਮਿਡ ਕੈਪ ਅਤੇ ਲਾਰਜ ਕੈਪ ਇੰਡੈਕਸ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਲਾਰਜ ਕੈਪ ਇੰਡੈਕਸ 'ਚ 0.88 ਫੀਸਦੀ ਦੀ ਗਿਰਾਵਟ, ਮਿਡ ਕੈਪ 1.49 ਫੀਸਦੀ ਅਤੇ ਸਮਾਲ ਕੈਪ 1.51 ਫੀਸਦੀ ਡਿੱਗ ਕੇ ਬੰਦ ਹੋਏ। ਐੱਨ. ਐੱਸ. ਈ. 'ਤੇ ਬੈਂਕ ਨਿਫਟੀ 1.41 ਫੀਸਦੀ ਦੀ ਗਿਰਾਵਟ ਨਾਲ 26,441.45 'ਤੇ ਬੰਦ ਹੋਇਆ ਹੈ। ਨਿਫਟੀ ਮੈਟਲ 57.35 ਅੰਕ ਡਿੱਗ ਕੇ 3,648 'ਤੇ, ਨਿਫਟੀ ਫਾਰਮਾ 38.75 ਅੰਕ ਦੀ ਕਮਜ਼ੋਰੀ ਨਾਲ 10,465.40 'ਤੇ ਬੰਦ ਹੋਇਆ ਹੈ। ਇਸ ਦੇ ਇਲਾਵਾ ਨਿਫਟੀ ਪੀ. ਐੱਸ. ਯੂ. ਬੈਂਕ ਇੰਡੈਕਸ 166.10 ਅੰਕ ਦੀ ਗਿਰਾਵਟ ਨਾਲ 2,890 'ਤੇ ਬੰਦ ਹੋਇਆ ਹੈ। ਇਸ ਸਭ ਵਿਚਕਾਰ ਨਿਫਟੀ ਐੱਫ. ਐੱਮ. ਸੀ. ਜੀ. ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਨਿਫਟੀ ਐੱਫ. ਐੱਮ. ਸੀ. ਜੀ. 333.50 ਅੰਕ ਯਾਨੀ 1.09 ਫੀਸਦੀ ਦੀ ਤੇਜ਼ੀ ਨਾਲ 30,893.25 'ਤੇ ਬੰਦ ਹੋਇਆ ਹੈ।


Related News