ਮਕਾਨ ਮਾਲਕ ਨੂੰ ਸਬਕ ਸਿਖਾਉਣ ਲਈ ਸ਼ਖਸ ਨੇ ਚੁਣਿਆ ਇਹ ਅਨੋਖਾ ਤਰੀਕਾ

09/18/2018 3:29:02 PM

ਲੰਡਨ (ਬਿਊਰੋ)— ਅਕਸਰ ਲੋਕ ਕਿਸੇ ਨਾ ਕਿਸੇ ਪਰੇਸ਼ਾਨੀ ਨਾਲ ਘਿਰੇ ਰਹਿੰਦੇ ਹਨ। ਕੁਝ ਲੋਕ ਪਰੇਸ਼ਾਨੀ ਅੱਗੇ ਹਾਰ ਮੰਨ ਲੈਂਦੇ ਹਨ ਜਦਕਿ ਕੁਝ ਲੋਕ ਇਸ ਦਾ ਡੱਟ ਕੇ ਮੁਕਾਬਲਾ ਕਰਦੇ ਹਨ। ਬ੍ਰਿਟੇਨ ਵਿਚ ਇਕ ਕਿਰਾਏਦਾਰ ਆਪਣੇ ਮਕਾਨ ਮਾਲਕ ਤੋਂ ਪਰੇਸ਼ਾਨ ਸੀ ਪਰ ਉਸ ਨੇ ਆਪਣੀ ਪਰੇਸ਼ਾਨੀ ਦਾ ਅਨੋਖਾ ਹੱਲ ਕੱਢਿਆ। ਬ੍ਰਿਟੇਨ ਦੇ ਬ੍ਰੈੱਡਫ੍ਰਾਡ ਵਿਚ ਇਕ ਕਿਰਾਏ ਦੇ ਮਕਾਨ ਵਿਚ ਰਹਿਣ ਵਾਲੇ ਮਾਰਕ ਨਿਕੋਲ ਨੇ ਆਪਣੇ ਮਕਾਨ ਮਾਲਕ ਨੂੰ ਸਬਕ ਸਿਖਾਉਣ ਲਈ ਅਨੋਖਾ ਤਰੀਕਾ ਲੱਭਿਆ। ਇਕ ਮੱਛੀ ਅਤੇ ਚਿਪਸ ਦੀ ਦੁਕਾਨ ਦਾ ਮੈਨੇਜਰ ਮਾਰਕ ਆਪਣੇ ਮਕਾਨ ਮਾਲਕ ਦੀਆਂ ਹਰਕਤਾਂ ਤੋਂ ਇੰਨਾ ਦੁਖੀ ਹੋ ਗਿਆ ਕਿ ਉਸ ਨੇ ਆਪਣੀ ਦੁਕਾਨ ਦਾ ਨਾਮ ਹੀ 'ਲਾਲਚੀ ਮਕਾਨ ਮਾਲਕ' (Greedy Landlord) ਰੱਖ ਦਿੱਤਾ।

PunjabKesari

ਜਾਣਕਾਰੀ ਮੁਤਾਬਕ ਨਿਕੋਲ 4 ਬੱਚਿਆਂ ਦੇ ਪਿਤਾ ਹਨ ਅਤੇ ਪਤਨੀ ਤੋਂ ਤਲਾਕ ਹੋਣ ਦੇ ਬਾਅਦ ਆਰਥਿਕ ਤੰਗੀ ਵਿਚ ਜ਼ਿੰਦਗੀ ਜੀ ਰਹੇ ਸਨ। 48 ਸਾਲਾ ਮਾਰਕ ਨਿਕੋਲ ਨੇ ਦੱਸਿਆ,''ਮੇਰੇ ਕਰੋੜਪਤੀ ਮਕਾਨ ਮਾਲਕ ਨੇ ਪੈਸਿਆਂ ਲਈ ਮੈਨੂੰ ਕਾਫੀ ਪਰੇਸ਼ਾਨ ਕੀਤਾ। ਮੈਂ ਸਾਲ 2017 ਵਿਚ 3 ਸਾਲ ਦੀ ਲੀਜ਼ 'ਤੇ ਮਕਾਨ ਕਿਰਾਏ 'ਤੇ ਲਿਆ ਸੀ ਪਰ ਉਸ ਦੀਆਂ ਹਰਕਤਾਂ ਤੋਂ ਤੰਗ ਆ ਕੇ ਮੈਂ ਘਰ ਛੱਡਣ ਦਾ ਫੈਸਲਾ ਲਿਆ। ਭਾਵੇਂਕਿ ਘਰ ਛੱਡਣ ਤੋਂ ਪਹਿਲਾਂ ਮੈਂ ਆਪਣੇ ਲਾਲਚੀ ਮਕਾਨ ਮਾਲਕ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ।'' ਨਿਕੋਲ ਨੇ ਅੱਗੇ ਦੱਸਿਆ ਕਿ ਜਦੋਂ ਉਸ ਨੇ ਆਪਣੀ ਦੁਕਾਨ 'ਤੇ ਸਾਈਨ ਬੋਰਡ ਲਗਾਇਆ ਤਾਂ ਉਸ ਦੇ ਮਕਾਨ ਮਾਲਕ ਨੂੰ ਥੋੜ੍ਹੀ ਪਰੇਸ਼ਾਨੀ ਹੋਈ। ਪਰ ਹੁਣ ਉਹ ਉਸ ਦੇ ਘਰ ਤੋਂ ਥੋੜ੍ਹੀ ਹੀ ਦੂਰੀ 'ਤੇ ਰਹਿਣਗੇ। 

PunjabKesari

ਨਿਕੋਲ ਦੱਸਦੇ ਹਨ,''ਮੈਂ 3000 ਪੌਂਡ ਬਤੌਰ ਪੇਸ਼ਗੀ ਜਮਾਂ ਕਰਵਾਏ ਸਨ ਪਰ ਲਾਲਚੀ ਮਕਾਨ ਮਾਲਕ ਨੇ ਮੇਰੇ ਹਾਲਾਤਾਂ ਦਾ ਫਾਇਦਾ ਚੁੱਕਿਆ ਅਤੇ ਇਕ ਵੱਡੀ ਰਾਸ਼ੀ ਵਾਪਸ ਨਹੀਂ ਕੀਤੀ।'' ਉਸ ਨੇ ਅੱਗੇ ਕਿਹਾ,''ਜਿਵੇਂ ਹੀ ਉਸ ਨੂੰ ਪਤਾ ਚੱਲਿਆ ਕਿ ਮੇਰੇ ਕੋਲ ਬਹੁਤ ਘੱਟ ਪੈਸੇ ਹਨ ਅਤੇ ਮੇਰੀ ਸਥਿਤੀ ਹਾਲੇ ਵੀ ਖਰਾਬ ਹੈ ਤਾਂ ਉਸ ਨੇ ਮੈਨੂੰ ਹੋਰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਹ ਕਿਸੇ ਤਰੀਕੇ ਨਾਲ ਮੈਨੂੰ ਘਰੋਂ ਬਾਹਰ ਕੱਢਣਾ ਚਾਹੁੰਦਾ ਸੀ। ਉਸ ਨੂੰ ਮੇਰੇ ਹਾਲਾਤਾਂ 'ਤੇ ਕੋਈ ਤਰਸ ਨਹੀਂ ਸੀ ਆ ਰਿਹਾ।'' ਉੱਧਰ ਨਿਕੋਲ ਦੇ ਦਾਅਵਿਆਂ ਦੇ ਉਲਟ ਮਕਾਨ ਮਾਲਕ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਮੈਂ ਉਸ ਦੀ ਸਥਿਤੀ ਨੂੰ ਸਮਝਦੇ ਹੋਏ 2 ਮਹੀਨੇ ਦਾ ਕਿਰਾਇਆ ਨਹੀਂ ਲਿਆ।


Related News