ਐਂਡ੍ਰਾਇਡ ਯੂਜ਼ਰਸ ਸਾਵਧਾਨ ! ਗੂਗਲ ਕਦੇ ਵੀ ਬਦਲ ਸਕਦਾ ਹੈ ਯੂਜ਼ਰਸ ਦੇ ਫੋਨਜ਼ ਦੀ ਸੈਟਿੰਗ

09/18/2018 1:40:19 PM

ਜਲੰਧਰ- ਗੂਗਲ ਪਿਕਸਲ ਨੂੰ ਇਸਤੇਮਾਲ ਕਰਨ ਵਾਲੇ ਕੁਝ ਯੂਜ਼ਰਸ ਨੇ ਸ਼ਿਕਾਇਤ ਕੀਤੀ ਗਈ ਹੈ ਕਿ ਉਨ੍ਹਾਂ ਦੇ ਫੋਨ ਦੀ ਕੁਝ ਸੈਟਿੰਗਸ ਆਪਣੇ ਆਪ ਹੀ ਬਦਲ ਗਈਆਂ ਹਨ। ਯੂਜ਼ਰਸ ਦੇ ਮੁਤਾਬਕ, ਉਨ੍ਹਾਂ ਦੇ ਸਮਾਰਟਫੋਨ ਦਾ ਬੈਟਰੀ ਸੇਵਰ ਫੀਚਰ ਆਟੋਮੈਟਿਕਲੀ ਆਨ ਹੋ ਗਿਆ। ਉਥੇ ਹੀ ਇਹ ਫੀਚਰ ਤੱਦ ਆਨ ਹੋਇਆ ਜਦ ਫੋਨ ਦੀ ਬੈਟਰੀ ਫੁੱਲ ਚਾਰਜ ਸੀ। ਤੁਹਾਨੂੰ ਦੱਸ ਦੇਈਏ ਕਿ ਸੈਟਿੰਗਸ 'ਚ ਬਦਲਾਅ ਐਂਡ੍ਰਾਇਡ ਦੇ ਨਵੇਂ ਵਰਜ਼ਨ ਪਾਈ 9.0 ਦੇ ਅਪਡੇਟ ਤੋਂ ਬਾਅਦ ਦੇਖਣ ਨੂੰ ਮਿਲੇ ਹਨ। 

ਗੂਗਲ ਨੇ ਮੰਨੀ ਗਲਤੀ :
ਦਰਅਸਲ, ਗੂਗਲ ਨੇ ਬੈਟਰੀ ਸੇਵਰ ਨੂੰ ਲੈ ਕੇ ਇਕ ਟੈਸਟ ਕੀਤਾ ਸੀ। ਇਸ ਟੈਸਟ ਦੇ ਦੌਰਾਨ ਯੂਜ਼ਰਸ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਗੱਲ ਦੀ ਜਾਣਕਾਰੀ ਗੂਗਲ ਨੇ ਰੇਡਿਟ 'ਤੇ ਇਕ ਪੋਸਟ ਸ਼ੇਅਰ ਕਰ ਦਿੱਤੀ ਹੈ। ਟੈਸਟ ਦੇ ਦੌਰਾਨ ਇਹ ਫੀਚਰ ਗਲਤੀ ਤੋਂ ਕੁਝ ਐਂਡ੍ਰਾਇਡ ਯੂਜ਼ਰਸ ਦੇ ਕੋਲ ਰੋਲਆਊਟ ਕਰ ਦਿੱਤਾ ਗਿਆ। ਹਾਲਾਂਕਿ ਗੂਗਲ ਨੇ ਆਪਣੀ ਗਲਤੀ ਸੁਧਾਰਦੇ ਹੋਏ ਰਿਮੋਟਲੀ ਯੂਜ਼ਰਸ ਦੇ ਫੋਨ ਦੀ ਸੈਟਿੰਗਸ ਬਦਲ ਦਿੱਤੀਆਂ ਹਨ। ਨਾਲ ਹੀ ਗੂਗਲ ਨੇ ਇਸ ਮਾਮਲੇ ਨੂੰ ਲੈ ਕੇ ਮਾਫੀ ਵੀ ਮੰਗੀ ਹੈ।PunjabKesari ਗੂਗਲ ਦੇ ਕੋਲ ਹੈ ਯੂਜ਼ਰਸ ਦੇ ਫੋਨਜ਼ ਦਾ ਐਕਸੇਸ :
ਇਸ ਮਾਮਲੇ ਨੂੰ ਵੇਖ ਦੇ ਹੋਏ ਇਹ ਸਪੱਸ਼ਟ ਹੋ ਗਿਆ ਹੈ ਕਿ ਗੂਗਲ ਯੂਜ਼ਰ ਦੇ ਫੋਨ ਨੂੰ ਕਦੇ ਵੀ ਐਕਸਿਸ ਕਰ ਸਕਦਾ ਹੈ। ਯੂਜ਼ਰ ਚਾਅਣ ਤਾਂ ਵੀ, ਗੂਗਲ ਰਿਮੋਟਲੀ ਉਸ ਦੇ ਫੋਨ ਦੀ ਸੈਟਿੰਗਸ ਬਦਲ ਸਕਦਾ ਹੈ ਤੇ ਇਸ ਗੱਲ ਦਾ ਪਤਾ ਯੂਜ਼ਰ ਨੂੰ ਵੀ ਨਹੀਂ ਚੱਲ ਸਕਦਾ। ਤੁਹਾਨੂੰ ਦੱਸ ਦੇਈਏ ਕਿ ਸੈਟਿੰਗਸ 'ਚ ਬਦਲਾਅ ਐਂਡ੍ਰਾਇਡ ਪਾਈ 9.0 ਅਪਡੇਟ ਤੋਂ ਬਾਅਦ ਹੋਇਆ ਸੀ। ਇਹ ਅਪਡੇਟ ਫਿਲਹਾਲ ਗੂਗਲ ਪਿਕਸਲ, ਵਨਪਲਸ 6 ਤੇ ਨੋਕੀਆ ਦੇ ਕੁਝ ਸਮਾਰਟਫੋਨਸ 'ਚ ਹੀ ਦਿੱਤਾ ਗਿਆ ਹੈ।


Related News