ਐੱਸ.ਡੀ.ਐੱਮ ਦਫਤਰ ਵਿਖੇ ਦਿੱਤਾ ਰੋਸ ਧਰਨਾ

09/18/2018 4:44:01 AM

ਖਡੂਰ ਸਹਿਬ,  (ਕੁਲਾਰ)-  ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ) ਵੱਲੋਂ ਐੱਸ.ਡੀ.ਐੱਮ ਦਫਤਰ ਅੰਦਰ ਰੋਜ਼ਮਰਾ ਦੇ ਕੰਮਾਂ ਲਈ ਲੋਕਾਂ ਦੀ ਹੁੰਦੀ ਖ਼ੱਜਲ-ਖੁਆਰੀ ਵਿਰੁੱਧ ਅਤੇ ਦਫਤਰ ਅੰਦਰ ਫੈਲੇ ਭ੍ਰਿਸ਼ਟਾਚਾਰ ਵਿਰੁੱਧ ਐੱਸ.ਡੀ.ਐੱਮ ਦਫਤਰ ਵਿਖੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਜਿਸਦੀ ਅਗਵਾਈ ਜਮਹੂਰੀ  ਕਿਸਾਨ ਸਭਾ ਪੰਜਾਬ ਦੇ ਆਗੂ ਮਨਜੀਤ ਸਿੰਘ ਕੋਟ, ਅਜੀਤ ਸਿੰਘ ਢੋਟਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਸਬੀਰ ਸਿੰਘ ਵੈਰੋਵਾਲ, ਜੋਗਿੰਦਰ ਸਿੰਘ ਖਡੂਰ ਸਾਹਿਬ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਆਗੂ ਸੁਲੱਖਣ ਸਿੰਘ ਤੁਡ਼, ਬੂਟਾ ਸਿੰਘ ਕੋਟ ਆਦਿ ਆਗੂਆਂ ਨੇ ਕੀਤੀ। ਆਰ.ਐੱਮ.ਪੀ ਆਈ ਦੇ ਸੂਬਾ ਸਕੱਤਰੇਤ ਦੇ ਮੈਂਬਰ ਪਰਗਟ ਸਿੰਘ ਜਾਮਾਰਾਏ, ਸੂਬਾ ਕਮੇਟੀ ਮੈਂਬਰ ਮੁਖਤਾਰ ਸਿੰਘ ਮੱਲ੍ਹਾ ਨੇ ਕਿਹਾ ਕੇ ਕਾਂਗਰਸ ਪਾਰਟੀ ਦੀ  ਸਰਕਾਰ ਗੁਰੂਆਂ ਦੀ ਪਵਿੱਤਰ ਧਰਤੀ ਖਡੂਰ ਸਹਿਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਐੱਸ.ਡੀ.ਐੱਮ ਦੀ ਕੁਰਸੀ ਲਗਾਤਾਰ ਖਾਲੀ ਰਹਿੰਦੀ ਹੈ। ਇਸ ਕਾਰਨ ਜ਼ਰੂਰੀ ਕੰਮਾਂ ਲਈ ਆਏ ਲੋਕ ਰੋਜ਼ਾਨਾ ਖੱਜਲ-ਖੁਆਰ ਹੁੰਦੇ ਹਨ। ਕਿਸਾਨਾਂ ਨੂੰ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਲਈ ਵੀ ਮਹੀਨਿਆਂ ਬੱਧੀ ਖੱਜਲ -ਖੁਆਰ ਅਤੇ ਰਿਸ਼ਵਤ ਦੇਣ ਲਈ ਮਜਬੂਰ ਕੀਤਾ ਜਾਂਦਾ  ਹੈ। ਇਸ ਮੌਕੇ  ਦਾਰਾ ਸਿਂਘ ਮੁੰਡਾ ਪਿੰਡ, ਡਾ. ਅਜੈਬ ਸਿੰਘ ਜਹਾਂਗੀਰ, ਬਲਵਿੰਦਰ ਸਿੰਘ, ਰੇਸ਼ਮ ਸਿੰਘ ਫੈਲੋਕੇ, ਡਾ. ਪਰਮਜੀਤ ਸਿੰਘ ਕੋਟ, ਜਸਵੰਤ ਸਿੰਘ, ਝਿਲਮਲ ਸਿੰਘ ਬਾਣੀਆ, ਸੁਰਜੀਤ ਸਿੰਘ ਕੋਟ, ਸੁਰਜੀਤ ਸਿੰਘ ਵੈਰੋਵਾਲ, ਕਰਮ ਸਿੰਘ ਤਖਤੂਚੱਕ, ਅਜੈਬ ਸਿੰਘ  ਬੋਦੇਵਾਲ, ਪਲਵਿੰਦਰ ਸਿੰਘ ਜਹਾਂਗੀਰ, ਪਰੇਮ ਸਿੰਘ ਸਰਾਂ, ਮਾ. ਸਰਬਜੀਤ ਭਰੋਵਾਲ, ਤਲਵੰਡੀ, ਬਾਬਾ ਦਿਆਲ ਸਿੰਘ ਦੀਨੇਵਾਲ, ਅਨੋਖ ਸਿੰਘ ਕਾਹਲਵਾਂ ਆਦਿ ਆਗੂ ਹਾਜ਼ਰ ਸਨ।
 


Related News