ਨਸ਼ੇ ਵਾਲੀਆਂ ਗੋਲੀਆਂ ਸਣੇ ਗ੍ਰਿਫਤਾਰ

09/18/2018 2:58:59 AM

ਅਬੋਹਰ, (ਸੁਨੀਲ)- ਪੁਲਸ ਉਪ ਕਪਤਾਨ ਗੁਰਵਿੰਦਰ ਸਿੰਘ  ਸੰਘਾ ਦੀ ਅਗਵਾਈ ਹੇਠ ਥਾਣਾ ਸਦਰ ਦੇ ਮੁਖੀ ਅੰਗਰੇਜ਼ ਸਿੰਘ ਦੀ ਅਗਵਾਈ ਹੇਠ ਸਹਾਇਕ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਪੁਲਸ ਪਾਰਟੀ ਸਣੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 7200 ਨਸ਼ੇ ਵਾਲੀਆਂ ਗੋਲੀਆਂ ਸਣੇ ਗ੍ਰਿਫਤਾਰ ਕੀਤਾ ਹੈ। ਸਦਰ ਥਾਣਾ ਦੀ ਪੁਲਸ ਨੇ ਦੋਸ਼ੀ ਖਿਲਾਫ  ਮਾਮਲਾ ਦਰਜ ਕਰ ਲਿਆ ਹੈ।
 ਪ੍ਰਾਪਤ ਜਾਣਕਾਰੀ  ਅਨੁਸਾਰ ਸਹਾਇਕ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਪੁਲਸ ਪਾਰਟੀ ਸਣੇ ਸੀਤੋ ਰੋਡ ਵਿਖੇ ਪਿੰਡ ਕਾਲਾ ਟਿੱਬਾ ਦੇ ਕੋਲ ਗਸ਼ਤ ਕਰ ਰਹੇ ਸਨ ਕਿ ਮੁਖਬਰ ਦੀ ਸੂਚਨਾ ’ਤੇ ਛਾਪਾ ਮਾਰ ਕੇ ਇਕ ਵਿਅਕਤੀ ਤੋਂ 7200 ਨਸ਼ੇ ਵਾਲੀਆਂ ਗੋਲੀਆਂ  ਬਰਾਮਦ ਕੀਤੀਆਂ। ਦੋਸ਼ੀ ਦੀ ਪਛਾਣ ਵਿਜੈ ਪਾਲ ਉਰਫ ਵਿਜਿਆ ਪੁੱਤਰ ਗਣਪਤ ਰਾਮ ਵਾਸੀ ਪਿੰਡ ਚਕ ਕਾਲਾ ਟਿੱਬਾ ਦੇ ਰੂਪ ਵਿਚ ਹੋਈ ਹੈ।  


Related News