ਪ੍ਰੀਤ ਸਿਆਂ ਦੇ ਨਵੇਂ ਗੀਤ 'ਪੈੱਗ ਦੇ ਨਸ਼ੇ 'ਚ' ਦੀ ਲਿਰੀਕਲ ਵੀਡੀਓ ਰਿਲੀਜ਼

9/18/2018 3:26:26 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਪ੍ਰੀਤ ਸਿਆਂ ਦੇ ਨਵੇਂ ਗੀਤ 'ਪੈੱਗ ਦੇ ਨਸ਼ੇ 'ਚ' ਦੀ ਲਿਰੀਕਲ ਵੀਡੀਓ ਯੂਟਿਊਬ 'ਤੇ ਰਿਲੀਜ਼ ਹੋ ਗਈ ਹੈ। ਪ੍ਰੀਤ ਸਿਆਂ ਦਾ ਇਹ ਨਵਾਂ ਗੀਤ ਭੰਗੜਾ ਥੀਮ ਸੌਂਗ ਹੈ, ਜੋ ਡੀ. ਜੇ.'ਤੇ ਖੂਬ ਜਚੇਗਾ। ਕੁਝ ਦਿਨਾਂ ਪਹਿਲਾਂ ਇਸ ਗੀਤ ਦਾ ਪੋਸਟਰ ਜਾਰੀ ਹੋਇਆ ਸੀ। ਦੱਸ ਦੇਈਏ ਕਿ ਇਸ ਗੀਤ ਨੂੰ ਸੰਗੀਤ ਪ੍ਰਿੰਸ ਸੱਗੂ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਪ੍ਰੀਤ ਬੈਂਸ ਅਲੀਸ਼ੇਰ ਦੇ ਹਨ।

ਗੀਤ ਵੀ. ਐੱਸ. ਰਿਕਾਰਡਸ ਤੇ ਵਿਕਾਸ ਸੇਠੀ ਦੀ ਪੇਸ਼ਕਸ਼ ਹੈ ਤੇ ਆਰਟਿਸਟ kkalakaar.com ਵਲੋਂ ਮੈਨੇਜ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵੀ ਪ੍ਰੀਤ ਸਿਆਂ 'ਕਿੱਲ ਸਰਦਾਰ', 'ਰਾਜ਼ੀਨਾਮਾ', 'ਪੱਬ ਵਿਚ', 'ਜਗ ਬਦਲਿਆ' ਵਰਗੇ ਕਈ ਸੁਪਰਹਿੱਟ ਗੀਤ ਗਾ ਚੁੱਕੇ ਹਨ। 'ਕਿੱਲ ਸਰਦਾਰ' ਉਨ੍ਹਾਂ ਦਾ ਸਭ ਤੋਂ ਜ਼ਿਆਦਾ ਵਾਇਰਲ ਹੋਇਆ ਗੀਤ ਹੈ, ਜਿਸ ਨੂੰ ਯੂਟਿਊਬ 'ਤੇ 12 ਮਿਲੀਅਨ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News