ਆਟਾ ਮਿੱਲ ’ਤੇ ਛਾਪਾ, 2000 ਕੁਇੰਟਲ ਖਰਾਬ ਕਣਕ ਸੀਲ

09/18/2018 6:44:54 AM

 ਲੁਧਿਆਣਾ, (ਸਹਿਗਲ)- ਫੂਡ ਐਂਡ ਡਰੱਗ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਇਕ ਪੁਖਤਾ ਸੂਚਨਾ ਦੇ ਅਧਾਰ ’ਤੇ ਬਣਾਈ ਵਿਸ਼ੇਸ਼ ਟੀਮ ’ਚ ਆਲਮਗੀਰ ਸਥਿਤ ਇਕ ਆਟਾ ਮਿੱਲ ’ਚ ਛਾਪਾ ਮਾਰ ਕੇ ਦੋ ਹਜ਼ਾਰ ਕੁਇੰਟਲ ਖਰਾਬ ਕਣਕ ਬਰਾਮਦ ਕਰ ਕੇ ਉਸ ਨੂੰ ਸੀਲ ਕਰ ਦਿੱਤਾ। 
ਇਸ ਖਰਾਬ ਕਣਕ ਦੀ  ਵਰਤੋਂ ਸਹੀ ਕਣਕ ਦੇ ਨਾਲ ਮਿਕਸ ਕਰ ਕੇ ਆਟਾ ਬਣਾਉਣ ’ਚ ਕੀਤਾ ਜਾ ਰਿਹਾ ਸੀ। ਛਾਪੇਮਾਰ ਟੀਮ ’ਚ ਸੰਗਰੂਰ ਦੇ ਫੂਡ ਸੈਕਟਰੀ ਅਫਸਰ ਰਵਿੰਦਰ ਗਰਗ, ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਜਸਬਿੰਦਰ ਸਿੰਘ ਅਤੇ ਹੋਰ ਅਧਿਕਾਰੀ ਸ਼ਾਮਲ ਹੋਏ। ਰਵਿੰਦਰ ਗਰਗ ਨੇ ਦੱਸਿਆ ਕਿ ਲੁਧਿਆਣਾ ਨੇਡ਼ੇ ਆਲਮਗੀਰ ਪਿੰਡ ਵਿਚ ਸਥਿਤ ਭਗਵਤੀ, ਐਗਰੋ ਪ੍ਰੋਡਕਟਸ ’ਚ ਜਦ ਟੀਮ ਪੁੱਜੀ ਤਾਂ ਉਥੇ 35 ਹਜ਼ਾਰ ਕੁਇੰਟਲ ਕਣਕ ਸਟਾਲ ’ਚ ਰੱਖੀ ਹੋਈ ਸੀ। ਇਸ ਵਿਚ 15000 ਕੁਇੰਟਲ ਕਣਕ ਸਹੀ ਤੇ 2 ਹਜ਼ਾਰ ਕੁਇੰਟਲ ਕਣਕ ਦੋ ਸਾਲ ਪੁਰਾਣੀ ਸੀ। ਹੁਣ ਖਰਾਬ ਹੋ ਕਾਲੀ ਪੈ ਚੁੱਕੀ ਸੀ। ਮੌਕੇ ’ਤੇ ਉਨ੍ਹਾਂ ਨੇ ਦੇਖਿਆ ਕਿ ਚੱਕੀ ਇਕ ਪਾਸੇ ਖਰਾਬ ਕਣਕ ਮਿਲ ਕੇ ਆਟਾ ਪੀਸਿਆ ਜਾ ਰਿਹਾ ਹੈ। ਮੌਕੇ ’ਤੇ ਉਨ੍ਹਾਂ ਨੇ 2 ਹਜ਼ਾਰ ਕੁਇੰਟਲ ਜ਼ਬਤ ਕਰ ਕੇ ਸੀਲ ਕਰ ਦਿੱਤੀ ਹੈ ਅਤੇ ਕਣਕ ਅਤੇ ਆਟੇ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ। ਵਰਨਣਯੋਗ ਹੈ ਕਿ ਫੂਡ ਐਂਡ ਡਰੱਗ ਕਮਿਸ਼ਨਰ ਪਹਿਲਾਂ ਵੀ ਸ਼ਿਕਾਇਤਾਂ ਅਤੇ ਗੁਪਤ ਸੂਚਨਾਵਾਂ ਦੇ ਅਧਾਰ ’ਤੇ ਛਾਪੇ  ਮਾਕਨ  ਦੀ ਕਾਰਵਾਈ ਨੂੰ ਅੰਜਾਮ ਦੇ ਚੁੱਕੇ ਹਨ।


Related News