ਭਾਰਤ ''ਚ ਸੁਧਰ ਰਹੀ ਹੈ ਬੱਚਿਆਂ ਦੀ ਸਿਹਤ, ਅਜੇ ਵੀ ਬਜਟ ਵਧਾਉਣ ਦੀ ਲੋੜ : ਬਿਲ ਗੇਟਸ

09/18/2018 3:03:59 PM

ਨਵੀਂ ਦਿੱਲੀ—ਸੂਚਨਾ ਤਕਨਾਲੋਜੀ ਕੰਪਨੀ ਮਾਈਕ੍ਰੋਸਾਫਟ ਦੇ ਸੰਸਥਾਪਕ ਅਤੇ ਸਮਾਜਸੇਵੀ ਬਿਲ ਗੇਟਸ ਨੇ ਕਿਹਾ ਕਿ ਭਾਰਤ 'ਚ ਸਾਲ ਦਰ ਸਾਲ ਬੱਚਿਆਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਹਾਲਾਂਕਿ ਉਨ੍ਹਾਂ ਨੂੰ ਪੋਸ਼ਣ ਵਧੀਆ ਕਰਨ ਅਤੇ ਮੌਤ ਤੋਂ ਛੁੱਟਕਾਰਾ ਪਾਉਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਜ਼ਿਆਦਾ ਧਨ ਨਿਵੇਸ਼ ਕਰਨ ਦੀ ਲੋੜ 'ਤੇ ਜ਼ੋਰ ਵੀ ਦਿੱਤਾ ਹੈ। ਗੇਟਸ ਨੇ ਕਿਹਾ ਕਿ ਭਾਰਤ 'ਚ ਟੀਕਾਕਰਣ ਦੀ ਪਹੁੰਚ ਦੀ ਦਰ ਕਾਫੀ ਵਧੀਆ ਹੋਈ ਹੈ ਅਤੇ ਨਵੇਂ ਟੀਕਿਆਂ ਦਾ ਬਹੁਤ ਅਸਰ ਪਵੇਗਾ। ਬਿਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ ਦੇ ਪ੍ਰਮੁੱਖ ਨੇ ਕਿਹਾ ਕਿ ਭਾਰਤ 'ਚ ਬੱਚਿਆਂ ਦੀ ਸਿਹਤ ਸਾਲ ਦਰ ਸਾਲ ਵਧੀਆ ਹੋ ਰਹੀ ਹੈ। ਭਾਰਤ 'ਚ ਸਰਕਾਰ ਅਤੇ ਸੂਬਿਆਂ ਦੇ ਕਈ ਨੇਤਾ ਟੀਕਾਕਰਣ ਦੀ ਪਹੁੰਚ ਵਧੀਆ ਕਰਨ ਵਰਗੀਆਂ ਚੀਜ਼ਾਂ ਲਈ ਸਿਹਰਾ ਦੇ ਪਾਤਰ ਹਨ। 
ਸਿਹਤ ਅਤੇ ਸਿੱਖਿਆ ਦੇ ਬਾਰੇ 'ਚ ਰਾਏ ਪੁੱਛੇ ਜਾਣ 'ਤੇ ਗੇਟਸ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਸੰਸਥਾ ਨੇ ਬਿਹਾਰ ਅਤੇ ਉੱਤਰ ਪ੍ਰਦੇਸ਼ 'ਚ ਕੰਮ ਸ਼ੁਰੂ ਕੀਤਾ ਸੀ ਤਾਂ ਟੀਕਾਕਰਣ ਦੀ ਪਹੁੰਚ ਦੀ ਦਰ 40 ਫੀਸਦੀ ਤੋਂ ਵੀ ਹੇਠਾਂ ਸੀ। ਉਨ੍ਹਾਂ ਕਿਹਾ ਕਿ ਇਸ ਕਾਰਨ ਹਜ਼ਾਰਾਂ ਬੇਲੋੜੀਆਂ ਮੌਤਾਂ ਹੋ ਰਹੀਆਂ ਸਨ। ਗੇਟਸ ਨੇ ਕਿਹਾ ਕਿ ਕਾਫੀ ਸਾਰੀਆਂ ਚੀਜ਼ਾਂ ਵਧੀਆਂ ਹੋਣ ਤੋਂ ਬਾਅਦ ਕੁਪੋਸ਼ਣ ਦੀ ਸਮੱਸਿਆ ਦੇ ਹੱਲ 'ਚ ਭਾਰਤ ਕਾਫੀ ਪਿੱਛੇ ਹਨ। 
ਬਿਲ ਗੇਟਸ ਨੇ ਕਿਹਾ ਕਿ ਮੈਂ ਇਹ ਕਹਿਣਾ ਚਾਹਾਂਗਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਸਿਹਤ ਖੇਤਰ ਨੂੰ ਦਿੱਤੇ ਜਾਣ ਵਾਲਾ ਬਜਟ ਉਸ ਪੱਧਰ ਤੋਂ ਕਾਫੀ ਘੱਟ ਹੈ ਜਿਸ ਤੋਂ ਸਾਨੂੰ ਲੱਗਦਾ ਹੈ ਕਿ ਪੋਸ਼ਣ ਵਧੀਆ ਕਰਨ ਅਤੇ ਮੌਤਾਂ ਤੋਂ ਛੁੱਟਕਾਰਾ ਪਾਉਣ ਲਈ ਜ਼ਰੂਰੀ ਹੈ। 
ਹਾਲਾਂਕਿ ਕੁੱਲ ਮਿਲਾ ਕੇ ਚੀਜ਼ਾਂ ਹਾਂ-ਪੱਖੀ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਨਵੀਂ ਡਿਜ਼ੀਟਲ ਸੰਰਚਨਾ ਨੇ ਗਰੀਬੀ, ਸਿਹਤ ਅਤੇ ਸਿੱਖਿਆ ਦੀਆਂ ਮੁੱਖ ਚੁਣੌਤੀਆਂ ਤੋਂ ਨਿਪਟਣ ਦੇ ਕੁਝ ਮੌਕੇ ਦਿੱਤੇ ਹਨ।


Related News