ਫੋਰਬਸ ਦੀ ਅਮੀਰ ਲੋਕਾਂ ਦੀ ਸੂਚੀ ’ਚ ਸ਼ਾਮਲ ਰਹੇ ਮਾਨ-ਅਲ ਸਾਨੇ ਦੀ ਜਾਇਦਾਦ ਹੋਵੇਗੀ ਨੀਲਾਮ

09/18/2018 7:50:12 AM

ਰਿਆਦ – ਕਦੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ’ਚ ਸ਼ਾਮਲ ਮਾਨ-ਅਲ ਸਾਨੇ ਅੱਜ ਬੜੀ ਆਰਥਿਕ ਤੰਗੀ ’ਚੋਂ ਲੰਘ ਰਹੇ ਹਨ। ਸਾਊਦੀ ਸਰਕਾਰ ਨੇ ਸਾਨੇ ਨੂੰ ਦਿੱਤੇ ਕਰਜ਼ੇ ਨੂੰ ਵਸੂਲਣ ਲਈ ਉਨ੍ਹਾਂ ਦੀ ਜਾਇਦਾਦ ਨੂੰ ਨੀਲਾਮ ਕਰਨ ਦਾ ਫੈਸਲਾ ਕੀਤਾ ਹੈ।

PunjabKesari
ਫੋਰਬਸ ਮੈਗਜ਼ੀਨ ਨੇ 2007 ’ਚ ਦੁਨੀਆ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ ’ਚ ਸਾਨੇ ਨੂੰ  ਵੀ ਸ਼ਾਮਲ ਕੀਤਾ ਸੀ। ਸਾਨੇ ਦੀ ਕੰਪਨੀ ਸਾਦ ਗਰੁੱਪ ਹੁਣ ਦੀਵਾਲੀਆ ਹੋ ਚੁੱਕੀ ਹੈ ਤੇ ਅਗਲੇ ਮਹੀਨੇ ਉਨ੍ਹਾਂ ਦੀ ਜਾਇਦਾਦ ਨੀਲਾਮ ਹੋਵੇਗੀ। ਲਗਾਤਾਰ ਮੋਹਲਤ ਮਿਲਣ ਦੇ ਬਾਅਦ ਵੀ ਸਾਦ ਗਰੁੱਪ ਆਪਣਾ ਕਰਜ਼ਾ ਨਾ ਮੋੜ ਸਕਿਆ ਤਾਂ ਪਿਛਲੇ ਹਫਤੇ ਉਨ੍ਹਾਂ ਨੂੰ ਹਿਰਾਸਤ ’ਚ ਲਿਆ ਗਿਆ। ਕੰਪਨੀ ਦੇ ਦੀਵਾਲੀਆ ਹੋਣ ਮਗਰੋਂ ਲੈਣਦਾਰ ਇਸ ਤੋਂ ਰਕਮ ਵਾਪਸ ਲੈਣ ਲਈ ਅਦਾਲਤ ’ਚ ਲੜਾਈ ਲੜ ਰਹੇ ਹਨ। 
ਸਾਊਦੀ ਅਰਬ ਦੇ ਇਤਿਹਾਸ ’ਚ ਇਸ ਕਰਜ਼ੇ ਦੇ ਵਿਵਾਦ ਨੂੰ ਹੁਣ ਤਕ ਦਾ ਸਭ ਤੋਂ ਵੱਡਾ ਵਿਵਾਦ ਮੰਨਿਆ ਜਾਂਦਾ ਹੈ। 
ਉਪਰੋਕਤ ਗਰੁੱਪ ਦੀ ਦੇਸ਼ ਭਰ ’ਚ ਫੈਲੀਅਾਂ ਜਾਇਦਾਦਾਂ ਦੀ ਨੀਲਾਮੀ ਲਈ ਬੋਲੀ ਲੱਗੇਗੀ। ਨੀਲਾਮੀ ’ਚ 2 ਬਿਲੀਅਨ ਰਿਆਲ ਤਕ ਦੀ ਬੋਲੀ ਲੱਗ ਸਕਦੀ ਹੈ। ਨੀਲਾਮੀ ’ਚ ਆਲੀਸ਼ਾਨ ਬੰਗਲੇ, ਘਰ ਦੇ ਨਾਲ ਟਰੱਕ, ਬੱਸਾਂ, ਗੋਲਫ ਕੋਰਟ ਅਤੇ ਮਹਿੰਗਾ ਜੇ. ਬੀ. ਸੀ. ਵਾਹਨ ਵੀ ਸ਼ਾਮਲ ਹੈ।


Related News