ਕ੍ਰਿਕਟ ਤੋਂ ਬਾਅਦ ਹੁਣ ਇਕ ਨਵੇਂ ਅਵਤਾਰ ''ਚ ਨਜ਼ਰ ਆਉਣਗੇ ਸੌਰਵ ਗਾਂਗੁਲੀ

09/18/2018 3:27:18 PM

ਕੋਲਕਾਤਾ— ਦੁਰਗਾ ਪੂਜਾ 'ਤੇ ਬਣਾਈ ਗਈ ਇਕ ਮਿਊਜ਼ਿਕ ਵੀਡੀਓ 'ਚ ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਕਈ ਪ੍ਰਸਿੱਧ ਅਭਿਨੇਤਰੀਆਂ ਦੇ ਨਾਲ ਨਜ਼ਰ ਆਉਣਗੇ। 'ਜੈ ਜੈ ਦੁਰਗਾ ਮਾਂ' ਸਿਰਲੇਖ ਵਾਲੀ ਇਸ ਮਿਊਜ਼ਿਕ ਵੀਡੀਓ 'ਚ ਗਾਂਗੁਲੀ ਸੁਭੋਸ਼ਰੀ ਗਾਂਗੁਲੀ 'ਤੇ ਮੀਮੀ ਚੱਕਰਵਰਤੀ ਨਾਲ ਨਜ਼ਰ ਆਉਣਗੇ। ਸੋਮਵਾਰ ਨੂੰ ਇਸ ਸਬੰਧ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਗਾਂਗੁਲੀ ਨੇ ਕਿਹਾ, ''ਪਹਿਲੀ ਵਾਰ ਕੋਈ ਵੀ ਚੀਜ਼ ਚੰਗੀ ਹੁੰਦੀ ਹੈ।''

ਉਨ੍ਹਾਂ ਕਿਹਾ, ''ਮੈਂ ਖੁਸ਼ਕਿਸਮਤ ਹਾਂ ਕਿ ਮਿਊਜ਼ਿਕ ਵੀਡੀਓ ਦੇ ਨਿਰਦੇਸ਼ਕ ਰਾਜ ਚੱਕਰਵਰਤੀ ਨੇ ਮੈਨੂੰ ਮੁਸ਼ਕਲ ਡਾਂਸ ਸਟੈੱਪ ਨਹੀਂ ਦਿੱਤੇ। ਸਾਰੇ ਮੁਸ਼ਕਲ ਡਾਂਸ ਸਟੈੱਪ ਸੁਭੋਸ਼ਰੀ 'ਤੇ ਮੀਮੀ ਨੇ ਕੀਤੇ।'' ਲਾਂਚ ਦੇ ਬਾਅਦ ਇਹ ਮਿਊਜ਼ਿਕ ਵੀਡੀਓ ਯੂ ਟਿਊਬ ਸਮੇਤ ਸਾਰੇ ਡਿਜੀਟਲ ਮੀਡੀਆ ਪਲੇਟਫਾਰਮ ਤੇ ਉਪਲੱਬਧ ਹੋਵੇਗਾ। ਵੀਡੀਓ ਦੀ ਸ਼ੂਟਿੰਗ ਦੇ ਬਾਰੇ 'ਚ ਪੁੱਛਣ ਤੇ ਗਾਂਗੁਲੀ ਨੇ ਕਿਹਾ, ਹਰ ਸ਼ੂਟ ਦੇ ਬਾਅਦ ਮੈਂ ਮਾਨੀਟਰ ਦੇਖਿਆ ਕਰਦਾ ਸੀ, ਕਿਉਂਕਿ ਮੈਂ ਬੇਵਕੂਫ ਜਿਹਾ ਨਹੀਂ ਦਿੱਸਣਾ ਚਾਹੁੰਦਾ ਸੀ।  

PunjabKesari
ਮਿਊਜ਼ਿਕ ਵੀਡੀਓ ਦੀ ਤਕਨੀਕ ਵੀ ਨਹੀਂ ਸਮਝਦੇ ਗਾਂਗੁਲੀ
ਗਾਂਗੁਲੀ ਦਾ ਕਹਿਣਾ ਹੈ ਕਿ ਮੈਨੂੰ ਕ੍ਰਿਕਟ ਅਤੇ ਕੁਮੈਂਟਰੀ ਸਮਝ ਆਉਂਦੀ ਹੈ। ਮੈਨੂੰ ਟੀ.ਵੀ. ਵਿਗਿਆਪਨਾਂ ਦੀ ਵੀ ਕੁਝ ਸਮਝ ਹੈ। ਪਰ ਮੈਨੂੰ ਮਿਊਜ਼ਿਕ ਵੀਡੀਓ ਦੀ ਤਕਨੀਕ ਦੀ ਸਮਝ ਨਹੀਂ ਹੈ, ਮੈਨੂੰ ਨਹੀਂ ਪਤਾ ਸੀ ਕਿ ਇਸ ਦੀ ਸ਼ੂਟਿੰਗ ਕਿਵੇਂ ਹੁੰਦੀ ਹੈ। ਵੀਡੀਓ ਦੀ ਸ਼ੂਟਿੰਗ ਕਰਨ ਦੇ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਕਿੰਨਾ ਆਨੰਦ ਆਇਆ।


Related News