ਵਿਆਹ ਕਰ ਕੇ ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਠੱਗੇ 15 ਲੱਖ

09/18/2018 6:42:48 AM

ਲੁਧਿਆਣਾ, (ਮਹੇਸ਼)- ਵਿਆਹ ਕਰਕੇ ਲਡ਼ਕੀ ਨੂੰ ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿਚ ਸਲੇਮ ਟਾਬਰੀ ਪੁਲਸ ਨੇ ਪੀਡ਼ਤ ਲਡ਼ਕੀ ਦੇ ਪਿਤਾ ਅਸ਼ੋਕ ਨਗਰ ਨਿਵਾਸੀ ਮਲਕੀਤ ਰਾਮ ਦੀ ਸ਼ਿਕਾਇਤ ’ਤੇ ਜ਼ਿਲਾ ਕਪੂਰਥਲਾ ਦੇ ਪਿੰਡ ਡੱਲਾ ਦੇ ਮਹਿੰਦਰ ਸਿੰਘ ਖਿਲਾਫ ਸਪੈਸ਼ਲ ਬ੍ਰਾਂਚ ਦੀ ਜਾਂਚ ਤੋਂ ਬਾਅਦ ਧੋਖਾਦੇਹੀ ਦਾ ਪਰਚਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਦੋਸ਼ੀ ਨੇ ਉਸ ਦੀ ਬੇਟੀ ਨਾਲ ਵਿਆਹ ਕਰਕੇ ਉਸ ਨੂੰ ਆਪਣੇ ਨਾਲ ਇੰਗਲੈਂਡ ਲਿਜਾਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਠੱਗ ਲਏ। ਇਸ ਤੋਂ ਬਾਅਦ ਨਾ ਤਾਂ ਉਸ ਦੀ ਬੇਟੀ ਨਾਲ ਵਿਆਹ ਕੀਤਾ ਅਤੇ ਨਾ ਹੀ ਉਸ ਨੂੰ ਵਿਦੇਸ਼ ਲੈ ਕੇ ਗਿਆ। ਰਕਮ ਮੰਗਣ ’ਤੇ ਉਸ ਦੀ ਰਕਮ ਵੀ ਨਹੀਂ ਮੋਡ਼ੀ।


Related News