ਵਨ ਡੇ ਇਤਿਹਾਸ ''ਚ ਮਲਿੰਗਾ ਦੇ ਨਾਂ ਦਰਜ ਹੋਇਆ ਸਭ ਤੋਂ ਸ਼ਰਮਨਾਕ ਰਿਕਾਰਡ

09/18/2018 2:41:56 PM

ਦੁਬਈ — ਸ਼੍ਰੀਲੰਕਾ ਟੀਮ 'ਚ 1 ਸਾਲ ਬਾਅਦ ਵਾਪਸੀ ਕਰ ਰਹੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੇ ਲਈ ਏਸ਼ੀਆ ਕੱਪ 2018 ਟੂਰਨਾਮੈਂਟ ਖੁਦ ਨੂੰ ਸਾਬਤ ਕਰਨ ਦਾ ਵਧੀਆ ਮੌਕਾ ਸੀ। ਹਾਲਾਂਕਿ ਉਨ੍ਹਾਂ ਨੇ ਪਹਿਲੇ ਮੁਕਾਬਲੇ 'ਚ ਬੰਗਲਾਦੇਸ਼ ਦੇ ਖਿਲਾਫ ਜ਼ਰੂਰ 4 ਵਿਕਟਾ ਲਈਆਂ । ਪਰ ਸੋਮਵਾਰ ਨੂੰ ਅਬੂ ਧਾਬੀ ਦੇ ਸ਼ੇਖ ਜਾਯਦ ਸਟੇਡੀਅਮ 'ਚ ਹੋਏ ਟੀਮ ਦੇ ਦੂਜੇ ਮੈਚ 'ਚ ਅਫਗਾਨਿਸਤਾਨ ਦੇ ਸਾਹਮਣੇ ਮਲਿੰਗਾ ਹਥਿਆਰ ਸੁਟਦੇ ਨਜ਼ਰ ਆਏ । ਲਿਹਾਜ਼ਾ ਉਨ੍ਹਾਂ ਦੀ ਟੀਮ ਨੂੰ ਲਗਾਤਾਰ ਦੂਜੀ ਹਾਰ ਮਿਲੀ ਅਤੇ ਟੂਰਨਾਮੈਂਟ 'ਚ ਬਾਹਰ ਹੋਣਾ ਪਿਆ। ਮਲਿੰਗਾ ਦਾ ਇਸ ਮੈਚ ਦੇ ਦੌਰਾਨ ਅਫਗਾਨੀ ਬੱਲੇਬਾਜ਼ਾਂ ਦੇ ਹੱਥੋ ਕਾਫੀ ਕੁੱਟਾਪਾ ਚਾੜ੍ਹਿਆ ਗਿਆ ਜਿਸ ਦੇ ਚੱਲਦੇ ਉਹ ਆਪਣੇ ਨਾਂ ਸ਼ਰਮਨਾਕ ਰਿਕਾਰਡ ਦਰਜ ਕਰਾ ਬੈਠੇ।
PunjabKesari
ਮਲਿੰਗਾ ਨੇ 10 ਓਵਰਾਂ ਦੀ ਗੇਦਬਾਜ਼ੀ ਕਰਦੇ ਹੋਏ 1 ਵਿਕਟ ਲਈ, ਪਰ ਨਾਲ ਹੀ 66 ਦੌੜਾਂ ਵੀ ਲੁਟਾ ਦਿੱਤੀਆਂ। ਇਸ ਦੇ ਨਾਲ ਮਲਿੰਗਾ ਵਨ-ਡੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਵਾਰ 60 ਤੋਂ ਜ਼ਿਆਦਾ ਦੌੜਾਂ ਲੁਟਾਉਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਮਲਿੰਗਾ ਹੁਣ ਤੱਕ ਆਪਣੇ ਵਨ ਡੇ ਕਰੀਅਰ 'ਚ 29 ਵਾਰ ਇਕ ਮੈਚ 'ਚ 60 ਤੋਂ ਜ਼ਿਆਦਾ ਦੌੜਾਂ ਦੇ ਚੁੱਕੇ ਹਨ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਥੀ ਵੀ ਇੰਨ੍ਹੀ ਵਾਰ ਦੌੜਾਂ ਲੁਟਾ ਕੇ ਪਹਿਲੇ ਸਥਾਨ 'ਤੇ ਕਾਬਜ ਹਨ। 
PunjabKesari
ਇਹ ਦੋ ਭਾਰਤੀ ਵੀ ਲੁਟਾ ਚੁੱਕੇ ਹਨ ਕਾਫੀ ਦੌੜਾਂ
ਸਿਰਫ ਮਲਿੰਗਾ ਅਤੇ ਸਾਉਦੀ ਹੀ ਅਜਿਹੇ ਗੇਂਦਬਾਜ਼ ਨਹੀਂ ਹਨ ਜਿਨ੍ਹਾਂ ਦਾ ਇੰਨ੍ਹਾ ਜ਼ਿਆਦਾ ਕੁਟਾਪਾ ਚਾੜ੍ਹਿਆ ਗਿਆ ਹੋਵੇ । ਇਸ ਦੇ ਬਾਅਦ ਦੋ ਭਾਰਤੀ ਗੇਂਦਬਾਜ਼ ਅਜੀਤ ਅਗਰਕਰ ਅਤੇ ਜ਼ਹੀਰ ਖਾਨ 25 ਵਾਰ 60 ਤੋਂ ਜ਼ਿਆਦਾ ਦੌੜਾਂ ਲੁਟਾ ਚੁੱਕੇ ਹਨ।

PunjabKesari


Related News