ਈਕੋ- ਫ੍ਰੈਂਡਲੀ ਜੈੱਟ ਫਿਊਲ ਦਾ ਕਮਰਸ਼ੀਅਲ ਫਲਾਈਟ ''ਚ ਇਸਤੇਮਾਲ ਕਰੇਗੀ Virgin

09/18/2018 1:58:52 PM

ਆਟੋ ਡੈਸਕ- ਏਅਰਲਾਇੰਸ ਕੰਪਨੀ ਵਰਜਿਨ ਅਟਲਾਂਟਿਕ ਨੇ ਐਲਾਨ ਕੀਤਾ ਹੈ ਕਿ ਉਹ LanzaTech ਵਲੋਂ ਬਣਾਏ ਗਏ ਈਕੋ-ਫ੍ਰੈਂਡਲੀ ਜੈੱਟ ਫਿਊਲ ਨੂੰ ਆਪਣੀ ਕਮਰਸ਼ੀਅਲ ਫਲਾਈਟ 'ਚ ਇਸਤੇਮਾਲ ਕਰੇਗੀ। ਕੰਪਨੀ ਨੇ ਦੱਸਿਆ ਹੈ ਕਿ ਇਹ ਫਲਾਈਟ ਅਗਲੇ ਮਹੀਨੇ ਬੋਇੰਗ 747 ਤੋਂ ਆਰਲੈਂਡੋ ਤੋਂ ਲੰਦਨ ਤੱਕ ਜਾਵੇਗੀ ਤੇ ਇਹ ਵਾਤਾਵਰਨ ਦੇ ਅਨੁਕੂਲ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਵਧਾਏਗੀ। ਕੰਪਨੀ ਦੇ ਮੁਤਾਬਕ ਉਸ ਨੇ 2011 ਤੋਂ LanzaTech ਦੇ ਨਾਲ ਇਸ ਘੱਟ ਕਾਰਬਨ ਵਾਲੇ ਫਿਊਲ ਨੂੰ ਬਣਾਉਣ ਲਈ ਕੰਮ ਸ਼ੁਰੂ ਕੀਤਾ ਹੈ।PunjabKesari

ਦੱਸਿਆ ਜਾ ਰਿਹਾ ਹੈ ਕਿ ਰੈਗੂਲਰ ਜੈੱਟ ਫਿਊਲ ਦੀ ਤੁਲਨਾ 'ਚ ਲਾਂਜਾਟੇਕ ਰਾਹੀਂ ਬਣਾਇਆਂ ਗਿਆ ਫਿਊਲ 70 ਫ਼ੀਸਦੀ ਘੱਟ ਕਾਰਬਨ ਦਾ ਉਤਸਰਜਨ ਕਰਦਾ ਹੈ। ਇਸ ਫਿਊਲ ਨੂੰ ਬਣਾਉਣ ਲਈ ਕੰਪਨੀ ਉਦਯੋਗਿਕ ਵੇਸਟ ਗੈਸਾਂ ਤੇ ਹੋਰ ਵੈਸਟ ਪਦਾਰਥਾਂ ਦੀ ਵਰਤੋਂ ਕਰ ਕੇ ਇਸ ਨੂੰ ਇਥੇਨਾਲ ਅਧਾਰਿਤ ਜਹਾਜ਼ ਦੇ ਫਿਊਲ 'ਚ ਤਬਦੀਲ ਕਰਦੀ ਹੈ।PunjabKesari ਉਥੇ ਹੀ ਵੇਸਟ ਗੈਸਾਂ ਨਾਲ ਬਣਾਇਆ ਗਿਆ ਇਹ ਫਿਊਲ ਰੈਗੂਲਰ ਜੈੱਟ ਫਿਊਲ ਦੀ ਕੀਮਤ 'ਚ ਆ ਸਕਦਾ ਹੈ ਜਿਸ ਦੇ ਨਾਲ ਆਉਣ ਵਾਲੇ ਸਮੇਂ 'ਚ ਵਰਜਿਨ ਅਟਲਾਂਟਿਕ ਵਰਗੀਆਂ ਏਅਰਲਾਇੰਸ ਕੰਪਨੀ ਇਸ ਨੂੰ ਅਸਾਨੀ ਨਾਲ ਖਰੀਦ ਸਕਦੀ ਹੈ ਤੇ ਇਸ ਨਾਲ ਵਾਤਾਵਰਨ 'ਚ ਕਾਰਬਨ ਦੀ ਵੱਧ ਰਹੀ ਮਾਤਰਾ 'ਚ ਕਮੀ ਆਏਗੀ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਇਸ ਫਿਊਲ 'ਚ ਕੁਝ ਹੋਰ ਸੁਧਾਰ ਕਰ ਇਸ ਨੂੰ ਦੁਨੀਆ ਭਰ 'ਚ ਏਅਰਲਾਇੰਸ ਲਈ ਲਾਭਦਾਈਕ ਬਣਾਇਆ ਜਾਵੇਗਾ।


Related News