ਓਵਰਲੋਡ ਵਾਹਨਾਂ ਕਾਰਨ ਵਾਪਰ ਰਹੇ ਹਨ ਹਾਦਸੇ ਪਰ ਪ੍ਰਸਾਸ਼ਨ ਸੁੱਤਾ ਹੈ ਗੂੜੀ ਨੀਂਦ ''ਚ

09/18/2018 2:27:13 PM

ਮੰਡੀ ਲੱਖੇਵਾਲੀ / ਸ੍ਰੀ ਮੁਕਤਸਰ ਸਾਹਿਬ, (ਸੁਖਪਾਲ ਢਿੱਲੋਂ/ ਪਵਨ ਤਨੇਜਾ)—ਇਸ ਖੇਤਰ ਵਿਚ ਸੜਕਾਂ ਤੇ ਚੱਲਣ ਵਾਲੇ ਓਵਰਲੋਡ ਵਾਹਨਾਂ ਦੇ ਕਾਰਨ ਨਿੱਤ ਰੋਜ਼ ਹਾਦਸੇ ਵਾਪਰ ਰਹੇ ਹਨ। ਪਰ ਪ੍ਰਸਾਸ਼ਨ ਬੇਖ਼ਬਰ ਹੈ ਤੇ ਗੂੜੀ ਨੀਂਦ ਵਿਚ ਸੁੱਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇਕ ਲੜਕੇ ਦੀ ਮੌਤ ਟਰਾਲੀ ਦੇ ਹੇਠਾਂ ਆਉਣ ਕਾਰਨ ਹੋਈ ਹੈ ਤੇ ਹੋਰ ਹਾਦਸੇ ਵੀ ਹੁੰਦੇ ਰਹਿੰਦੇ ਹਨ। ਪਰ ਇਸ ਦੇ ਬਾਵਜੂਦ ਵੀ ਸਿਵਲ ਪ੍ਰਸ਼ਾਸਨ ਤੇ ਪੁਲਸ ਪ੍ਰਸ਼ਾਸਨ ਵਲੋਂ ਓਵਰਲੋਡ ਵਾਹਨਾਂ ਵਾਲਿਆਂ ਦੇ ਖਿਲਾਫ਼ ਕੋਈ ਕਾਰਵਾਈ ਸਖਤੀ ਨਾਲ ਨਹੀਂ ਕੀਤੀ ਜਾ ਰਹੀ । ਜਿਸ ਕਰਕੇ ਓਵਰਲੋਡ ਵਾਹਨਾਂ ਵਾਲੇ ਬਿਨਾਂ ਕਿਸੇ ਡਰ ਤੋਂ ਸੜਕਾਂ ਤੇ ਤੁਰੇ ਫਿਰਦੇ ਹਨ। ਜਦ ਕਿ ਅਜਿਹੇ ਓਵਰਲੋਡ ਵਾਹਨ ਆਵਾਜਾਈ ਵਿਚ ਵੀ ਵਿਘਨ ਪਾਉਂਦੇ ਹਨ। ਸਬੰਧਿਤ ਵਿਭਾਗ ਨੂੰ ਇਸ ਗੰਭੀਰ ਮਸਲੇ ਵਾਲੇ ਪਾਸੇ ਸੁਚੇਤ ਹੋਣਾ ਚਾਹੀਦਾ ਹੈ ਤੇ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਸੜਕਾਂ ਤੇ ਓਵਰਲੋਡ ਵਾਹਨ ਬੰਦ ਹੋ ਸਕਣ ਤੇ ਹਾਦਸੇ ਨਾ ਵਾਪਰਣ।


Related News