ਭੂਮੱਧ ਸਾਗਰ ਦੇ ਉਪਰੋਂ ਲੰਘ ਰਿਹਾ ਰੂਸੀ ਫੌਜ ਦਾ ਜਹਾਜ਼ ਹੋਇਆ ਲਾਪਤਾ

09/18/2018 1:05:04 PM

ਮਾਸਕੋ (ਭਾਸ਼ਾ)— ਰੂਸ ਦੀ ਫੌਜ ਨੇ ਕਿਹਾ ਹੈ ਕਿ ਉਸ ਦਾ ਇਕ ਜਹਾਜ਼ ਸੀਰੀਆ ਦੇ ਭੂਮੱਧ ਸਾਗਰ ਤੱਟ ਦੇ ਉਪਰੋਂ  ਲਾਪਤਾ ਹੋ ਗਿਆ। ਇਸ ਵਿਚ 14 ਲੋਕ ਸਵਾਰ ਸਨ। ਰੂਸ ਦੇ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸੋਮਵਾਰ ਨੂੰ ਲਤਾਕੀਆ ਤੋਂ ਰੂਸ ਦੇ ਹਵਾਈ ਫੌਜ ਠਿਕਾਣੇ 'ਤੇ ਪਰਤ ਰਿਹਾ ਇਕ ਜਹਾਜ਼ ਤੱਟ ਤੋਂ 35 ਕਿਲੋਮੀਟਰ ਦੂਰ ਰਡਾਰ ਤੋਂ ਗਾਇਬ ਹੋ ਗਿਆ। ਰੂਸੀ ਫੌਜ ਨੇ ਕਿਹਾ ਕਿ ਜਹਾਜ਼ ਉਸ ਦੌਰਾਨ ਲਾਪਤਾ ਹੋਇਆ ਜਦੋਂ ਇਲਾਕੇ ਵਿਚ ਇਜ਼ਰਾਈਲ ਦੇ 4 ਲੜਾਕੂ ਜਹਾਜ਼ ਆਪਣੇ ਟੀਚਿਆਂ 'ਤੇ ਹਮਲਾ ਕਰ ਰਹੇ ਸਨ। ਭਾਵੇਂਕਿ ਅਧਿਕਾਰੀਆਂ ਨੇ ਜਹਾਜ਼ ਨੂੰ ਨਿਸ਼ਾਨਾ ਬਣਾਏ ਜਾਣ ਦੀ ਸੰਭਾਵਨਾ ਫਿਲਹਾਲ ਜ਼ਾਹਰ ਨਹੀਂ ਕੀਤੀ ਹੈ।


Related News