ਦੁਨੀਆ ਦੀ ਪਹਿਲੀ ਹਾਈਡ੍ਰੋਜ਼ਨ ਟ੍ਰੇਨ Coradia iLint ਦੀ ਹੋਈ ਟੈਸਟਿੰਗ

09/18/2018 12:55:38 PM

ਜਲੰਧਰ- ਕੀ ਤੁਸੀਂ ਕਦੇ ਸੋਚਿਆ ਹੈ ਕਿ ਪ੍ਰਦੂਸ਼ਣ ਰਹਿਤ ਟ੍ਰੇਨ ਬਣੇਗੀ ? ਪਰ ਜਰਮਨੀ ਨੇ ਅਜਿਹਾ ਕਰ ਕੇ ਵਿਖਾਇਆ ਹੈ | ਉੱਥੇ ਦੁਨੀਆ ਦੀ ਪਹਿਲੀ ਹਾਈਡ੍ਰੋਜਨ ਤੋਂ ਚੱਲਣ ਵਾਲੀ ਟ੍ਰੇਨ ਦੀ ਟੈਸਟਿੰਗ ਹੋਈ ਹੈ | ਉੱਤਰੀ ਜਰਮਨੀ 'ਚ ਹਮਬਰਗ ਦੇ ਕੋਲ ਇਕ ਰੇਲਵੇ ਲਾਈਨ 'ਤੇ ਇਸ ਟ੍ਰੇਨ ਦੀ ਕਮਰਸ਼ੀਅਲ ਸਰਵਿਸ ਸ਼ੁਰੂ ਹੋਈ | ਇਸ ਟ੍ਰੇਨ ਦਾ ਨਾਂ Coradia iLint ਰੱਖਿਆ ਗਿਆ ਹੈ | ਇਸ ਨੂੰ ਫ਼ਰਾਂਸ ਦੀ ਕੰਪਨੀ Alstom ਨੇ ਦੋ ਸਾਲ ਦੀ ਮਿਹਨਤ ਤੋਂ ਬਾਅਦ ਤਿਆਰ ਕੀਤੀ |PunjabKesari ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਟ੍ਰੇਨ ਜ਼ੀਰੋ ਐਮਿਸ਼ਨ ਪੈਟਰਨ 'ਤੇ ਚੱਲਦੀ ਹੈ ਮਤਲਬ ਇਸ ਤੋਂ ਜ਼ਰਾ ਵੀ ਕਾਰਬਨ ਡਾਇਆਕਸਾਈਡ ਨਹੀਂ ਨਿਕਲਦੀ ਹੈ | ਇਹ ਧੂੰਏ ਦੀ ਬਜਾਏ ਭਾਫ ਪੈਦਾ ਕਰੇਗੀ |

PunjabKesari 

ਇਸ 'ਚ ਹਾਇਡ੍ਰੋਜਨ ਫਿਊਲ ਸੇਲ ਲੱਗੇ ਹਨ ਜੋ ਕਿ ਕੈਮੀਕਲ ਰੀਐਕਸ਼ਨ ਦੇ ਰਾਹੀਂ ਪਾਵਰ ਪੈਦਾ ਕਰਦੇ ਹਨ | ਇਹ ਪਾਵਰ ਲਿਥੀਅਮ ਆਇਨ ਬੈਟਰੀ ਨੂੰ ਚਾਰਜ ਕਰਦੀ ਹੈ ਤੇ ਇਸ ਦੀ ਮਦਦ ਨਾਲ ਟ੍ਰੇਨ ਆਪਰੇਟ ਹੁੰਦੀ ਹੈ |PunjabKesari ਇਹ ਟ੍ਰੇਨ ਬਹੁਤ ਹੀ ਘੱਟ ਰੌਲਾ ਕਰਦੀ ਹੈ | ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੀ ਸਪੀਡ ਤੇ ਪੈਸੇਂਜਰਸ ਨੂੰ ਲੈ ਜਾਣ ਦੀ ਕਪੈਸਿਟੀ ਡੀਜ਼ਲ ਟ੍ਰੇਨ ਦੇ ਮੁਕਾਬਲੇ ਜਰਾ ਵੀ ਘੱਟ ਨਹੀਂ ਹੈ |  ਇਸ ਦੀ ਟਾਪ ਸਪੀਡ 140 ਕਿਲੋਮੀਟਰ ਪ੍ਰਤੀ ਘੰਟਾ ਹੈ |

PunjabKesari

ਹਾਲਾਂਕਿ, ਇਸ ਨੂੰ ਆਪਰੇਟ ਕਰਨਾ ਡੀਜ਼ਲ ਟ੍ਰੇਨ ਦੇ ਮੁਕਾਬਲੇ ਮਹਿੰਗਾ ਹੈ | Coradia iLint ਟ੍ਰੇਨ ਸਿੰਗਲ ਟੈਂਕ ਹਾਇਡ੍ਰੋਜਨ ਭਰੇ ਜਾਣ 'ਤੇ 1,000 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ, ਅਜਿਹਾ ਦਾਅਵਾ ਕੀਤਾ ਗਿਆ ਹੈ | ਇਸ ਟ੍ਰੇਨ ਦੀਆਂ ਖੂਬੀਆਂ ਨੂੰ ਵੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਦੂਸ਼ਣ ਮੁਕਤ ਟ੍ਰੇਨਾਂ ਦਾ ਇਹ ਭਵਿੱਖ ਹੈ | 


Related News