ਫੌਜੀ ਦੇ ਖੌਫਨਾਕ ਕਦਮ ਨੇ 3 ਘਰਾਂ 'ਚ ਵਿਛਾਇਆ ਸੱਥਰ (ਵੀਡੀਓ)

09/18/2018 3:42:03 PM

ਦੀਨਾਨਗਰ/ਤਰਨਤਾਰਨ/ਸੰਗਰੂਰ (ਦੀਪਕ,ਪੁਨੀਤ,ਵਿਜੇ)  : ਹਿਮਾਚਲ ਦੇ ਮਕਲੌਡਗੰਜ ਵਿਖੇ ਇਕ ਦਿਲ-ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿਥੇ 18 ਸਿੱਖ ਰੈਜੀਮੈਂਟ ਦੇ ਇਕ ਜਵਾਨ ਨੇ ਆਪਣੇ ਦੋ ਸਾਥੀਆਂ ਦਾ ਗੋਲੀ ਮਾਰ ਕੇ ਕਤਲ ਕਰ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਤਰਨਤਾਰਨ, ਸੰਗਰੂਰ ਤੇ ਦੀਨਾਨਗਰ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਦੀ ਪਛਾਣ ਹਰਦੀਪ ਸਿੰਘ ਵਾਸੀ ਮਰਹਾਣਾ (ਤਰਨਤਾਰਨ), ਹਰਪਾਲ ਸਿੰਘ ਵਾਸੀ ਦੀਨਾਨਗਰ ਤੇ ਜਸਵੀਰ ਸਿੰਘ ਵਾਸੀ ਸੰਗਰੂਰ ਵਜੋਂ ਹੋਈ ਹੈ। 

ਜਾਣਕਾਰੀ ਮੁਤਾਬਕ ਤਰਨਤਾਰਨ ਦੇ ਪਿੰਡ ਮਰਹਾਣਾ ਦੇ ਹਰਦੀਪ ਸਿੰਘ ਤੇ ਦੀਨਾਨਗਰ ਦੇ ਪਿੰਡ ਠੂੰਡੀ ਦੇ ਹਰਪਾਲ ਸਿੰਘ ਨੂੰ ਜਸਵੀਰ ਸਿੰਘ ਨੇ ਉਸ ਸਮੇਂ ਗੋਲੀਆਂ ਮਾਰੀਆਂ ਜਦੋਂ ਉਹ ਦੋਵੇਂ ਆਪਣੀ ਬੈਰਕ 'ਚ ਸੁੱਤੇ ਪਏ ਸਨ। ਸੂਤਰਾਂ ਮੁਤਾਬਕ ਡਿਊਟੀ ਦੌਰਾਨ ਸੁੱਤੇ ਪਏ ਜਸਵੀਰ ਨੂੰ ਦੋਵਾਂ ਨੇ ਡਾਂਟ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਖੁਦ ਨੂੰ ਵੀ ਗੋਲੀ ਮਾਰ ਲਈ। 


Related News