ਏਸ਼ੀਆ ਪੈਸਿਫਿਕ ਮਾਸਟਰ: ਹਾਕੀ ਖਿਡਾਰੀ ਦਵਿੰਦਰ ਦਾ ਸਵਾਗਤ (ਵੀਡੀਓ)

09/18/2018 1:22:08 PM

ਖੰਨਾ (ਵਿਪਨ ਬੀਜਾ)—ਢੋਲ ਦੀ ਥਾਪ ਨਾਲ ਜਸ਼ਨ ਮਨਾਏ ਜਾ ਰਹੇ, ਭੰਗੜੇ ਪਾਏ ਜਾ ਰਹੇ, ਫੁੱਲਾਂ ਦੀ ਵਰਖਾ ਨਾਲ ਇਸ ਗੱਭਰੂ ਦਾ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਇਹ ਪਿੰਡ ਭੱਦਲਥੂਹੇ ਦਾ ਹਾਕੀ ਖਿਡਾਰੀ ਦਵਿੰਦਰ ਸਿੰਘ ਹੈ। ਜਿਸ ਨੇ ਏਸ਼ੀਆ ਪੈਸਿਫਿਕ ਮਾਸਟਰ 'ਚੋਂ ਭਾਰਤ ਦੀ ਝੋਲੀ ਗੋਲ ਮੈਡਲ ਪਾਇਆ। ਦਵਿੰਦਰ ਸਿੰਘ ਨੇ ਆਪਣੀ ਚੜ੍ਹਦੀ ਜਵਾਨੀ 'ਚ ਭਾਰਤ ਲਈ ਹਾਕੀ ਖੇਡਣ ਦਾ ਸੁਪਨਾ ਦੇਖਿਆ ਸੀ, ਪਰ ਉਹ ਹੀ ਸੁਪਨਾ ਦਵਿੰਦਰ ਨੇ 38 ਸਾਲ ਦੀ ਉਮਰ 'ਚ ਪੂਰਾ ਕੀਤਾ। ਅਸਲ 'ਚ ਪਨਾਗ 'ਚ ਕਰਵਾਈਆਂ ਗਈਆਂ ਏਸ਼ੀਆ ਪੈਸੀਫਿਕ ਮਾਸਟਰ 'ਚ ਭਾਰਤ ਦੀ ਹਾਕੀ ਨੇ ਮਲੇਸ਼ੀਆ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ, ਜਿਸ 'ਚ ਦਵਿੰਦਰ ਸਿੰਘ ਨੇ ਦੂਜਾ ਗੋਲ ਕੀਤਾ। ਦਵਿੰਦਰ ਦਾ ਘਰ ਆਉਣ 'ਤੇ ਇਲਾਕਾ ਵਾਸੀਆਂ ਨੇ ਜ਼ੋਰਾ-ਸ਼ੋਰਾਂ ਨਾਲ ਸੁਆਗਤ ਕੀਤਾ ਅਤੇ ਦਵਿੰਦਰ ਖੁਦ ਵੀ ਇਸ ਪ੍ਰਾਪਤੀ ਤੋਂ ਬੇਹੱਦ ਖੁਸ਼ ਹਨ।

ਦੱਸਣਯੋਗ ਹੈ ਕਿ ਬੇਸ਼ੱਕ ਮਾਸਟਰ ਖੇਡ ਆਇਆ ਪਰ ਉਸ ਦੇ ਪਿੰਡ 'ਚ ਹਾਲੇ ਵੀ ਹਾਕੀ ਦਾ ਕੋਈ ਗਰਾਉਂਡ ਨਹੀਂ ਹੈ ਅਤੇ ਸਰਕਾਰ ਨੇ ਵੀ ਹਾਲੇ ਤੱਕ ਇਸ ਖਿਡਾਰੀ ਦੀ ਕੋਈ ਸਾਰ ਤੱਕ ਨਹੀਂ ਲਈ।


Related News