ਜੇਲ ਤੋਂ ਬਾਹਰ ਆਉਣ ਤੋਂ ਬਾਅਦ ਵੀ ਨਹੀਂ ਸੁਧਰਿਆ ਪ੍ਰੇਮੀ, ਮਿਲੀ ਦਰਦਨਾਕ ਮੌਤ

09/18/2018 3:14:51 PM

ਅਬੋਹਰ—ਰਿੱਧੀ ਸਿੱਧੀ ਕਾਲੋਨੀ 'ਚ ਬੀਤੇ ਦਿਨੀਂ ਮਿਲੀ ਲਾਸ਼ ਰਾਮ ਨਗਰ ਦੇ ਰਾਜਿੰਦਰ ਉਰਫ ਗੌਰਾ (27) ਦੀ ਸੀ। ਗੌਰਾ ਦੀ ਹੱਤਿਆ ਉਸ ਦੀ ਪ੍ਰੇਮਿਕਾ ਦੇ ਪਿਤਾ ਨੇ ਆਪਣੇ ਭਤੀਜੇ ਅਤੇ ਦੋਸਤਾਂ ਨਾਲ ਮਿਲ ਕੇ ਕੀਤੀ ਸੀ। 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਇਕ ਫਰਾਰ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਹੱਤਿਆ ਦਾ ਸ਼ੱਕ ਸੀ ਅਤੇ ਜਿਵੇਂ ਹੀ ਉਨ੍ਹਾਂ ਨੇ ਔਰਤ ਤੋਂ ਪੁੱਛਗਿਛ ਕੀਤੀ ਤਾਂ ਉਸ ਨੇ ਇਹ ਦੱਸਿਆ ਕਿ ਘਟਨਾ ਵਾਲੇ ਦਿਨ ਅਬੋਹਰ ਦਾ ਇਕ ਨੌਜਵਾਨ ਉਸ ਦੇ ਪ੍ਰੇਮੀ ਨੂੰ ਸ਼ਰਾਬ ਪਿਲਾਉਣ ਦਾ ਬਹਾਨਾ ਲਗਾ ਕੇ ਨਾਲ ਲੈ ਗਿਆ, ਪਰ ਵਾਪਸ ਨਹੀਂ ਆਇਆ।

ਐੱਸ.ਪੀ. ਵਿਨੋਦ ਕੁਮਾਰ ਨੇ ਕਿਹਾ ਕਿ, ਮੁਕਤਸਰ ਦੇ ਪਿੰਡ ਡੋਹੰਕ ਨਿਵਾਸੀ ਅਤੇ ਹਾਲ ਆਬਾਦ ਰਾਮ ਨਗਰ ਦੇ ਰਾਜਿੰਦਰ ਦੀ ਹੱਤਿਆ ਦੇ ਬਾਅਦ 10 ਸਤੰਬਰ ਨੂੰ ਰਿੱਧੀ ਸਿੱਧੀ ਕਾਲੋਨੀ ਦੇ ਪਿੱਛੇ ਸੁੱਟ ਦਿੱਤੀ ਸੀ। ਪੁਲਸ ਨੇ ਪਿੰਡ ਆਲਮਗੜ੍ਹ ਦੇ ਰਣਜੀਤ ਸਿੰਘ ਦੇ ਬਿਆਨ ਦੇ ਆਧਾਰ 'ਤੇ ਕੇਸ ਦਰਜ ਕੀਤਾ, ਪਰ ਉਸ ਸਮੇਂ ਗੌਰਾ ਦੀ ਪਛਾਣ ਨਹੀਂ ਹੋਈ ਸੀ। 12 ਸਤੰਬਰ ਨੂੰ ਰਿਸ਼ਤੇਦਾਰਾਂ ਨੇ ਗੌਰਾ ਦੀ ਲਾਸ਼ ਦੀ ਪਛਾਣ ਕਰ ਲਈ ਅਤੇ ਦੱਸਿਆ ਕਿ ਉਸ ਦਾ ਮੁਕਤਸਰ ਦੀ ਇਕ ਔਰਤ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਲੜਕੀ ਦੇ ਰਿਸ਼ਤੇਦਾਰ ਇਸ ਗੱਲ ਤੋਂ ਖਫਾ ਸਨ, ਜਿਸ ਕਾਰਨ ਉਨ੍ਹਾਂ ਨੇ ਗੌਰਾ ਦੀ ਹੱਤਿਆ ਕੀਤੀ ਹੋ ਸਕਦੀ ਹੈ।

ਪਹਿਲਾਂ ਮੁਕਤਸਰ 'ਚ ਰਹਿੰਦਾ ਸੀ ਲੜਕੀ ਦਾ ਪਰਿਵਾਰ
ਪੁਲਸ ਨੇ ਦੱਸਿਆ ਕਿ ਜਦੋਂ ਦੋਵੇਂ ਪਹਿਲੀ ਵਾਰ ਭੱਜੇ ਤਾਂ ਉਸ ਦਾ ਪਰਿਵਾਰ ਮੁਕਤਸਰ ਦੇ ਪਿੰਡ ਰੰਧਾਵਾ 'ਚ ਰਹਿੰਦਾ ਸੀ, ਪਰ ਇਸ ਸਮੇਂ ਉਸ ਦੇ ਪਿਤਾ ਰਾਜੂ ਸ਼੍ਰੀਗੰਗਾਨਗਰ ਦੀ ਰਾਮ ਨਗਰ ਕਾਲੋਨੀ 'ਚ ਰਹਿੰਦੇ ਹਨ। ਪਿਤਾ ਰਾਜੂ ਨੇ ਭਤੀਜੇ ਪਵਨ ਕੁਮਾਰ ਨਿਵਾਸੀ ਦੇਵ ਨਗਰ ਨਰਸਰੀ ਵਾਰਡ ਨੰ.1 ਸ਼੍ਰੀਗੰਗਾਨਗਰ, ਸੁਰੇਸ਼ ਕੁਮਾਰ ਅਤੇ ਨਵੀਂ ਆਬਾਦੀ ਨਿਵਾਸੀ ਮੋਨੂੰ ਸੁਨੇਜਾ ਦੇ ਨਾਲ ਮਿਲ ਕੇ 9-10 ਸਤੰਬਰ ਦੀ ਰਾਤ ਨੂੰ ਰਾਜਿੰਦਰ ਦੀ ਹੱਤਿਆ ਕਰ ਦਿੱਤੀ।

ਕੇਸ ਸੁਲਝਾਉਣ 'ਚ ਪ੍ਰੇਮਿਕਾ ਨੇ ਵੀ ਪੁਲਸ ਦੀ ਕੀਤੀ ਮਦਦ
ਅਧਿਕਾਰੀਆਂ ਨੇ ਦੱਸਿਆ ਕਿ ਮੋਨੂੰ ਘਟਨਾ ਵਾਲੇ ਦਿਨ ਗੌਰਾ ਨੂੰ ਸ਼ਰਾਬ ਪੀਣ ਦੇ ਬਹਾਨੇ ਘਰੋਂ ਲੈ ਗਿਆ ਅਤੇ ਬਾਅਦ 'ਚ ਉਸ ਦੀ ਹੱਤਿਆ ਕਰ ਦਿੱਤੀ। ਇਸ ਮਾਮਲੇ 'ਚ ਅਜੇ ਸੁਰੇਸ਼ ਕੁਮਾਰ ਪੁਲਸ ਦੀ ਪਕੜ ਤੋਂ ਬਾਹਰ ਹੈ। ਸਿਟੀ ਟੂ ਦੇ ਐੱਸ.ਐੱਚ.ਓ. ਚੰਦਰ ਸ਼ੇਖਰ ਦੇ ਮੁਤਾਬਕ ਜਲਦ ਹੀ ਉਸ ਨੂੰ ਫੜ ਲਿਆ ਜਾਵੇਗਾ।


Related News