ਰਾਤੋਂ-ਰਾਤ ਚੋਰਾਂ ਨੇ ਗੁਰਦੁਆਰਾ ਸਾਹਿਬ ਦੀ ਗੋਲਕ 'ਚੋਂ ਉਡਾਈ ਨਕਦੀ

09/18/2018 11:00:54 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)— ਚੋਰਾਂ ਦੇ ਹੌਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ ਤਾਜ਼ਾ ਮਾਮਲਾ ਟਾਂਡਾ ਉੜਮੁੜ 'ਚ ਗੁਰਦੁਆਰਾ ਸਾਹਿਬ 'ਚ ਹੋਈ ਚੋਰੀ ਦਾ ਸਾਹਮਣੇ ਆਇਆ ਹੈ, ਜਿੱਥੇ ਰਾਤੋਂ-ਰਾਤ ਚੋਰਾਂ ਨੇ ਗੋਲਕ 'ਚੋਂ ਹਜ਼ਾਰਾਂ ਦੀ ਨਕਦੀ ਉਡਾ ਲਈ। PunjabKesariਮਿਲੀ ਜਾਣਕਾਰੀ ਮੁਤਾਬਕ ਚੋਰਾਂ ਨੇ ਬੀਤੀ ਰਾਤ ਬੁੱਢੀਪਿੰਡ ਦੇ ਗੁਰਦੁਆਰਾ ਸਾਹਿਬ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿੱਥੇ ਚੋਰਾਂ ਨੇ ਗੁਰੂਘਰ ਦੀ ਗੋਲਕ ਤੋੜ ਕੇ ਚੜਾਵਾ ਚੋਰੀ ਕਰ ਲਿਆ।

PunjabKesari
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਇਸ ਸਬੰਧੀ ਟਾਂਡਾ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ। ਉਨ੍ਹਾਂ ਮੁਤਾਬਕ ਗੋਲਕ 'ਚ ਇਕ ਮਹੀਨੇ ਦਾ ਲਗਭਗ 11 ਹਜ਼ਾਰ ਰੁਪਏ ਦਾ ਚੜਾਵਾ ਸੀ। ਪੁਲਸ ਨੇ ਗੁਰੂਘਰ 'ਚ ਲੱਗੇ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਚੋਰਾਂ ਦਾ ਸੁਰਾਗ ਲਗਾਉਣ ਲਈ ਉੱਦਮ ਸ਼ੁਰੂ ਕਰ ਦਿੱਤੇ ਹਨ।


Related News