Garmin ਦੀ ਨਵੀਂ ਸਮਾਰਟਵਾਚ ਭਾਰਤ ''ਚ ਲਾਂਚ ਕੀਮਤ 79,990 ਰੁਪਏ

09/18/2018 1:04:52 PM

ਗੈਜੇਟ ਡੈਸਕ— Garmin ਇੰਡੀਆ ਨੇ ਆਪਣੀ ਨਵੀਂ ਮਲਟੀ-ਸਪੋਰਟ ਵਾਚ Fenix 5X Plus ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ | ਕੰਪਨੀ ਨੇ ਇਸ ਦੀ ਕੀਮਤ ਭਾਰਤ 'ਚ 79,990 ਰੁਪਏ ਰੱਖੀ ਹੈ | ਇਸ ਨੂੰ ਆਨਲਾਈਨ ਤਰੀਕੇ ਨਾਲ ਗਾਰਮਿਨ ਸਟੋਰ, ਅਮੇਜ਼ਨ, ਫਲਿਪਕਾਰਟ ਅਤੇ ਪੇ.ਟੀ.ਐੱਮ. ਮਾਲ ਤੋਂ ਖਰੀਦਿਆ ਜਾ ਸਕਦਾ ਹੈ | ਇਸੇ ਤਰ੍ਹਾਂ ਗਾਹਕ ਇਸ ਨੂੰ ਆਫਲਾਈਨ ਤਰੀਕੇ ਨਾਲ Helios ਅਤੇ ਰਿਲਾਇੰਸ ਡਿਜੀਟਲ ਵਰਗੇ ਚੁਣੇ ਹੋਏ ਸਟੋਰਾਂ ਤੋਂ ਖਰੀਦ ਸਕਣਗੇ |

ਇਸ ਫਿੱਟਨੈੱਸ ਫੋਕਸਡ ਸਮਾਰਟਵਾਚ 'ਚ ਇਨਬਿਲਟ ਜੀ.ਪੀ.ਐੱਸ., ਮਿਊਜ਼ਿਕ ਸਟੋਰੇਜ ਅਤੇ ਹਾਇਰ ਐਲਟੀਟਿਊਡ 'ਤੇ ਬਲੱਬ ਆਕਸੀਜਨ ਸੈਚੁਰੇਸ਼ਨ ਟ੍ਰੈਕ ਕਰਨ ਲਈ 'Pulse Ox' ਸੈਂਸਰ ਦਿੱਤਾ ਗਿਆ ਹੈ | Garmin Fenix 5X Plus 'ਚ ਕੰਪਨੀ ਦੇ ਕ੍ਰੋਮਾ ਡਿਸਪਲੇਅ ਦੇ ਨਾਲ ਸਕ੍ਰੈਚ ਰੈਸਿਸਟੈਂਟ ਸਫਾਇਰ ਲੈਂਜ਼ ਦਿੱਤਾ ਗਿਆ ਹੈ | ਨਾਲ ਹੀ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਨੂੰ ਜ਼ਿਆਦਾ ਸਾਫ ਪੜਨ ਯੋਗ ਬਣਾਉਣ ਲਈ ਐੱਲ.ਈ.ਡੀ. ਬੈਕਲਾਈਟਿੰਗ ਵੀ ਦਿੱਤੀ ਗਈ ਹੈ |

PunjabKesari

ਬੈਟਰੀ ਦੀ ਗੱਲ ਕਰੀਏ ਤਾਂ ਕੰਪਨੀ ਨੇ ਕਿਹਾ ਕਿ Fenix 5X Plus ਨੂੰ ਸਮਾਰਟਵਾਚ ਮੋਡ 'ਚ 18 ਦਿਨਾਂ ਤਕ ਅਤੇ ਜੀ.ਪੀ.ਐੱਸ./ਮਿਊਜ਼ਿਕ ਦੇ ਨਾਲ 11 ਘੰਟੇ ਤਕ ਚੱਲੇਗਾ | ਨਾਲ ਹੀ UltraTrac ਪਾਵਰ-ਸੇਵਰ ਮੋਡ ਦੇ ਨਾਲ ਬੈਟਰੀ ਲਾਈਫ ਨੂੰ 64 ਘੰਟੇ ਤਕ ਵਧਾਇਆ ਜਾ ਸਕਦਾ ਹੈ | ਇਸ ਵਾਚ 'ਚ ਸਮਾਰਟ ਨੋਟੀਫਿਕੇਸ਼ਨ ਦੀ ਸਪੋਰਟ ਵੀ ਦਿੱਤੀ ਗਈ ਹੈ | ਗਾਰਮਿਨ ਇੰਡੀਆ ਦੇ ਨੈਸ਼ਨਲ ਸੇਲਸ ਮੈਨੇਜਰ ਅਲੀ ਰਿਜਵੀ ਨੇ ਕਿਹਾ ਕਿ ਗਾਰਮਿਨ ਨੇ ਮੈਪਸ, ਮਿਊਜ਼ਿਕ ਅਤੇ ਪੇਮੈਂਟ ਫੀਚਰਸ ਦੇ ਨਾਲ ਇਹ ਇੰਟੈਲੀਜੈਂਟ ਸਮਾਰਟ ਵਾਚ ਲਾਂਚ ਕੀਤੀ ਹੈ ਜਿਸ ਨੂੰ ਸਾਹਸੀ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ ਜੋ ਲੰਬੀਆਂ ਚੱਲਣ ਵਾਲੀਆਂ ਗਤੀਵਿਧੀਆਂ 'ਚ ਸ਼ਾਮਲ ਹੁੰਦੇ ਹਨ | 


Related News