ਦੁਕਾਨਾਂ ਅੱਗੇ ਸੀਵਰੇਜ ਦਾ ਪਾਣੀ ਖਡ਼੍ਹਾ ਹੋਣ ਕਰ ਕੇ ਦੁਕਾਨਦਾਰ ਪ੍ਰੇਸ਼ਾਨ

09/18/2018 5:59:55 AM

ਤਲਵੰਡੀ ਸਾਬੋ, (ਮੁਨੀਸ਼)- ਇਤਿਹਾਸਕ ਨਗਰ ਤਲਵੰਡੀ ਸਾਬੋ ਵਿਖੇ ਸੀਵਰੇਜ ਸਿਸਟਮ ਦੇ ਕਈ ਜਗ੍ਹਾ ’ਤੇ ਲੀਕ ਹੋਣਾ  ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ, ਭਾਵੇਂ ਕਿ ਲੋਕਾਂ ਵਲੋਂ ਵਾਰ-ਵਾਰ ਸੀਵਰੇਜ ਬੋਰਡ ਨੂੰ ਸ਼ਿਕਾਇਤਾਂ ਕਰਨ ਤੋਂ ਬਾਅਦ ਵੀ ਕੋਈ ਹੱਲ ਨਹੀਂ ਕੀਤਾ ਜਾ ਰਿਹਾ।  ਸੀਵਰੇਜ ਬੋਰਡ ਦੀ ਮਾਡ਼ੀ ਕਾਰਗੁਜ਼ਾਰੀ ਲੋਕਾਂ ਲਈ ਪ੍ਰੇਸ਼ਾਨੀ ਦਾ ਸੱਬਬ ਬਣ ਰਹੀ ਹੈ। ਸਥਾਨਕ ਰੋਡ਼ੀ ਰੋਡ ’ਤੇ ਦੁਕਾਨਾਂ ਅੱਗੇ ਖਡ਼੍ਹਾ ਗੰਦਾ ਪਾਣੀ ਜਿਥੇ ਦੁਕਾਨਦਾਰਾਂ ਲਈ ਮੁਸ਼ਕਲ ਪੈਦਾ ਕਰ ਰਿਹਾ ਹੈ, ਉਥੇ ਹੀ ਬੀਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਕਰੀਬ ਇਕ ਹਫਤੇ ਤੋਂ ਸੀਵਰੇਜ ਦਾ ਗੰਦਾ ਪਾਣੀ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਖਡ਼੍ਹਾ ਹੈ, ਜਿਸ ਕਰ ਕੇ ਉਨ੍ਹਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਮੁਸ਼ਕਲ ਸਬੰਧੀ ਕਈ ਵਾਰ ਸੀਵਰੇਜ ਵਿਭਾਗ ਨੂੰ ਵੀ ਕਿਹਾ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ।
 ਜਦੋਂ ਮਾਮਲੇ ਸਬੰਧੀ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਨੇ ਵੀ ਫੋਨ ਨਹੀਂ ਚੁੱਕਿਅਾ, ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਸੀਵਰੇਜ ਬੋਰਡ ਦੇ ਅਧਿਕਾਰੀ ਲੋਕਾਂ ਦੀ ਮੁਸ਼ਕਲ ਸੁਣਨ ਲਈ ਤਿਆਰ ਤੱਕ ਨਹੀਂ, ਗੱਲ ਕੀ ਕਰਨੀ ਹੈ।
 


Related News