ਉੱਤਰੀ ਕੋਰੀਆ ਪਹੁੰਚੇ ਮੂਨ, ਕਿਮ ਜੋਂਗ ਉਨ ਨੂੰ ਮਿਲੇ ਗਲੇ

09/18/2018 10:36:22 AM

ਸਿਓਲ (ਭਾਸ਼ਾ)— ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਮੁਲਾਕਾਤ ਲਈ ਪਯੋਂਗਯਾਂਗ ਪਹੁੰਚ ਗਏ ਹਨ। ਕਿਮ ਨੇ ਪਯੋਂਗਯਾਂਗ ਕੌਮਾਂਤਰੀ ਹਵਾਈ ਅੱਡੇ 'ਤੇ ਮੂਨ ਦਾ ਸਵਾਗਤ ਕੀਤਾ। ਮੂਨ ਦੇ ਜਹਾਜ਼ ਦੀ ਪੌੜੀਆਂ ਤੋਂ ਹੇਠਾਂ ਉਤਰਨ 'ਤੇ ਦੋਵੇਂ ਨੇਤਾ ਗਲੇ ਮਿਲੇ। ਦੋਵੇਂ ਨੇਤਾ ਆਪਣੀ-ਆਪਣੀ ਪਤਨੀ ਨਾਲ ਉੱਥੇ ਮੌਜੂਦ ਸਨ। 

ਮੂਨ ਦੇ ਫੌਜੀ ਸਵਾਗਤ ਤੋਂ ਪਹਿਲਾਂ ਦੋਹਾਂ ਨੇਤਾਵਾਂ ਨੇ ਇਕ-ਦੂਜੇ ਦਾ ਹਾਲ ਪੁੱਛਿਆ। ਹਵਾਈ ਅੱਡੇ 'ਤੇ ਸੈਂਕੜੇ ਦੀ ਗਿਣਤੀ ਵਿਚ ਇਕੱਠੇ ਸਨ, ਸਾਰਿਆਂ ਦੇ ਹੱਥਾਂ 'ਚ ਉੱਤਰੀ ਕੋਰੀਆ ਦਾ ਝੰਡਾ ਸੀ। ਦੋਹਾਂ ਨੇਤਾਵਾਂ ਦੀ ਪਹਿਲੀ ਅਧਿਕਾਰਤ ਬੈਠਕ ਦੁਪਹਿਰ ਦੇ ਭੋਜਨ ਤੋਂ ਬਾਅਦ ਹੋਵੇਗੀ। ਅਮਰੀਕਾ ਅਤੇ ਉੱਤਰੀ ਕੋਰੀਆ ਵਿਚਾਲੇ ਪਰਮਾਣੂ ਹਥਿਆਰਾਂ ਦੇ ਖਾਤਮੇ 'ਤੇ ਗਤੀਰੋਧ ਦਰਮਿਆਨ ਮੂਨ ਦਾ ਪਯੋਂਗਯਾਂਗ ਦੌਰਾ ਹੋ ਰਿਹਾ ਹੈ।

ਮੂਨ ਨੇ ਮੰਗਲਵਾਰ ਨੂੰ ਦੱਖਣੀ ਕੋਰੀਆ ਤੋਂ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਸੀ ਕਿ ਮੇਰੀ ਉੱਤਰੀ ਕੋਰੀਆ ਯਾਤਰਾ ਦਾ ਬਹੁਤ ਮਹੱਤਵ ਹੈ, ਇਸ ਨਾਲ ਅਮਰੀਕਾ, ਉੱਤਰੀ ਕੋਰੀਆ ਵਾਰਤਾ ਮੁੜ ਬਹਾਲ ਹੋ ਸਕਦੀ ਹੈ। ਮਈ 2017 ਵਿਚ ਮੂਨ ਦੇ ਅਹੁਦਾ ਸੰਭਾਲਣ ਮਗਰੋਂ ਕਿਮ ਦੀ ਇਹ ਤੀਜੀ ਮੁਲਾਕਾਤ ਹੈ। ਦੋਵੇਂ ਨੇਤਾ ਇਸ ਤੋਂ ਪਹਿਲਾਂ ਇਸ ਸਾਲ 27 ਅਪ੍ਰੈਲ ਅਤੇ 26 ਮਈ ਨੂੰ ਵੀ ਮਿਲ ਚੁੱਕੇ ਹਨ।


Related News