ਜਾਣੋ ਭਾਰਤ 'ਚ ਕਿਉਂ ਸਸਤੇ ਮਿਲਦੇ ਹਨ Xiaomi ਦੇ ਸਮਾਰਟਫੋਨਸ

09/18/2018 12:04:42 PM

ਗੈਜੇਟ ਡੈਸਕ— ਇਨ੍ਹੀਂ ਦਿਨੀਂ ਸ਼ਿਓਮੀ ਸਮਾਰਟਫੋਨਸ ਦੀ ਵਿਕਰੀ ਭਾਰਤ 'ਚ ਕਾਫੀ ਵਧ ਗਈ ਹੈ। ਕੰਪਨੀ ਸਮੇਂ-ਸਮੇਂ 'ਤੇ ਘੱਟ ਕੀਮਤ 'ਚ ਹਾਈ ਐਂਡ ਸਪੈਸੀਫਿਕੇਸ਼ਨ ਵਾਲੇ ਸਮਾਰਟਫੋਨ ਉਪਲੱਬਧ ਕਰਵਾ ਕੇ ਗਾਹਕਾਂ ਦਾ ਧਿਆਨ ਆਪਣੇ ਵਲ ਆਕਰਸ਼ਿਤ ਕਰਨ 'ਚ ਕਾਮਯਾਬ ਰਹੀ ਹੈ। ਕੀ ਤੁਸੀਂ ਇਹ ਜਾਣਦੇ ਹੋ ਕਿ ਸ਼ਿਓਮੀ ਦੇ ਸਮਾਰਟਫੋਨ ਭਾਰਤ 'ਚ ਸਸਤੇ ਕਿਉਂ ਮਿਲਦੇ ਹਨ? ਅੱਜ ਅਸੀਂ ਇਸ ਰਿਪੋਰਟ ਰਾਹੀਂ ਤੁਹਾਡੇ ਤਕ ਇਹ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਭਾਰਤ 'ਚ ਆਖਰਕਾਰ ਸਸਤੇ ਕਿਉਂ ਮਿਲ ਰਹੇ ਹਨ।

- ਕੰਪਨੀ ਆਪਣੇ ਸਮਾਰਟਫੋਨਸ 'ਚ ਵੱਖ-ਵੱਖ ਐਪਸ ਰਾਹੀਂ ਵਿਗਿਆਪਨਾਂ ਨੂੰ ਦਿਖਾਉਂਦੀ ਹੈ ਜਿਸ ਨਾਲ ਫੋਨ ਨੂੰ ਵੇਚਣ ਤੋਂ ਬਾਅਦ ਵੀ ਪੈਸੇ ਕਮਾਏ ਜਾਂਦੇ ਹਨ।
- ਕੰਪਨੀ ਆਪਣੇ ਸਮਾਰਟਫੋਨਸ 'ਤੇ ਕਰੀਬ 5 ਫੀਸਦੀ ਤਕ ਦਾ ਹੀ ਮੁਨਾਫਾ ਕਮਾਉਂਦੀ ਹੈ ਜਿਸ ਨੂੰ ਹੁਣ ਵਧਾਏ ਜਾਣ ਦੀ ਯੋਜਨਾ ਹੈ। 
- ਸ਼ਿਓਮੀ ਨੇ ਆਪਣੇ ਸਾਰੇ ਸਮਾਰਟਫੋਨ ਮਾਡਲਸ 'ਚ ਇਕੋ ਜਿਹੇ ਕੰਪੋਨੈਂਟ ਦਾ ਇਸਤੇਮਾਲ ਕਰਕੇ ਕੀਮਤਾਂ 'ਚ ਕਮੀ ਕੀਤੀ ਹੈ। 
- ਸ਼ਿਓਮੀ ਸਮਾਰਟਫੋਨਸ ਦੇ ਸਾਰੇ ਪਾਰਟਸ ਚੀਨ 'ਚ ਹੀ ਅਸੈਂਬਲ ਹੁੰਦੇ ਹਨ ਜਿਸ ਨਾਲ ਕੰਪਨੀ ਨੂੰ ਇਨ੍ਹਾਂ ਨੂੰ ਘੱਟ ਕੀਮਤ 'ਚ ਤਿਆਰ ਕਰਨ 'ਚ ਮਦਦ ਮਿਲਦੀ ਹੈ।

ਦੱਸ ਦੇਈਏ ਕਿ ਕੰਪਨੀ ਦੀ ਪ੍ਰਾਈਵੇਸੀ ਪਾਲਿਸੀ 'ਚ ਸਾਫ-ਸਾਫ ਲਿਖਿਆ ਹੈ ਕਿ 'ਤੁਹਾਡੇ ਦੁਆਰਾ ਦਿੱਤੀਆਂ ਗਈਆਂ ਸਾਰੀਆਂ ਜਾਣਕਾਰੀਆਂ' ਨੂੰ ਕੰਪਨੀ ਇਕੱਠਾ ਕਰਦੀ ਹੈ। ਇਨ੍ਹਾਂ 'ਚ ਫੋਨ ਨੰਬਰ, ਕਾਨਟੈਕਟਸ ਅਤੇ ਤੁਹਾਡੀ ਕਲਾਊਡ ਸਟੋਰੇਜ 'ਤੇ ਸਿੰਕ ਕੀਤੀਆਂ ਗਈਆਂ ਤਸਵੀਰਾਂ ਵੀ ਸ਼ਾਮਲ ਹਨ। ਇਸ ਲਈ ਹੁਣ ਭਾਰਤ 'ਚ ਡਾਟਾ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਸਖਤ ਕਦਮ ਚੁੱਕਣ ਦੀ ਲੋੜ ਹੈ।


Related News