ਮਾਪੇ ਐਸੋਸੀਏਸ਼ਨ ਨੇ ਭੀਖ ਮੰਗ ਕੇ ਪੰਜਾਬ ਸਰਕਾਰ ਨੂੰ ਕੀਤਾ ਸ਼ਰਮਸਾਰ

09/18/2018 6:55:27 AM

ਲੁਧਿਆਣਾ, (ਸਲੂਜਾ)- ਸੰਗਰਾਂਦ  ਦੇ ਪਵਿੱਤਰ  ਦਿਹਾਡ਼ੇ ’ਤੇ ਸਿੱਖਿਆ ਬਚਾਓ ਅੰਦੋਲਨ ਤਹਿਤ ਸਰਕਾਰੀ ਸਕੂਲਾਂ  ਨੂੰ ਤਾਲੇ ਲੱਗਣ  ਤੋਂ ਬਚਾਉਣ ਖਾਤਰ  ਮਾਪੇ ਐਸੋਸੀਏਸ਼ਨ ਨੇ ਅੱਜ ਸਵੇਰੇ ਪਹਿਲਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ  ’ਚ ਮੱਥਾ ਟੇਕਿਆ। ਉਸ ਦੇ ਬਾਅਦ  ਗੁਰਦੁਆਰਾ ਕੈਂਪਸ ਦੇ ਬਾਹਰ ਖਡ਼੍ਹੇ ਹੋ ਕੇ ਸੰਗਤਾਂ ਕੇ ਸੰਗਤਾਂ ਦੇ ਅੱਗੇ ਹੱਥ ਫੈਲਾਉਂਦੇ ਹੋਏ ਭੀਖ ਮੰਗ  ਕੇ ਪੰਜਾਬ ਸਰਕਾਰ ਨੂੰ ਸ਼ਰਮਸਾਰ ਕੀਤਾ। ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਮਕਸਦ ਨਾਲ ਅੱਜ ਭੀਖ  ਦੇ ਰੂਪ ’ਚ 4400 ਰੁਪਏ ਇਕੱਠੇ ਹੋਏ। 
 ਮਾਪੇ ਐਸੋਸੀਏਸ਼ਨ ਦੇ ਰਜਿੰਦਰ ਘਈ ਨੇ ਕਿਹਾ ਕਿ  ਭਾਰਤ ਦੇਸ਼  ਨੂੰ ਅਾਜ਼ਾਦ ਹੋਏ 72 ਸਾਲ ਦਾ ਸਮਾਂ ਬੀਤ ਗਿਆ ਪਰ ਇਨ੍ਹਾਂ ਸਾਲਾਂ  ਦੇ ਦੌਰਾਨ ਕਿਸੇ ਵੀ ਸਰਕਾਰ ਨੇ ਸਿੱਖਿਆ ਦਾ ਪੱਧਰ ਸੁਧਾਰਨ ਲਈ ਪੂਰੀ ਇਮਾਨਦਾਰੀ ਨਹੀਂ ਦਿਖਾਈ, ਜਿਸ ਦਾ ਨਤੀਜਾ ਅੱਜ ਸਾਡੇ ਸਭ ਦੇ ਸਾਹਮਣੇ ਹੈ ਕਿ ਸਰਕਾਰੀ ਸਕੂਲਾਂ ਨੂੰ ਇਕ ਦੇ ਬਾਅਦ ਇਕ ਕਰ ਕੇ ਤਾਲੇ ਲਾਉਣੇ ਸ਼ੁਰੂ  ਹੋ ਗਏ ਹਨ।
 ਇਹ ਵੀ ਇਕ ਸਚਾਈ ਹੈ ਕਿ ਅੱਜ ਉਹ ਦੇਸ਼  ਤੇ ਸਮਾਜ ਹਰ ਖੇਤਰ ਵਿਚ ਅੱਗੇ ਹੈ, ਜਿਨ੍ਹਾਂ ਕੋਲ ਸਿੱਖਿਅਤ ਪੀਡ਼੍ਹੀ ਦਾ ਅਨਮੋਲ ਖ਼ਜ਼ਾਨਾ ਹੈ। 
ਪਰ ਜੇਕਰ ਅਸੀਂ ਭਾਰਤ ਦੇਸ਼ ਜਾਂ ਫਿਰ  ਵਿਸ਼ੇਸ਼ ਕਰ ਕੇ ਪੰਜਾਬ ਦੀ ਗੱਲ ਕਰੀਏ ਤਾਂ ਇਥੇ ਦੀਆਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਕੁੱਝ ਨਹੀਂ ਕੀਤਾ। ਜੇਕਰ ਕੁੱਝ ਕੀਤਾ ਤਾਂ ਕੇਵਲ ਬਿਆਨਬਾਜ਼ੀ ਕਰ ਕੇ ਵਾਹ-ਵਾਹੀ ਲੁੱਟਣ ਨੂੰ  ਪਹਿਲ ਦਿੱਤੀ। ਅੱਜ ਹਾਲਾਤ  ਇਹ ਹਨ ਕਿ ਗਰੀਬ ਅਤੇ ਆਮ ਵਰਗ ਦੇ ਬੱਚੇ ਸਿੱਖਿਆ ਮਹਿੰਗੀ ਹੋਣ ਕਾਰਨ ਆਪਣੇ ਬੱਚੇ ਨੂੰ ਤਾਲੀਮ ਦਿਵਾਉਣ ਤੋਂ ਵੀ ਅਸਮਰੱਥ ਹੋ ਚੁੱਕੇ ਹਨ, ਕਿਉਂਕਿ ਪ੍ਰਾਈਵੇਟ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਫੀਸਾਂ ਤੇ ਹੋਰ ਫੰਡਜ਼ ਇੰਨੇ ਜ਼ਿਆਦਾ ਹਨ ਕਿ ਆਮ ਵਿਅਕਤੀ ਤਾਂ ਭਰਨ ਹੀ ਹੈਸੀਅਤ ਹੀ ਨਹੀਂ ਰੱਖਦਾ। 
 ਰਜਿੰਦਰ ਘਈ ਦੇ ਸਾਥੀਆਂ  ਵਿਨੋਦ ਠੁਕਰਾਲ, ਹਰੀਸ਼ ਜੈਨ, ਲਲਿਤ ਜੈਨ, ਜੈ ਕਿਸ਼ਨ, ਅਮਿਤ ਕੁਮਾਰ, ਵਿਪਨ ਕੁਮਾਰ, ਅਨੂਪ ਕੁਮਾਰ,  ਅਨੁਜ ਕੁਮਾਰ, ਰਾਜੀਵ, ਭੂਸ਼ਣ ਆਦਿ ਨੇ ਕਿਹਾ ਕਿ ਜੇਕਰ ਸਾਡੇ ਬੱਚੇ ਸਿੱਖਿਅਤ ਨਹੀਂ ਹੋਣਗੇ ਤਾਂ ਫਿਰ ਅਤੇ ਕਿਸੇ ਇਸ ਮੁਕਾਬਲੇ ਵਾਲੇ ਯੁਗ ਦਾ ਸਾਹਮਣਾ ਕਰ ਕੇ ਅੱਗੇ ਵਧ ਸਕਣਗੇ। 
ਪੰਜਾਬ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ  ਲਈ ਇਸ ਮੁਹਿੰਮ ਨੂੰ ਸ਼ੁਰੂ  ਕੀਤਾ ਗਿਆ ਹੈ ਤਾਂ ਕਿ ਆਉਣ ਵਾਲੇ ਸਮੇਂ ਵਿਚ ਸਰਕਾਰੀ ਸਕੂਲਾਂ ਅਤੇ ਸਰਕਾਰੀ ਸਿੱਖਿਆ ਸੰਸਥਾਨਾਂ ਨੂੰ ਸਰਕਾਰ ਬੰਦ ਕਰਨ  ਦਾ ਸਿੱਖਿਆ ਵਿਰੋਧੀ  ਫੈਸਲਾ ਲੈਣ ਤੋਂ ਪਹਿਲਾਂ ਕਈ ਵਾਰ ਸੋਚੇ। ਮਾਪੇ ਐਸੋਸੀਏਸ਼ਨ ਨੇ ਇਹ ਵੀ ਐਲਾਨ ਕੀਤਾ। ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ, ਕਿਉਂਕਿ ਸਰਕਾਰਾਂ ਕੋਲ ਸਰਕਾਰੀ ਸਿੱਖਿਆ ਸਥਾਨਾਂ ਦੀ ਮੁਰੰਮਤ ਕਰਵਾਉਣ ਲਈ ਵੀ ਫੰਡਜ਼ ਨਹੀਂ ਹੈ। ਇਸ ਮੁਹਿੰਮ ਤਹਿਤ ਇਕੱਠੇ ਹੋਣ ਵਾਲੇ ਪੈਸੇ ਨੂੰ ਸਰਕਾਰੀ ਸਕੂਲਾਂ ਦੇ ਸੁਧਾਰ ’ਤੇ ਖਰਚ ਕੀਤਾ ਜਾਵੇਗਾ ਤਾਂ ਕਿ ਇਥੇ ਬੱਚੇ ਸਿੱਖਿਆ ਪ੍ਰਾਪਤ ਕਰ ਕੇ ਆਪਣਾ ਭਵਿੱਖ ਬਣਾ ਸਕਣ। 


Related News