ਕੈਬਨਿਟ ਮੰਤਰੀ ਨੇ ਕੀਤਾ ਜਗਤਜੀਤ ਇੰਡਸਟਰੀ ਦਾ ਨਿਰੀਖਣ

09/18/2018 1:44:38 PM

ਜਲੰਧਰ (ਕਮਲੇਸ਼)—ਕੈਬਨਿਟ ਮੰਤਰੀ ਓ.ਪੀ. ਸੋਨੀ ਨੇ ਜਗਤਜੀਤ ਇੰਡਸਟਰੀ ਕਪੂਰਥਲਾ ਦਾ ਅਚਾਨਕ ਨਿਰੀਖਣ ਕੀਤਾ। ਇਸ ਦੌਰਾਨ ਇੰਡਸਟਰੀ ਦਾ ਡਿਸਟਿਲਰੀ ਡਿਪਾਰਟਮੈਂਟ ਬੰਦ ਪਿਆ ਸੀ, ਪਰ ਫੂਡ ਡਿਪਾਰਟਮੈਂਟ ਕੰਮ ਕਰ ਰਿਹਾ ਸੀ, ਜਿੱਥੇ ਕਿ ਬੂਸਟ ਚਾਕਲੇਟ ਪਾਊਡਰ ਦਾ ਉਤਪਾਦਨ ਕੀਤਾ ਜਾਂਦਾ ਹੈ। ਨਿਰੀਖਣ ਦੌਰਾਨ ਇਸ ਵਿਭਾਗ 'ਚ ਕਈ ਕਮੀਆਂ ਪਾਈਆਂ ਗਈਆਂ। ਕੈਬਨਿਟ ਮੰਤਰੀ ਇੰਡਸਟਰੀ 'ਚ ਵਾਟਰ ਟਰੀਟਮੈਂਟ ਪਲਾਂਟ ਦੀਆਂ ਖਾਮੀਆਂ ਅਤੇ ਹੋਰ ਕਮੀਆਂ ਤੋਂ ਕਾਫੀ ਅਸੰਤੁਸ਼ਟ ਨਜ਼ਰ ਆਏ ਅਤੇ ਉਨ੍ਹਾਂ ਨੇ ਤੁਰੰਤ ਅਧਿਕਾਰੀਆਂ ਨੂੰ ਇਸ ਦੀ ਰਿਪੋਰਟ ਤਿਆਰ ਕਰਕੇ ਉਨ੍ਹਾਂ ਨੂੰ ਸੌਂਪਣ ਨੂੰ ਕਿਹਾ। ਇੰਡਸਟਰੀ ਤੋਂ ਅਧਿਕਾਰੀਆਂ ਨੇ ਸੈਂਪਲ ਵੀ ਲਏ ਹਨ।


Related News