ਸਿਰਫਿਰੇ ਨੇ ਯੂ-ਟਿਊਬ ''ਤੇ ਅਪਲੋਡ ਕੀਤੀ ''ਫੌਜੀ ਖੇਤਰ'' ਦੀ ਵੀਡੀਓ

09/18/2018 10:06:16 AM

ਚੰਡੀਗੜ੍ਹ : ਇਕ ਸਿਰਫਿਰੇ ਵਿਅਕਤੀ ਵਲੋਂ ਸਾਈਕਲ 'ਤੇ ਕੈਮਰਾ ਲਾ ਕੈ ਸੈਨਿਕ ਖੇਤਰ ਦਾ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਅਸਲ 'ਚ ਇਹ ਵਾਰਦਾਤ ਜਲੰਧਰ ਦੇ ਸੈਨਿਕ ਖੇਤਰ ਦੀ ਹੈ। ਉਕਤ ਵਿਅਕਤੀ ਨੇ ਇਹ ਵੀਡੀਓ ਯੂ-ਟਿਊਬ 'ਤੇ ਵੀ ਅਪਲੋਡ ਕਰ ਦਿੱਤੀ। ਭਾਰਤੀ ਫੌਜ ਦੀ ਇਕ ਵਿਸ਼ੇਸ਼ ਵਿੰਗ ਨੇ ਇਹ ਵੀਡੀਓ ਦੇਖ ਕੇ ਇਸ ਦੀ ਸੂਚਨਾ ਆਲਾ ਅਫਸਰਾਂ ਨੂੰ ਦਿੱਤੀ। ਵੀਡੀਓ ਦੇਖ ਕੇ ਫੌਜ ਦੇ ਅਫਸਰ ਵੀ ਹੈਰਾਨ ਰਹਿ ਗਏ। ਇਸ 'ਚ ਵੱਖ-ਵੱਖ ਫੌਜ ਦੀਆਂ ਯੂਨਿਟਾਂ, ਕੋਰ ਦਫਤਰਾਂ, ਮੈੱਸ, ਫੌਜ ਦੀਆਂ ਕੰਟੀਨਾਂ ਸਮੇਤ ਹੋਰ ਅਤਿ ਸੰਵੇਦਨਸ਼ੀਲ ਇਲਾਕਿਆਂ ਨੂੰ ਕੈਦ ਕੀਤਾ ਹੋਇਆ ਸੀ। ਫੌਜ ਨੇ ਪਹਿਲਾਂ ਤਾਂ ਤੁਰੰਤ ਯੂ-ਟਿਊਬ ਤੋਂ ਵੀਡੀਓ ਹਟਵਾਈ ਅਤੇ ਫਿਰ ਇਸ ਨੂੰ ਪਾਉਣ ਵਾਲੇ ਵਿਅਕਤੀ ਦੀ ਪਛਾਣ ਕਰਕੇ ਉਸ ਨੂੰ ਹਿਰਾਸਤ 'ਚ ਲਿਆ। ਪੁੱਛਗਿੱਛ ਤੋਂ ਬਾਅਦ ਫੌਜ ਨੇ ਉਸ ਨੂੰ ਸਥਾਨਕ ਪੁਲਸ ਦੇ ਹਵਾਲੇ ਕਰ ਦਿੱਤਾ। ਦੂਜੇ ਪਾਸੇ ਫੌਜ ਵਲੋਂ ਵਿਅਕਤੀ ਦੀ ਸੋਸ਼ਲ ਮੀਡੀਆ 'ਤੇ ਸਰਗਰਮੀ ਅਤੇ ਉਸ ਦੇ ਸੰਪਰਕਾਂ ਨੂੰ ਡੂੰਘਾਈ ਨਾਲ ਖੰਘਾਲਿਆ ਜਾ ਰਿਹਾ ਹੈ। ਉਕਤ ਵਿਅਕਤੀ ਪੰਜਾਬ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।


Related News