ਭਾਰਤੀ ਮੂਲ ਦੇ ਨੋਬਲ ਜੇਤੂ ਨੇ ਕੀਤੀ ''ਵਿਵੇਕਪੂਰਨ'' ਇਮੀਗ੍ਰੇਸ਼ਨ ਵਿਵਸਥਾ ਦੀ ਮੰਗ

09/18/2018 11:02:45 AM

ਲੰਡਨ (ਭਾਸ਼ਾ)— ਬ੍ਰਿਟੇਨ ਵਿਚ ਰਹਿ ਰਹੇ ਭਾਰਤੀ ਮੂਲ ਦੇ ਨੋਬਲ ਪੁਰਸਕਾਰ ਜੇਤੂ ਅਤੇ ਜੀਵ ਵਿਗਿਆਨੀ ਸਰ ਵੈਂਕਟਾਰਮਨ (ਵੇਂਕੀ) ਰਾਮਕ੍ਰਿਸ਼ਨਨ ਨੇ ''ਬ੍ਰੈਗਜ਼ਿਟ'' ਦੇ ਬਾਅਦ 'ਵਿਵੇਕਪੂਰਨ' ਇਮੀਗ੍ਰੇਸ਼ਨ ਵਿਵਸਥਾ ਬਣਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਇਹ ਯਕੀਨੀ ਕਰਨ ਲਈ ਕਿਹਾ ਹੈ ਕਿ ਬ੍ਰਿਟੇਨ ਦੇ ਯੂਰਪੀ ਯੂਨੀਅਨ ਤੋਂ ਬਾਹਰ ਹੋ ਜਾਣ ਦੇ ਬਾਅਦ ਵੀ ਵਿਗਿਆਨੀਆਂ ਦੇ ਆਉਣ-ਜਾਣ 'ਤੇ ਪਾਬੰਦੀ ਨਾ ਲੱਗੇ। ਬ੍ਰਿਟੇਨ ਦੇ ਰੋਇਲ ਸੋਸਾਇਟੀ ਦੇ ਪ੍ਰਧਾਨ ਅਤੇ ਭਾਰਤੀ ਮੂਲ ਦੇ ਵਿਗਿਆਨੀ ਨੇ ਚਿਤਾਵਨੀ ਦਿੱਤੀ ਕਿ ਯੂਰਪੀ ਯੂਨੀਅਨ ਦੇ ਨਾਲ ਬ੍ਰਿਟੇਨ ਦੇ ਭਵਿੱਖ ਦੇ ਸਬੰਧਾਂ 'ਤੇ ਚੱਲ ਰਹੀ ਗੱਲਬਾਤ ਵਿਚ ਖਰਾਬ ਸਮਝੌਤਾ ਜਾਂ ਬਗੈਰ ਸਮਝੌਤੇ ਵਾਲੇ ਇਕਰਾਰਨਾਮੇ ਵਿਚ ਇਹ ਇਕ ਮੁੱਖ ਵਿਗਿਆਨਕ ਕੇਂਦਰ ਦੀ ਸਥਿਤੀ ਗਵਾ ਸਕਦਾ ਹੈ। 

ਜ਼ਿਕਰਯੋਗ ਹੈ ਕਿ ਯੂ.ਕੇ. ਰੋਇਲ ਸੋਸਾਇਟੀ ਵਿਗਿਆਨ ਨੂੰ ਵਧਾਵਾ ਦੇਣ ਵਾਲੀ ਮੁੱਖ ਸੋਸਾਇਟੀ ਹੈ। ਪ੍ਰੋਫੈਸਰ ਵੈਂਕਟਾਰਮਨ ਨੇ ਕਿਹਾ,''ਅਸੀਂ ਰੋਇਲ ਸੋਸਾਇਟੀ ਦੇ ਮੈਂਬਰਾਂ ਅਤੇ ਹੋਰ ਵਿਗਿਆਨੀ ਭਾਈਚਾਰੇ ਨਵੀਂ ਵਿਵੇਕਪੂਰਨ ਇਮੀਗ੍ਰੇਸ਼ਨ ਵਿਵਸਥਾ ਲਈ ਸਖਤ ਮਿਹਨਤ ਕਰ ਰਹੇ ਹਾਂ, ਜੋ ਤੇਜ਼ੀ ਨਾਲ ਕੰਮ ਕਰੇਗੀ। ਇਹ ਪਾਰਦਰਸ਼ੀ ਅਤੇ ਪ੍ਰਭਾਵੀ ਹੋਵੇਗੀ।'' ਇੱਥੇ ਦੱਸ ਦਈਏ ਕਿ ਵੇਂਕੀ ਦੇ ਨਾਮ ਨਾਲ ਮਸ਼ਹੂਰ ਇਸ ਵਿਗਿਆਨੀ ਦਾ ਜਨਮ ਭਾਰਤ ਵਿਚ ਤਾਮਿਲਨਾਡੂ ਦੇ ਚਿਦੰਬਰਮ ਵਿਚ ਹੋਇਆ। ਉਨ੍ਹਾਂ ਨੇ ਰੋਇਲ ਸੋਸਾਇਟੀ ਦੇ ਸੋਮਵਾਰ ਨੂੰ ਆਯੋਜਿਤ ਇਕ ਪ੍ਰੋਗਰਾਮ ਵਿਚ ਕਿਹਾ,''ਇਹ ਇਕ ਸਿਆਸੀ ਲੜਾਈ ਹੈ ਪਰ ਅਸੀਂ ਆਪਣਾ ਵਧੀਆ ਯੋਗਦਾਨ ਦੇਣ ਦੀ ਇੱਛਾ ਰੱਖਦੇ ਹਾਂ।''


Related News