21.5 ਕਿਲੋ ਚੂਰਾ-ਪੋਸਤ ਸਣੇ 2 ਕਾਬੂ

09/18/2018 5:06:43 AM

ਤਰਨਤਾਰਨ,  (ਰਾਜੂ)-  ਐਂਟੀ ਨਾਰਕੋਟਿਕ ਸੈੱਲ ਤਰਨਤਾਰਨ ਦੀ ਪੁਲਸ ਨੇ 21.5 ਕਿਲੋ ਚੂਰਾ-ਪੋਸਤ ਸਣੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਖਿਲਾਫ ਥਾਣਾ ਸਰਹਾਲੀ ਵਿਖੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐਂਟੀ ਨਾਰਕੋਟਿਕ ਸੈੱਲ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਪਰਮਜੀਤ ਸਿੰਘ ਸਣੇ ਪੁਲਸ ਪਾਰਟੀ ਗਸ਼ਤ ਦੇ ਸਬੰਧ ’ਚ ਸ਼ਮਸ਼ਾਨਘਾਟ ਦਦੇਹਰ ਸਾਹਿਬ ਰੋਡ ਸਰਹਾਲੀ ਕਲਾਂ ਮੌਜੂਦ ਸੀ ਕਿ ਕਾਬਲ ਸਿੰਘ ਪੁੱਤਰ ਬੰਤਾ ਸਿੰਘ ਅਤੇ ਗੁਰਦੇਵ ਸਿੰਘ ਪੁੱਤਰ ਸਵਰਨ ਸਿੰਘ ਵਾਸੀਆਨ ਠੱਠਾ ਨੂੰ ਸ਼ੱਕ ਦੇ  ਆਧਾਰ ’ਤੇ ਕਾਬੂ ਕਰ ਕੇ ਕਾਬਲ ਸਿੰਘ ਕੋਲੋਂ 10 ਕਿਲੋ 500 ਗ੍ਰਾਮ ਅਤੇ ਗੁਰਦੇਵ ਸਿੰਘ ਕੋਲੋਂ 11 ਕਿਲੋ ਚੂਰਾ-ਪੋਸਤ ਬਰਾਮਦ ਕੀਤਾ ਗਿਆ।
 


Related News