ਟਾਵਰ ਬੈਟਰੀ ਚੋਰ ਗਿਰੋਹ ਕਾਬੂ

09/18/2018 6:13:36 AM

ਨਾਭਾ, (ਪੁਰੀ)- ਸੀ. ਆਈ. ਏ. ਸਟਾਫ ਨਾਭਾ ਨੇ ਟਾਵਰਾਂ ਤੋਂ ਬੈਟਰੀ ਚੋਰੀਆਂ ਕਰਨ ਵਾਲੇ ਗਿਰੋਹ ਨੂੰ ਕਾਬੂ ਕਰ ਕੇ ਉਸ ਦੇ ਖਿਲਾਫ ਥਾਣਾ ਸਦਰ ਨਾਭਾ ਵਿਖੇ ਮਾਮਲਾ ਦਰਜ ਕੀਤਾ ਹੈ। ਇਕੱਤਰ ਜਾਣਕਾਰੀ ਅਨੁਸਾਰ ਏ. ਐੈੱਸ. ਆਈ. ਲਾਲ ਚੰਦ ਅਤੇ ਪੁਲਸ ਪਾਰਟੀ ਨੇ 1 ਲੱਖ 25 ਹਜ਼ਾਰ ਰੁਪਏ ਕੀਮਤ ਦੀਆਂ 24 ਬੈਟਰੀਆਂ ਇਨ੍ਹਾਂ ਚੋਰਾਂ ਤੋਂ ਬਰਾਮਦ ਕੀਤੀਆਂ ਹਨ। 
 ਥਾਣਾ ਸਦਰ ਪੁਲਸ ਨਾਭਾ ਨੇ ਇਸ ਮਾਮਲੇ ਵਿਚ ਮਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਅਨੰਦ ਨਗਰ ਪਟਿਆਲਾ ਅਤੇ ਸ਼ਾਹਰੁਖ ਮਲਿਕ ਪੁੱਤਰ ਅਜੂਬ ਮਲਿਕ ਵਾਸੀ ਦਤਵਾਲੀ ਨੂੰ ਇਨੋਵਾ ਸਮੇਤ ਕਾਬੂ ਕਰ ਕੇ ਉਨ੍ਹਾਂ ਖਿਲਾਫ ਮੁਕੱਦਮਾ ਨੰਬਰ 144, ਧਾਰਾ 379, 411 ਆਈ. ਪੀ. ਸੀ. ਤਹਿਤ ਦਰਜ ਕਰ ਲਿਆ ਹੈ।
 


Related News