ਨਾਜਾਇਜ਼ ਸ਼ਰਾਬ ਸਣੇ 2 ਕਾਬੂ, 1 ਫਰਾਰ

09/18/2018 2:46:57 AM

ਅਬੋਹਰ, (ਸੁਨੀਲ)- ਨਗਰ ਥਾਣਾ ਨੰਬਰ 1 ਦੇ ਮੁਖੀ ਪਰਮਜੀਤ ਕੁਮਾਰ ਦੀ ਅਗਵਾਈ ਹੇਠ ਹੌਲਦਾਰ ਬਲਵੰਤ ਸਿੰਘ ਨੇ ਪੁਲਸ ਪਾਰਟੀ ਸਣੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 9 ਲਿਟਰ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕੀਤਾ ਹੈ। ਨਗਰ ਥਾਣਾ ਨੰਬਰ 1 ਦੀ ਪੁਲਸ ਨੇ ਦੋਸ਼ੀ  ਖਿਲਾਫ  ਮਾਮਲਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ  ਅਨੁਸਾਰ ਹੌਲਦਾਰ ਬਲਵੰਤ ਸਿੰਘ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਪੁਲਸ ਪਾਰਟੀ ਸਣੇ ਕਿੰਨੂ ਮੰਡੀ ’ਚ ਗਸ਼ਤ ਕਰ ਰਹੇ ਸਨ ਕਿ ਮੁਖਬਰ ਦੀ ਸੂਚਨਾ ’ਤੇ ਛਾਪਾ ਮਾਰ ਕੇ ਇਕ ਵਿਅਕਤੀ ਤੋਂ 9 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਦੋਸ਼ੀ ਦੀ ਪਛਾਣ ਰਾਜ ਕੁਮਾਰ ਉਰਫ ਬਬਲਾ ਪੁੱਤਰ ਹੁਕਮ ਚੰਦ ਨਿਵਾਸੀ ਪੰਜਪੀਰ ਟਿੱਬਾ ਦੇ ਰੂਪ ਵਿਚ ਹੋਈ ਹੈ।
 ਫਾਜ਼ਿਲਕਾ,  (ਲੀਲਾਧਰ)-ਥਾਣਾ ਸਿਟੀ ਦੀ ਪੁਲਸ  ਨੇ  ਮੁਹੱਲਾ ਅੰਨੀ ਦਿੱਲੀ ਵਿਚ ਇਕ ਅੌਰਤ ਨੂੰ 25 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ।  ਪ੍ਰਾਪਤ ਜਾਣਕਾਰੀ  ਮੁਤਾਬਕ ਏ. ਐੱਸ. ਆਈ. ਕਰਨੈਲ ਸਿੰਘ ਨੇ 16 ਸਤੰਬਰ ਨੂੰ ਰਾਤ ਲਗਭਗ 8 ਵਜੇ ਗੁਪਤ ਸੂਚਨਾ ਮਿਲਣ ’ਤੇ ਰੇਡ ਕਰ ਕੇ ਸਰੋਜ ਰਾਣੀ ਵਾਸੀ ਮੁਹੱਲਾ ਅੰਨੀ ਦਿੱਲੀ ਫਾਜ਼ਿਲਕਾ ਨੂੰ 25 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰ ਲਿਆ। ਪੁਲਸ ਨੇ ਉਕਤ ਅੌਰਤ  ਖਿਲਾਫ  ਮਾਮਲਾ ਦਰਜ ਕਰ ਲਿਆ ਹੈ। 
   ਤਲਵੰਡੀ ਭਾਈ,  (ਗੁਲਾਟੀ)-ਪੁਲਸ ਨੇ ਨਸ਼ਾ  ਸਮੱਗਲਰਾਂ ਵਿਰੁੱਧ ਕਾਰਵਾਈ ਕਰਦੇ ਹੋਏ  ਇਕ ਵਿਅਕਤੀ ਤੋਂ ਸਵਾ  9 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ  ਕਰ  ਕੇ ਮਾਮਲਾ ਦਰਜ ਕੀਤਾ ਹੈ। 
ਥਾਣਾ ਮੁਖੀ ਅਭੀਨਵ ਚੌਹਾਨ ਨੇ ਦੱਸਿਆ ਕਿ ਹੌਲਦਾਰ ਕੁਲਬੀਰ ਸਿੰਘ ਵੱਲੋਂ ਦੌਰਾਨੇ ਗਸ਼ਤ ਤਲਵੰਡੀ ਭਾਈ ਦੇ ਰੇਲਵੇ ਫਾਟਕ ਨੇਡ਼ੇ ਹਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਕਰਮੂਵਾਲਾ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ  ਗਿਆ ਤਾਂ ਉਹ ਆਪਣਾ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਿਆ। ਜਦੋਂ ਮੋਟਰਸਾਈਕਲ ਦੀ ਤਲਾਸ਼ੀ ਲਈ ਤਾਂ ਮੋਟਰਸਾਈਕਲ ਤੋਂ ਸਵਾ  9 ਬੋਤਲਾਂ ਸ਼ਰਾਬ ਬਰਾਮਦ ਹੋਈ। ਪੁਲਸ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਕੇ  ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News