ਈਰਾਨ : ਬੱਸ ਤੇ ਬਾਲਣ ਟੈਂਕਰ ''ਚ ਟੱਕਰ, 19 ਮਰੇ

09/18/2018 1:54:04 PM

ਤੇਹਰਾਨ (ਭਾਸ਼ਾ)— ਮੱਧ ਈਰਾਨ ਵਿਚ ਸੋਮਵਾਰ ਨੂੰ ਇਕ ਬੱਸ ਅਤੇ ਬਾਲਣ ਟੈਂਕਰ ਵਿਚਕਾਰ ਟੱਕਰ ਹੋ ਗਈ। ਟੱਕਰ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ। ਸਥਾਨਕ ਸਰਕਾਰੀ ਟੀ.ਵੀ. 'ਤੇ ਇਸ ਹਾਦਸੇ ਬਾਰੇ ਸੂਚਨਾ ਦਿੱਤੀ ਗਈ। ਇਹ ਹਾਦਸਾ ਸੋਮਵਾਰ ਨੂੰ ਤੇਹਰਾਨ ਤੋਂ ਕਰੀਬ 200 ਕਿਲੋਮੀਟਰ ਦੂਰ ਦੱਖਣ ਵਿਚ ਕਾਸ਼ਾਨ ਅਤੇ ਨਤੰਜ ਵਿਚਕਾਰ ਹੋਇਆ। ਸਥਾਨਕ ਸਮੇਂ ਮੁਤਾਬਕ ਰਾਤ 11:15 ਵਜੇ ਟੱਕਰ ਮਗਰੋਂ ਬੱਸ ਅਤੇ ਟੈਂਕਰ ਦੋਹਾਂ ਵਿਚ ਅੱਗ ਲੱਗ ਗਈ। 
ਆਵਾਜਾਈ ਪੁਲਸ ਦੇ ਕਮਾਂਡਰ ਜਨਰਲ ਮੁਹੰਮਦ ਹੁਸੈਨ ਹਾਮਿਦੀ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਟੈਂਕਰ ਨੇ ਸਾਹਮਣੇ ਤੋਂ ਆ ਰਹੀ ਬੱਸ ਨੂੰ ਟੱਕਰ ਮਾਰੀ, ਜਿਸ ਨਾਲ ਦੋਹਾਂ ਵਿਚ ਅੱਗ ਲੱਗ ਗਈ। ਇਸ ਵਿਚ ਸਵਾਰ 19 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਰਕਾਰੀ ਟੀ.ਵੀ. ਦੀ ਖਬਰ ਮੁਤਾਬਕ ਅੱਗ ਬੁਝਾਊ ਕਰਮਚਾਰੀ ਅੱਗ ਬੁਝਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।


Related News