OMG 5 ਸਾਲ ਦੀ ਉਮਰ ਤੋਂ ਇਸ ਗੰਭੀਰ ਬੀਮਾਰੀ ਨਾਲ ਜੂਝ ਰਹੀ ਹੈ ਪ੍ਰਿਯੰਕਾ, ਪਹਿਲੀ ਵਾਰ ਕੀਤਾ ਖੁਲਾਸਾ

9/18/2018 12:06:03 PM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜਕਲ ਆਪਣੀ ਨਿੱਜੀ ਲਾਈਫ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਹਾਲ ਹੀ 'ਚ ਪ੍ਰਿਯੰਕਾ ਨੇ ਮੰਗੇਤਰ ਨਿਕ ਜੋਨਸ ਦਾ ਜਨਮਦਿਨ ਧੂਮ-ਧਾਮ ਨਾਲ ਹਜ਼ਾਰਾਂ ਦੀ ਭੀੜ ਵਿਚਕਾਰ ਮਨਾਇਆ। ਪ੍ਰਿਯੰਕਾ ਅੱਜਕਲ ਆਪਣਾ ਵਧ ਤੋਂ ਵਧ ਸਮਾਂ ਨਿਕ ਜੋਨਸ ਨਾਲ ਬਿਤਾ ਰਹੀ ਹੈ। ਇਸ ਵਿਚਕਾਰ ਦੇਸੀ ਗਰਲ ਨੇ ਅਸਥਮਾ ਦੀ ਬੀਮਾਰੀ ਨਾਲ ਜੂਝਣ ਦੀ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ।

ਉਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਸਥਮਾ ਦੀ ਬੀਮਾਰੀ ਹੈ ਅਤੇ ਇਸ ਨੂੰ ਲੁਕਾਉਣ ਵਰਗੀ ਕੋਈ ਗੱਲ ਨਹੀ ਹੈ। ਪ੍ਰਿਯੰਕਾ ਨੇ ਇਹ ਸਭ ਸੋਮਵਾਰ ਨੂੰ ਟਵਿਟਰ 'ਤੇ ਇਕ ਵਿਗਿਆਪਨ ਦੀ ਸ਼ੂਟਿੰਗ ਸ਼ੇਅਰ ਕਰਦੇ ਹੋਏ ਦੱਸਿਆ। ਇਸ ਵੀਡੀਓ 'ਚ ਉਹ ਦੱਸ ਰਹੀ ਹੈ ਕਿ ਕਿਵੇਂ ਅਸਥਮਾ ਵੀ ਉਸ ਨੂੰ ਕਰੀਅਰ ਦੀਆਂ ਉਚਾਈਆਂ 'ਤੇ ਜਾਣ ਤੋਂ ਨਾ ਰੋਕ ਸਕਿਆ। ਪ੍ਰਿਯੰਕਾ ਨੇ ਦੱਸਿਆ ਕਿ ਜਦੋਂ ਉਹ 5 ਸਾਲ ਦੀ ਸੀ ਤਾਂ ਉਸ ਨੂੰ ਇਸ ਬੀਮਾਰੀ ਬਾਰੇ ਪਤਾ ਲੱਗਾ ਸੀ।

PunjabKesari


ਉਸ ਨੇ ਅੱਗੇ ਟਵੀਟ ਕੀਤਾ, ''ਮੈਨੂੰ ਚੰਗੀ ਤਰ੍ਹਾਂ ਜਾਣਨ ਵਾਲੇ ਲੋਕ ਜਾਣਦੇ ਹਨ ਕਿ ਮੈਨੂੰ ਅਸਥਮਾ ਹੈ। ਮੇਰਾ ਮਤਲਬ ਹੈ ਕਿ ਇਸ 'ਚ ਲੁਕਾਉਣ ਵਾਲਾ ਕੀ ਹੈ? ਇਸ ਤੋਂ ਪਹਿਲਾਂ ਕਿ ਅਸਥਮਾ ਮੈਨੂੰ ਆਪਣੇ ਕਾਬੂ 'ਚ ਕਰ ਲਵੇ, ਮੈਨੂੰ ਉਸ ਨੂੰ ਕਾਬੂ 'ਚ ਕਰਨਾ ਪਵੇਗਾ।

PunjabKesari

ਜਦੋਂ ਤੱਕ ਮੇਰੇ ਕੋਲ ਮੇਰਾ ਇਨਹੇਲਰ ਹੈ, ਅਸਥਮਾ ਮੈਨੂੰ ਮੇਰੇ ਟਿਚਿਆਂ ਨੂੰ ਪਾਉਣ ਅਤੇ ਬੇਰੋਕ ਜ਼ਿੰਦਗੀ ਜਿਊਣ ਤੋਂ ਨਹੀਂ ਰੋਕ ਸਕਦਾ।'' ਦੱਸ ਦੇਈਏ ਕਿ ਪ੍ਰਿਯੰਕਾ ਫਿਲਹਾਲ ਅਭਿਨੇਤਾ ਫਰਹਾਨ ਅਖਤਰ ਤੇ ਜ਼ਾਇਰਾ ਵਸੀਮ ਨਾਲ 'ਦਿ ਸਕਾਈ ਇਜ਼ ਪਿੰਕ' ਦੀ ਸ਼ੂਟਿੰਗ ਕਰ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News