ਅਫਗਾਨਿਸਤਾਨ ''ਚ ਪੁਲਸ ਕਰਮਚਾਰੀ ਨੇ ਹੀ ਕੀਤਾ ਚੌਕੀ ''ਤੇ ਹਮਲਾ, 9 ਦੀ ਮੌਤ

09/18/2018 3:10:43 PM

ਕਾਬੁਲ (ਭਾਸ਼ਾ)— ਅਫਗਾਨਿਸਤਾਨ ਦੇ ਬਲਖ ਸੂਬੇ ਵਿਚ ਸਥਿਤ ਚੌਕੀ 'ਚ ਇਕ ਪੁਲਸ ਕਰਮਚਾਰੀ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿਚ ਫੋਰਸ ਦੀ ਇਕਾਈ ਦੇ 9 ਜਵਾਨ ਮਾਰੇ ਗਏ। ਇਕ ਅਫਗਾਨ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਮੁਤਾਬਤ ਇਸ ਤਰ੍ਹਾਂ ਦੇ ਹਮਲਿਆਂ ਨੂੰ ਅਫਗਾਨਿਸਤਾਨ ਵਿਚ 'ਇਨਸਾਈਡਰ ਅਟੈਕ' ਕਿਹਾ ਜਾ ਰਿਹਾ ਹੈ। 

ਪੁਲਸ ਅਧਿਕਾਰੀ ਮੁਹੰਮਦਦੀਨ ਖਾਨਜੇਰ ਨੇ ਦੱਸਿਆ ਕਿ ਸੋਮਵਾਰ ਦੀ ਦੇਰ ਰਾਤ ਕੀਤੀ ਗਈ ਇਸ ਗੋਲੀਬਾਰੀ ਵਿਚ ਇਕ ਪੁਲਸ ਕਰਮਚਾਰੀ ਜ਼ਖਮੀ ਹੋ ਗਿਆ ਅਤੇ 3 ਲਾਪਤਾ ਹਨ। ਖਾਨਜੇਰ ਨੇ ਦੱਸਿਆ ਕਿ ਹਮਲਾਵਰ ਇਸੇ ਜ਼ਿਲੇ ਦੀ ਇਕ ਹੋਰ ਪੁਲਸ ਚੌਕੀ ਦਾ ਕਰਮਚਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਹਮਲਾਵਰ ਜਾਂਦੇ ਹੋਏ ਚੌਕੀ 'ਚੋਂ ਸਾਰੇ ਹਥਿਆਰ ਵੀ ਆਪਣੇ ਨਾਲ ਲੈ ਗਿਆ। ਤਾਲਿਬਾਨ ਨੇ ਹਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਜ਼ਿਲੇ 'ਚ ਅੱਤਵਾਦੀ ਸਰਗਰਮ ਹਨ ਅਤੇ ਅਕਸਰ ਅਫਗਾਨ ਸੁਰੱਖਿਆ ਫੋਰਸ ਦੇ ਜਵਾਨਾਂ 'ਤੇ ਹਮਲੇ ਕਰਦੇ ਰਹਿੰਦੇ ਹਨ।


Related News