ਪੰਜਾਬ ਪੁਲਸ ’ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਬੀ. ਸੀ. ਏ. ਦੇ ਵਿਦਿਆਰਥੀ ਤੋਂ ਠੱਗੇ 4.12 ਲੱਖ

09/18/2018 7:00:38 AM

 ਲੁਧਿਆਣਾ, (ਮਹੇਸ਼)- ਬੀ. ਸੀ. ਏ. ਦੇ ਇਕ ਵਿਦਿਆਰਥੀ ਨੂੰ ਪੰਜਾਬ ਪੁਲਸ ’ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 4.12 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਟਿੱਬਾ ਪੁਲਸ ਨੇ ਪੀਡ਼ਤ ਦੀ ਸ਼ਿਕਾਇਤ ’ਤੇ ਬਲਦੇਵ ਸਿੰਘ ਸੰਧੂ, ਸੰਧੂ ਦੀ ਪਤਨੀ ਪਰਮਿੰਦਰ ਕੌਰ, ਸੰਧੂ ਦੇ ਬੇਟੇ ਰਣਜੋਧ ਅਤੇ ਅਨਮੋਲ ਦੇ ਖਿਲਾਫ ਧੋਖਾਦੇਹੀ ਅਤੇ ਸਬੂਤਾਂ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ।
ਹੁਸ਼ਿਆਰਪੁਰ ਨਿਵਾਸੀ 24 ਸਾਲਾਂ ਪੀਡ਼ਤ ਰਾਹੁਲ ਸ਼ਰਮਾ ਨੇ ਦੱਸਿਆ ਕਿ ਉਹ ਸੈਕਿੰਗ ਯੀਅਰ ਦਾ ਵਿਦਿਆਰਥੀ ਹੈ। ਦੋਸ਼ੀ ਬਲਦੇਵ ਨਾਲ ਉਨ੍ਹਾ ਦੀ ਜਾਣ-ਪਛਾਣ ਉਸ ਦੇ ਫੁੱਫਡ਼ ਰਜਿੰਦਰ ਪ੍ਰਸ਼ਾਦ ਰਾਹੀਂ ਹੋਈ ਸੀ,  ਜਿਨ੍ਹਾਂ ਦਾ ਤਾਜਪੁਰ ਰੋਡ ’ਤੇ ਜੋਤਸ਼ੀ ਦਾ ਕੰਮ ਹੈ। ਬਲਦੇਵ ਨੇ ਰਾਜ ਦੇ ਡੀ. ਜੀ. ਪੀ. ਨਾਲ ਸਿੱਧੀ ਜਾਣ-ਪਛਾਣ ਹੋਣ ਦੀ ਗੱਲ ਕਹੀ। ਉਹ ਉਸ ਦੀਆਂ ਗੱਲਾਂ ਵਿਚ ਆ ਗਏ। ਦੋਸ਼ੀ ਨੇ ਉਸ ਨੂੰ ਪੁਲਸ ਦੀ ਨੌਕਰੀ ਦੁਆਉਣ ਲਈ ਇਕ ਫਾਈਲ ਤਿਆਰ ਕੀਤੀ ਅਤੇ ਉਸ ਦੇ ਦਸਤਖ਼ਤ ਕਰਵਾਏ।
ਉਨ੍ਹਾਂ ਨੂੰ ਰਿਸੈਪਸ਼ਨ ’ਤੇ ਬਿਠਾ ਕੇ ਆਪ ਡੀ. ਜੀ. ਪੀ. ਨੂੰ ਮਿਲਣ ਚਲਾ ਗਿਆ। ਉਸ ਨੇ ਦੱਸਿਆ ਕਿ 16 ਜੁਲਾਈ ਨੂੰ ਉਹ ਅਤੇ ਉਸ ਦਾ ਫੁੱਫਡ਼ ਬਲਦੇਵ ਅਤੇ ਬਲਦੇਵ ਦੇ ਛੋਟੇ ਬੇਟੇ ਰਣਜੋਧ ਦੇ ਨਾਲ ਡੀ. ਜੀ. ਪੀ. ਦਫਤਰ ਗਏ, ਜਿੱਥੇ ਬਲਦੇਵ ਸਿੰਘ ਨੇ ਉਨ੍ਹਾਂ ਨੂੰ ਰਿਸੈਪਸ਼ਨ ’ਤੇ ਬਿਠਾ ਕੇ ਆਪ ਡੀ. ਜੀ. ਪੀ. ਅਤੇ ਉਸ ਦੇ ਪੀ.ਏ. ਨਾਲ ਮਿਲਣ ਦੀ ਗੱਲ ਕਹਿ ਕੇ ਚਲਾ ਗਿਆ। 2 ਘੰਟੇ ਬਾਅਦ ਉਹ ਵਾਪਸ ਆਇਆ ਅਤੇ ਕਹਿਣ ਲੱਗਾ ਕਿ ਉਸ ਦੀ ਨੌਕਰੀ ਲੱਗ ਜਾਵੇਗੀ, ਜਿਸ ਦਾ ਜਲਦ ਹੀ ਉਸ ਨੂੰ ਮੈਸੇਜ਼ ਆ ਜਾਵੇਗਾ।
ਡੀ. ਜੀ. ਪੀ. ਦੇ ਨਾਮ ’ਤੇ ਮੰਗੇ 4.50 ਲੱਖ ਰੁਪਏ
 ਪੀਡ਼ਤ ਨੇ ਦੱਸਿਆ ਗਡ਼੍ਹ ਤੋਂ ਪਰਤਣ ਤੋਂ ਬਾਅਦ ਰਾਤ ਕਰੀਬ 9.44 ਵਜੇ ਉਸ ਦੇ ਮੋਬਾਇਲ ’ਤੇ ਇਕ ਨਿੱਜੀ ਨੰਬਰ ਤੋਂ ਮੈਸੇਜ਼ ਆਇਆ ਕਿ ਉਸ ਨੂੰ ਪੰਜਾਬ ਪੁਲਸ ਵਿਚ ਭਰਤੀ ਕਰ ਲਿਆ ਗਿਆ ਹੈ। ਥੱਲੇ ਡੀ. ਜੀ. ਪੀ.  ਸੁਰੇਸ਼ ਅਰੋਡ਼ਾ ਦਾ ਹਵਾਲਾ ਦਿੱਤਾ ਗਿਆ ਸੀ। ਉਸ ਨੇ ਦੋਸ਼ੀ ਨੂੰ ਇਹ ਗੱਲ ਦੱਸੀ ਤਾਂ ਉਸ ਨੇ ਤੁੰਰਤ ਡੀ. ਜੀ. ਪੀ. ਦੇ ਨਾਮ ’ਤੇ 4.50 ਲੱਖ  ਰੁਪਏ ਦਾ ਪ੍ਰਬੰਧ ਕਰਨ ਨੂੰ ਕਿਹਾ। 
26 ਜੁਲਾਈ ਨੂੰ ਫਿਰ ਲੈ ਕੇ ਗਿਆ ਡੀ. ਜੀ. ਪੀ. ਦਫਤਰ
 ਪੀਡ਼ਤ ਨੇ ਦੱਸਿਆ ਕਿ 25 ਜੁਲਾਈ ਨੂੰ ਦੋਸ਼ੀ ਦਾ ਉਨ੍ਹਾਂ ਨੂੰ ਫੋਨ ਆਇਆ ਕਿ 26 ਨੂੰ ਡੀ. ਜੀ. ਪੀ. ਦਫਤਰ ਜਾਣਾ ਹੈ। ਇਸ ’ਤੇ ਉਸ ਨੇ 3 ਲੱਖ ਰੁਪਏ ਦੋਸ਼ੀ ਦੇ ਖਾਤੇ ਵਿਚ ਟ੍ਰਾਂਸਫਰ ਕਰ ਦਿੱਤੇ, ਜਦੋਂਕਿ 1.12 ਲੱਖ ਰੁਪਏ  ਦੀ ਨਕਦੀ ਉਸ ਦੇ ਘਰ ਦਿੱਤੀ। 
ਇਸ ਤੋਂ ਬਾਅਦ ਦੋਸ਼ੀ ਫਿਰ ਉਨ੍ਹਾਂ ਨੂੰ ਡੀ. ਜੀ. ਪੀ. ਦਤਫਰ ਲੈ ਗਿਆ ਅਤੇ ਪਹਿਲਾਂ ਵਾਂਗ ਰਿਸੈਪਸ਼ਨ ’ਤੇ ਬਿਠਾ ਕੇ ਖੁਦ ਚਲਾ ਗਿਆ। 2 ਘੰਟੇ ਬਾਅਦ ਵਾਪਸ ਆਇਆ ਅਤੇ ਕਹਿਣ ਲੱਗਾ ਕਿ ਹੁਣ ਉਸ ਦੀ ਨੌਕਰੀ ਪੱਕੀ ਹੋ ਗਈ ਹੈ।
ਦੋਸ਼ੀ ਦੇ ਵੱਡੇ ਬੇਟੇ ਨੇ ਕੀਤੇ ਸਬੂਤ ਖੁਰਦ-ਬੁਰਦ
 ਪੀਡ਼ਤ ਨੇ ਦੱਸਿਆ ਕਿ 5 ਅਗਸਤ ਨੂੰ ਦੋਸ਼ੀ ਨੇ ਉਸ ਦੇ ਅਸਲੀ ਸਰਟੀਫਿਕੇਟ ਮੰਗਵਾਏ। ਅਗਲੇ ਦਿਨ ਦੋਸ਼ੀ ਇਹ ਕਹਿ ਕੇ ਉਸ ਦੇ ਸਾਰੇ ਸਰਟੀਫਿਕੇਟ ਆਪਣੇ ਨਾਲ ਲੈ ਗਿਆ ਕਿ ਪੁਲਸ ਲਾਈਨ ਵਿਚ ਇਨ੍ਹਾਂ ਨੂੰ ਸਕੈਨ ਹੋਣ ਤੋਂ ਬਾਅਦ ਮੋਹਾਲੀ ਵੈਰੀਫਿਕੇਸ਼ਨ ਲਈ ਜਾਣਗੇ। ਦੋਸ਼ੀ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਉਸ ਨੂੰ 2 ਦਿਨਾਂ ਤਕ ਆਪਣੇ ਘਰ ਰੱਖਿਆ, ਜਿੱਥੇ ਦੋਸ਼ੀ ਦੇ ਵੱਡੇ ਬੇਟੇ ਅਨਮੋਲ ਨੇ ਉਸ ਦੇ ਮੋਬਾਇਲ ਤੋਂ ਗੱਲਬਾਤ ਦੇ ਸਾਰੇ ਸਬੂਤ ਡਲੀਟ ਕਰ ਦਿੱਤੇ। ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਘਬਰਾ ਗਿਆ ਅਤੇ ਆਪਣੇ ਘਰ ਵਾਪਸ ਆ ਗਿਆ। 
ਪੈਸੇ ਲੈਣ ਗਏ ਤਾਂ ਦੋਸ਼ੀ ਦੀ ਪਤਨੀ ਨੇ ਕੀਤੀ ਗਾਲੀ-ਗਲੋਚ
 ਰਾਹੁਲ ਨੇ ਦੱਸਿਆ ਕਿ ਇਸ ਤੋਂ ਬਾਅਦ ਦੋਸ਼ੀ ਨੇ ਉਨ੍ਹਾਂ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ।  20 ਅਗਸਤ ਨੂੰ  ਦੋਸ਼ੀ ਉਸ ਦੇ ਫੁੱਫਡ਼ ਦੇ ਘਰ ਗਿਆ। ਉਸ ਨੇ ਭਰਤੀ ਰੱਦ ਹੋਣ ਦੀ ਗੱਲ ਕਿਹ ਕੇ ਪੈਸੇ ਮੋਡ਼ਨ ਦੀ ਗੱਲ ਕਹੀ।  22 ਅਗਸਤ ਨੂੰ ਜਦੋਂ ਉਸ ਦੇ ਪਿਤਾ ਅਤੇ ਚਾਚਾ ਦੋਸ਼ੀ ਦੇ ਘਰ ਗਏ ਤਾਂ ਉਸ ਦੀ ਪਤਨੀ ਨੇ ਗਾਲੀ-ਗਲੋਚ ਕਰਦੇ ਹੋਏ ਉਨ੍ਹਾਂ ਦੇ ਗਲ ਪੈ ਗਈ। ਕਿਸੇ ਤਰ੍ਹਾਂ ਉਨ੍ਹਾਂ ਨੇ ਆਪਣੀ ਜਾਨ ਛੁਡਾਈ।
  ਸ਼ਰਮਾ ਨੇ ਦੱਸਿਆ ਕਿ ਉਸ ਨੂੰ ਟਿੱਬਾ ਥਾਣੇ ਤੋਂ ਏ. ਐੱਸ. ਆਈ. ਦੀਦਾਰ ਸਿੰਘ ਦਾ ਫੋਨ ਆਇਆ ਕਿ ਨਰਿਦਰਪਾਲ ਕੌਰ ਨੇ ਉਨ੍ਹਾਂ ਖਿਲਾਫ ਸ਼ਿਕਾਇਤ ਦਿੱਤੀ ਹੈ। 26 ਅਪ੍ਰੈਲ ਨੂੰ ਅਖ਼ਬਾਰ ਵਿਚ ਛਪੀ ਖ਼ਬਰ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਫੁੱਫਡ਼ ਅਤੇ ਉਸ ’ਤੇ ਕੁੱਟ-ਮਾਰ ਦਾ ਪਰਚਾ ਦਰਜ ਕਰ ਦਿੱਤਾ ਗਿਆ ਹੈ, ਜਿਸ ’ਤੇ ਉਸ ਨੇ ਰਾਜ ਦੇ ਮੁੱਖ ਮੰਤਰੀ, ਡੀ. ਜੀ. ਪੀ. ਪੰਜਾਬ ਅਤੇ ਲੁਧਿਆਣਾ ਪੁਲਸ ਕਮਿਸ਼ਨਰ ਨੂੰ ਸਬੂਤਾਂ ਸਮੇਤ ਵਿਸਥਾਰ ਨਾਲ  ਪੱਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ।


Related News