ਜਰਮਨੀ 'ਚ ਦੌੜੀ ਦੁਨੀਆ ਦੀ ਪਹਿਲੀ ਹਾਈਡ੍ਰੋਜਨ ਟਰੇਨ

09/18/2018 1:37:46 PM

ਬਰਲਿਨ (ਬਿਊਰੋ)— ਦੁਨੀਆ ਦੀ ਪਹਿਲੀ ਹਾਈਡ੍ਰੋਜਨ ਨਾਲ ਚੱਲਣ ਵਾਲੀ ਟਰੇਨ ਜਰਮਨੀ ਨੇ ਤਿਆਰ ਕਰ ਲਈ ਹੈ। ਇਸ ਦਾ ਟ੍ਰਾਇਲ ਸੋਮਵਾਰ (17 ਸਤੰਬਰ) ਨੁੰ ਕੀਤਾ ਗਿਆ। ਸ਼ੁਰੂ ਵਿਚ ਇਹ ਸਿਰਫ 100 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਪਰ ਬਾਅਦ ਵਿਚ ਇਹ 1000 ਕਿਲੋਮੀਟਰ ਦੀ ਦੂਰੀ ਤੈਅ ਕਰਿਆ ਕਰੇਗੀ। ਇਸ ਟਰੇਨ ਨੂੰ ਬਣਾਉਣ ਵਾਲੀ ਕੰਪਨੀ ਟੀ.ਜੀ.ਵੀ.-ਮੇਕਰ ਐਲਸਟਾਮ ਨੇ ਦੱਸਿਆ ਕਿ ਇਹ ਟਰੇਨ ਵਾਤਾਵਰਣ ਦੇ ਅਨੁਕੂਲ ਹੈ। ਡੀਜ਼ਲ ਨਾਲ ਚੱਲਣ ਵਾਲੀਆਂ ਹੋਰ ਟਰੇਨਾਂ ਵਾਂਗ ਇਹ ਪ੍ਰਦੂਸ਼ਣ ਨਹੀਂ ਫੈਲਾਉਂਦੀ। ਚਮਕੀਲੇ ਨੀਲੇ ਰੰਗ ਦੀ ਕੋਰਾਦੀਆ ਆਇਲਿੰਟ ਟਰੇਨ ਨੂੰ ਫਰਾਂਸ ਦੀ ਕੰਪਨੀ ਟੀ.ਜੀ.ਵੀ.-ਮੇਕਰ ਐਲਸਟਾਮ ਨੇ ਬਣਾਇਆ ਹੈ। ਇਹ ਸ਼ੁਰੂ ਵਿਚ 100 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਜਿਸ ਵਿਚ ਇਹ ਕਸਬਿਆਂ ਅਤੇ ਸ਼ਹਿਰਾਂ ਜਿਵੇਂ ਕਕਸਹੈਵਨ, ਬ੍ਰੇਮਰਹੇਵਨ ਵਿਚੋਂ ਲੰਘੇਗੀ।

PunjabKesari

ਦੁਨੀਆ ਦੀ ਪਹਿਲੀ ਹਾਈਡ੍ਰੋਜਨ ਟਰੇਨ ਵਪਾਰਕ ਤੌਰ 'ਤੇ ਹੁਣ ਪਟੜੀਆਂ 'ਤੇ ਦੌੜ ਰਹੀ ਹੈ। ਇਸ ਟ੍ਰਾਇਲ ਦੇ ਬਾਅਦ ਇਸ ਦੀ ਸੀਰੀਅਲ ਪ੍ਰੋਡਕਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਐਲਸਟਮ ਸੀ.ਈ.ਓ. ਹੈਨਰੀ ਪੋਪਰਟ ਲਾਫਾਰਜ ਨੇ ਕਿਹਾ ਕਿ ਕਈ ਸਟੇਸ਼ਨਾਂ 'ਤੇ ਹਾਈਡ੍ਰੋਜਨ ਭਰਨ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਆਪਣੀ ਇਸ ਤਰ੍ਹਾਂ ਦੀ ਅਨੋਖੀ ਹਾਈਡ੍ਰੋਜਨ ਨਾਲ ਚੱਲਣ ਵਾਲੀ ਟਰੇਨ ਵਿਚ ਬਾਲਣ ਸੈੱਲ ਵੀ ਬਣਾਏ ਗਏ ਹਨ, ਜੋ ਆਕਸੀਜਨ ਅਤੇ ਹਾਈਡ੍ਰੋਜਨ ਦੇ ਸੁਮੇਲ ਨਾਲ ਬਿਜਲੀ ਪੈਦਾ ਕਰਨਗੇ ਅਤੇ ਨਿਕਾਸ ਦੇ ਰੂਪ ਵਿਚ ਇਹ ਪਾਣੀ ਅਤੇ ਭਾਫ ਛੱਡਣਗੇ।

PunjabKesari

ਐਲਸਟਮ ਦੇ ਪ੍ਰੋਜੈਕਟ ਮੈਨੇਜਰ ਨੇ ਦੱਸਿਆ ਕਿ ਭਾਵੇਂ ਇਹ ਟਰੇਨ ਡੀਜ਼ਲ ਟਰੇਨ ਦੀ ਤੁਲਨਾ ਵਿਚ ਥੋੜ੍ਹੀ ਮਹਿੰਗੀ ਹੈ ਪਰ ਇਹ ਖਰਚ ਦੇ ਮਾਮਲੇ ਵਿਚ ਥੋੜ੍ਹੀ ਸਸਤੀ ਸਾਬਤ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਕਈ ਦੇਸ਼ ਹਾਈਡ੍ਰੋਜਨ ਟਰੇਨ ਨੂੰ ਵਿਕਲਪ ਦੇ ਤੌਰ 'ਤੇ ਖਰੀਦਣਾ ਚਾਹੁੰਦੇ ਹਨ, ਜਿਨ੍ਹਾਂ ਵਿਚ ਬ੍ਰਿਟੇਨ, ਡੈਨਮਾਰਕ, ਨਾਰਵੇ, ਇਟਲੀ ਅਤੇ ਕੈਨੇਡਾ ਜਿਹੇ ਦੇਸ਼ ਸ਼ਾਮਲ ਹਨ। ਫਰਾਂਸ ਵਿਚ ਸਰਕਾਰ ਨੇ ਪਹਿਲਾਂ ਹੀ ਕਿਹਾ ਕਿ ਉਹ ਸਾਲ 2022 ਤੱਕ ਰੇਲ ਦੀਆਂ ਪਟੜੀਆਂ 'ਤੇ ਪਹਿਲੀ ਹਾਈਡ੍ਰੋਜਨ ਟਰੇਨ ਚਲਾਉਣਾ ਚਾਹੁੰਦਾ ਹੈ।


Related News