ਭਵਿੱਖਫਲ: ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

9/18/2018 6:26:10 AM

ਮੇਖ- ਯਤਨ ਕਰਨ ’ਤੇ ਆਪ ਦੀ ਪਲਾਨਿੰਗ ’ਚ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਵੈਸੇ ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ।
ਬ੍ਰਿਖ- ਸਿਤਾਰਾ ਸਿਹਤ ’ਚ ਗੜਬੜੀ ਰੱਖਣ ਵਾਲਾ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ, ਨਾ ਤਾਂ ਕਿਸੇ ਦੀ ਜ਼ਮਾਨਤ ਦਿਓ ਅਤੇ ਨਾ ਹੀ ਜ਼ਿੰਮੇਵਾਰੀ ’ਚ ਫਸੋ।
ਮਿਥੁਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਪਤੀ-ਪਤਨੀ ਸੰਬੰਧਾਂ ’ਚ ਮਿਠਾਸ, ਤਾਲਮੇਲ ਅਤੇ ਸੋਹਿਰਦਤਾ ਬਣੀ ਰਹੇਗੀ, ਸਫਲਤਾ ਸਾਥ ਦੇਵੇਗੀ, ਸ਼ਤਰੂ ਕਮਜ਼ੋਰ।
ਕਰਕ- ਦੁਸ਼ਮਣਾਂ ’ਤੇ ਭਰੋਸਾ ਕਰਨਾ, ਕਿਸੇ ਸਮੇਂ ਮਹਿੰਗਾ ਪੈ ਸਕਦਾ ਹੈ, ਇਸ ਲਈ ਆਪ ਨੂੰ ਪੂਰੀ ਤਰ੍ਹਾਂ ਚੌਕਸ ਰਹਿਣਾ ਚਾਹੀਦਾ ਹੈ, ਨੁਕਸਾਨ ਪ੍ਰੇਸ਼ਾਨੀ, ਟੈਨਸ਼ਨ ਦਾ ਡਰ।
ਸਿੰਘ- ਜਨਰਲ ਤੌਰ ’ਤੇ ਪ੍ਰਬਲ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ, ਪ੍ਰਭਾਵੀ ਵਿਜਈ ਰੱਖੇਗਾ ਸ਼ੁਭ ਕੰਮਾਂ ’ਚ ਧਿਆਨ, ਅਰਥ ਦਸ਼ਾ ਕੰਫਰਟੇਬਲ ਰਹੇਗੀ।
ਕੰਨਿਆ- ਯਤਨ ਕਰਨ ’ਤੇ ਕਿਸੇ ਕੰਮ ’ਚੋਂ ਕੋਈ ਪੇਚੀਦਗੀ ਹਟ ਸਕਦੀ ਹੈ, ਵੱਡੇ ਲੋਕ ਨਾ ਸਿਰਫ ਆਪ ਦੀ ਗੱਲ ਨੂੰ ਧਿਆਨ ਨਾਲ ਸੁਣਨਗੇ ਸਗੋਂ ਉਹ ਸੁਪੋਰਟਿਵ ਰੁਖ ਵੀ ਰੱਖਣਗੇ।
ਤੁਲਾ- ਜੇ ਸਹਿਯੋਗ ਜਾਂ ਮਦਦ ਲੈਣ ਲਈ ਕਿਸੇ ਵੱਡੇ ਸੱਜਣ-ਸਾਥੀ ਨੂੰ ਆਪ ਅਪਰੋਚ ਕਰੋਗੇ ਤਾਂ ਉਹ ਆਪ ਦੀ ਗੱਲ ਹੌਸਲੇ ਨਾਲ ਸੁਣਨਗੇ।
ਬ੍ਰਿਸ਼ਚਕ- ਸਿਤਾਰਾ ਧਨ ਲਾਭ ਲਈ ਚੰਗਾ, ਸੈਰ-ਸਪਾਟਾ, ਅਧਿਆਪਣ, ਕੰਸਲਟੈਂਸੀ, ਮੈਡੀਸਨ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇਗਾ।
ਧਨ- ਕਾਰੋਬਾਰੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ ਪਰ ਰੇਸ਼ਾ, ਨਜ਼ਲਾ ਜ਼ੁਕਾਮ ਦੀ ਸ਼ਿਕਾਇਤ ਤੋਂ ਆਪਣਾ ਬਚਾਅ ਰੱਖੋ।
ਮਕਰ- ਉਲਝਣਾਂ ਕਰਕੇ ਆਪ ਦੀ ਪਲਾਨਿੰਗ ਦੇ ਉਖੜਣ-ਵਿਗੜਣ ਦਾ ਡਰ, ਇਸ ਲਈ ਜਲਦਬਾਜ਼ੀ ’ਚ ਕੋਈ ਕੰਮ ਫਾਈਨਲ ਨਾ ਕਰੋ।
ਕੁੰਭ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਰੁਕਾਵਟ ਮੁਸ਼ਕਲ ਹਟੇਗੀ, ਮਾਣ-ਸਨਮਾਨ ਪ੍ਰਤਿਸ਼ਠਾ ਬਣੀ ਰਹੇਗੀ।
ਮੀਨ- ਰਾਜਕੀ ਕੰਮਾਂ ਲਈ ਆਪ ਦੀ ਭੱਜ-ਦੌੜ ਪਾਜ਼ੇਟਿਵ ਨਤੀਜਾ ਦੇਵੇਗੀ, ਸ਼ਤਰੂ ਚਾਹ ਕੇ ਵੀ ਆਪ ਦਾ ਕੁਝ ਵਿਗਾੜ ਨਾ ਸਕਣਗੇ।
ਦਿਸ਼ਾ ਸ਼ੂਲ
ਉੱਤਰ ਅਤੇ ਵਾਯਿਵਯ ਦਿਸ਼ਾ ਦੀ ਯਾਤਰਾ ਨਹੀਂ ਕਰਨੀ ਚਾਹੀਦੀ ਹੈ।
ਸਪੈਸ਼ਲ ਦਿਵਸ
ਸ਼੍ਰੀ ਚੰਦਰ ਨੌਮੀ (ਉਦਾਸੀਨ ਸੰਪ੍ਰਦਾਏ ਮਹਾਉਤਸਵ) ਆਚਾਰੀਅਾ ਤੁਲਸੀ ਪਟ ਅਾਰੋਹਣ (ਜੈਨ), ਸ੍ਰੀ ਗੁਰੂ ਅੰਗਦ ਦੇਵ ਜੀ ਗੁਰਿਆਈ ਪ੍ਰਾਪਤੀ ਦਿਵਸ (ਨਾਨਕਸ਼ਾਹੀ ਕੈਲੰਡਰ)
ਗੰਡਮੂਲ ਪੂਜਾ : ਸਵੇਰੇ 7.35 ਤੱਕ ਜੰਮੇ ਬੱਚੇ ਨੂੰ ਪੂਜਾ ਨਕਸ਼ੱਤਰ ਦੀ ਪੂਜਾ ਲੱਗੇਗੀ।