ਸ਼ਹਿਰ ਵਿਚ ਖੁੱਲ੍ਹੇ ਪਏ ਮੈਨਹੋਲ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ

09/18/2018 2:45:56 AM

 ਬਟਾਲਾ,  (ਬੇਰੀ, ਅਸ਼ਵਨੀ)-  ਬੀਤੇ ਕੱਲ ਵਿਆਹ ਪੁਰਬ ਦਾ ਮੇਲਾ ਦੇਖਣ ਆਏ ਇਕ ਪਰਿਵਾਰ ਦੇ 5 ਸਾਲਾ ਬੱਚੇ ਗੁਰਨੂਰ ਸਿੰਘ ਦੀ ਖੁੱਲ੍ਹੇ ਮੈਨਹੋਲ ਵਿਚ ਡਿੱਗਣ ਨਾਲ ਹੋਈ ਮੌਤ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ  ਕਿਉਂਕਿ ਸ਼ਹਿਰ ਦੇ ਕਈ ਹਿੱਸਿਆਂ ਵਿਚ  ਅਜੇ ਵੀ  ਮੈਨਹੋਲ ਖੁੱਲ੍ਹੇ ਪਏ ਹਨ। ਇਸ ਦੀ ਤਾਜ਼ਾ ਮਿਸਾਲ ਡੇਰਾ ਰੋਡ ਪੁਲ ਕੋਲ ਮੁਰਗੀ ਮੁਹੱਲਾ ਨੂੰ ਜਾਂਦੀ ਸਡ਼ਕ ’ਤੇ ਖੁੱਲ੍ਹੇ ਪਏ ਮੈਨਹੋਲ ਤੋਂ ਸਹਿਜ ਹੀ ਮਿਲ ਜਾਂਦੀ ਹੈ ਜਿਥੇ ਅੱਜ ਸਵੇਰੇ ਇਕ ਰਿਕਸ਼ਾ ਚਾਲਕ ਦੇ ਰਿਕਸ਼ੇ ਦਾ ਟਾਇਰ ਫਸ ਗਿਆ।
 ®ਜਾਣਕਾਰੀ ਦਿੰਦਿਆਂ ਸ਼ਿਵ ਸੈਨਾ ਦੇ ਮੀਤ ਪ੍ਰਧਾਨ ਨਰੇਸ਼ ਸ਼ਰਮਾ ਸਮੇਤ ਡੇਰਾ ਰੋਡ ਫਾਟਕ ਦੇ ਦੁਕਾਨਦਾਰਾਂ ਸੁਨੀਲ ਕੁਮਾਰ, ਦੀਪਕ ਕੁਮਾਰ, ਅਸ਼ੋਕ ਕੁਮਾਰ, ਜੱਜਪਾਲ, ਰਮੇਸ਼ ਸ਼ਰਮਾ, ਚਰਨਜੀਤ ਸਿੰਘ ਚੰਨੀ ਆਦਿ ਨੇ ਸਾਂਝੇ ਤੌਰ ’ਤੇ  ਕਿਹਾ ਕਿ ਡੇਰਾ ਰੋਡ ਫਾਟਕ ਤੋਂ ਮੁਰਗੀ ਮੁਹੱਲਾ ਨੂੰ ਜਾਂਦੀ ਸਡ਼ਕ ’ਤੇ ਡੀ. ਏ. ਵੀ. ਸਕੂਲ ਵਿਖੇ ਪਡ਼੍ਹਨ ਲਈ ਵੱਡੀ ਗਿਣਤੀ ਵਿਚ ਵਿਦਿਆਰਥੀ ਜਾਂਦੇ ਹਨ,  ਇਥੇ ਪਾਰਸ ਟੈਲੀਕਾਮ ਨੇਡ਼ੇ ਖੁੱਲ੍ਹੇ ਮੈਨਹੋਲ ਵਿਚ ਡਿੱਗ ਕੇ ਕਈ ਵਾਰ ਬੱਚੇ ਸੱਟਾਂ ਲਵਾ ਚੁੱਕੇ ਹਨ ਜਦਕਿ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਮੰਗ ਕੀਤੀ ਕਿ ਉਕਤ ਖੁੱਲ੍ਹੇ ਪਏ ਮੈਨਹੋਲ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ ਤਾਂ ਜੋ ਭਵਿੱਖ ਵਿਚ ਹਾਦਸੇ ਨਾ ਹੋਣ।
ਪੰਜਾਬ ਸਰਕਾਰ ਨੇ ਤਾਂ ਬਟਾਲਾ ਨੂੰ ਇਕ ਰੁਪਏ ਦੀ ਗ੍ਰਾਂਟ ਨਹੀਂ ਦਿੱਤੀ : ਨਰੇਸ਼ ਮਹਾਜਨ

 ਬਟਾਲਾ,  (ਬੇਰੀ, ਸਾਹਿਲ)- ਅੱਜ ਨਗਰ ਕੌਂਸਲ ਪ੍ਰਧਾਨ ਨਰੇਸ਼ ਮਹਾਜਨ ਅਤੇ ਉਨ੍ਹਾਂ ਦੇ ਸ਼ਹਿਰ ਦੇ ਸਮੂਹ ਸਾਥੀਆਂ ਨੇ ਬਟਾਲਾ ਕਲੱਬ ਵਿਖੇ ਇਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ। ਇਸ ਮੌਕੇ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮੇਂ ਜਿਸ ਮਾਸੂਮ ਬੱਚੇ ਦੀ ਸੀਵਰੇਜ ਵਿਚ ਡਿੱਗ ਕੇ ਮੌਤ ਹੋਈ ਹੈ, ਉਹ ਬਹੁਤ ਹੀ ਦੁਖਦਾਈ ਅਤੇ ਮੰਦਭਾਗੀ ਘਟਨਾ ਹੈ, ਜਿਸ  ਕਾਰਨ ਅੱਜ ਪਹਿਲਾਂ ਸਮੂਹ ਕੌਂਸਲਰਾਂ ਵੱਲੋਂ ਉਕਤ ਬੱਚੇ ਦੀ ਆਤਮਿਕ  ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ  ਉਪਰੰਤ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਜਿਸ ਘਰ ਦਾ ਚਿਰਾਗ ਬੁੱਝਿਆ ਹੈ, ਉਸ ਪਰਿਵਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਸਹਾਇਤਾ ਦਿੱਤੀ ਜਾਵੇ। 
ਇਸ ਦੁੱਖ ਦੀ ਘਡ਼ੀ ਵਿਚ ਪੂਰਾ ਪ੍ਰਸ਼ਾਸਨ ਉਸ ਬੱਚੇ ਦੇ ਪਰਿਵਾਰ  ਨਾਲ ਹੈ। ਉਨ੍ਹਾਂ  ਕਿਹਾ ਕਿ ਇਸ ਸਾਰੀ ਘਟਨਾ ਨੂੰ ਲੈ ਕੇ ਬਟਾਲਾ ਸ਼ਹਿਰ ਵਿਚ ਜੋ ਰਾਜਨੀਤਕ ਆਗੂਆਂ ਨੇ ਅਖ਼ਬਾਰਾਂ ਦੀਅਾਂ ਸੁਰਖੀਆਂ ਬਟੋਰਨ ਲਈ ਮੇਰੇ ਅਤੇ ਨਗਰ ਕੌਂਸਲ ’ਤੇ ਦੋਸ਼ ਲਾਏ ਹਨ, ਇਹ ਕਿਸ ਹੱਦ ਤੱਕ ਸਹੀ ਹਨ, ਇਹ ਤਾਂ ਸਮਾਂ ਹੀ ਦੱਸੇਗਾ। ਹਾਲਾਂਕਿ ਸਾਰੇ ਜਾਣਦੇ ਹਨ ਕਿ ਸੀਵਰੇਜ ਬੋਰਡ ਨਗਰ ਪਾਲਿਕਾ ਦਾ ਹਿੱਸਾ ਨਹੀਂ ਹੈ  ਫਿਰ ਵੀ ਵਿਆਹ ਪੁਰਬ ਦੌਰਾਨ ਸ਼ਹਿਰ ਦੇ ਸੀਵਰੇਜਾਂ ਨੂੰ ਬੰਦ ਕਰਵਾਉਣ ਲਈ ਉਨ੍ਹਾਂ ਸੀਵਰੇਜ ਬੋਰਡ ਦੇ ਐੱਸ. ਡੀ. ਓ. ਨੂੰ ਕਈ ਚਿਤਾਵਨੀਆਂ  ਦਿੱਤੀਆਂ ਸਨ। ®®ਇਸ ਸੀਵਰੇਜ ਪ੍ਰਣਾਲੀ ਦਾ ਸਹੀ ਢੰਗ ਨਾਲ ਪੁਖਤਾ ਪ੍ਰਬੰਧ ਕੀਤਾ ਜਾਵੇ ਅਤੇ 28 ਅਗਸਤ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਵੀ ਸੀਵਰੇਜ ਬੋਰਡ  ਨਾਲ ਬੈਠਕ ਕਰ ਕੇ ਉਨ੍ਹਾਂ ਨੂੰ ਸੀਵਰੇਜ ਪ੍ਰਣਾਲੀ ਸਹੀ ਕਰਵਾਉਣ ਦੇ ਆਦੇਸ਼ ਦਿੱਤੇ ਸਨ ਪਰ ਬੱਚੇ ਦੀ ਮੌਤ ਨੂੰ ਲੈ ਕੇ  ਕੁਝ  ਨੇਤਾ   ਘਟੀਅਾ ਰਾਜਨੀਤੀ ਕਰ  ਰਹੇ ਹਨ ਕਿ ਉਨ੍ਹ ਾਂ  ਉੱਤੇ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਆਹ ਪੁਰਬ ਨੂੰ ਮੱਦੇਨਜ਼ਰ ਰੱਖਦਿਆਂ ਉਨ੍ਹਾਂ ਸ਼ਹਿਰ ਨੂੰ ਸੁੰਦਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ, ਹਾਲਾਂਕਿ ਕਾਂਗਰਸ ਸਰਕਾਰ ਨੂੰ ਸੱਤਾ ’ਚ ਆਏ  2 ਸਾਲ ਹੋ ਗਏ ਹਨ  ਪਰ ਬਟਾਲਾ ਨਗਰ ਕੌਂਸਲ ਨੂੰ ਇਕ ਰੁਪਏ ਦੀ ਗ੍ਰਾਂਟ ਤੱਕ ਜਾਰੀ ਨਹੀਂ ਕੀਤੀ ਗਈ ਤਾਂ ਨਗਰ ਕੌਂਸਲ ਸ਼ਹਿਰ ਦਾ ਬਿਹਤਰ ਵਿਕਾਸ ਕਿੱਥੋਂ ਕਰਵਾਏਗੀ। ਉਨ੍ਹਾਂ ਕਿਹਾ ਕਿ ਉਹ ਪਿਛਲੇ 3 ਸਾਲ ਤੋਂ ਨਗਰ ਕੌਂਸਲ ਪ੍ਰਧਾਨ ਦੀ ਕੁਰਸੀ ’ਤੇ ਨਹੀਂ ਬਲਕਿ ਕੰਡਿਆ ਦੀ ਸੇਜ ’ਤੇ ਬੈਠੇ ਹਨ। ਇਸ ਮੌਕੇ ਵਿਨੈ ਮਹਾਜਨ  ਕੌਸਲਰ, ਬਲਵਿੰਦਰ ਸਿੰਘ ਚੱਠਾ ਕੌਂਸਲਰ, ਪਰਮਵੀਰ ਕੌਂਸਲਰ, ਭੁਪਿੰਦਰ ਸਿੰਘ ਕੌਂਸਲਰ,  ਸਤਪਾਲ ਕੌਂਸਲਰ, ਸੁਮਨ ਹਾਂਡਾ ਕੌਂਸਲਰ, ਰਜਿੰਦਰ ਕਾਲਾ ਕੌਂਸਲਰ, ਅਨਿਲ ਡੌਲੀ, ਮਨਜੀਤ  ਕੌਰ ਖਤੀਬ ਕੌਂਸਲਰ, ਕੁਲਦੀਪ ਸਿੰਘ ਭੁੱਟੋ ਕੌਂਸਲਰ, ਸਤਪਾਲ ਨਾਹਰ ਕੌਂਸਲਰ, ਜਤਿੰਦਰ  ਸਿੰਘ ਬੰਟੀ, ਰਾਕੇਸ਼ ਮਹਾਜਨ ਕੇਸ਼ਾ, ਸੁਖਦੇਵ ਰਾਜ ਮਹਾਜਨ ਕੌਂਸਲਰ, ਰਾਜ ਕੁਮਾਰ ਕਾਲੀ  ਕੌਂਸਲਰ, ਰਾਜ ਕੁਮਾਰ ਫੈਜ਼ਪੁਰਾ ਕੌਂਸਲਰ, ਗੁਰਿੰਦਰ ਸਿੰਘ ਨੀਲੂ ਕੌਸਲਰ ਆਦਿ ਮੌਜੂਦ ਸਨ।
ਸਰਕਾਰ ਕੋਲੋਂ ਉਨ੍ਹਾਂ ਵੱਲੋਂ ਮਨਜ਼ੂਰ ਟੈਂਡਰ ਵੀ ਹੋਏ ਸੀ ਕੈਂਸਲ
ਨਰੇਸ਼  ਮਹਾਜਨ ਨੇ  ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਸਾਰੀਆਂ ਨਗਰ ਕੌਂਸਲਾਂ ਨੂੰ ਫੰਡ  ਦੇ ਦਿੱਤੇ ਹਨ ਪਰ ਬਟਾਲਾ ਨਗਰ ਕੌਂਸਲ ਨੂੰ ਇਕ ਪਾਈ ਤੱਕ ਨਹੀਂ ਦਿੱਤੀ ਜਿਸ ਕਾਰਨ ਬਟਾਲਾ  ਵਿਕਾਸ ਪੱਖੋਂ ਅਧੂਰਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲੋਂ ਉਨ੍ਹਾਂ ਵਲੋਂ ਜੋ  ਟੈਂਡਰ ਮਨਜ਼ੂਰ ਕਰਵਾਏ ਗਏ ਸਨ, ਉਹ ਕੈਂਸਲ ਹੋਣ ਦੇ ਚਲਦਿਆਂ ਵਿਕਾਸ ਦੇ ਕੰਮ ਰੁਕੇ ਪਏ ਹਨ  ਅਤੇ ਉਹ ਹੁਣ ਦੁਬਾਰਾ ਟੈਂਡਰ ਲਗਾਉਣਗੇ ਅਤੇ ਵਿਕਾਸ ਕਾਰਜ ਕਰਵਾਉਣ ਲਈ ਲੋਕਲ ਬਾਡੀਜ਼  ਮੰਤਰੀ ਕੋਲੋਂ ਸਾਢੇ 25 ਕਰੋਡ਼ ਰੁਪਏ ਗਰਾਂਟ ਥੋਡ਼੍ਹੇ ਦਿਨਾਂ ਵਿਚ ਲਿਆ ਕੇ ਸ਼ਹਿਰ ਦਾ  ਮੁਕੰਮਲ ਤੌਰ ’ਤੇ ਵਿਕਾਸ ਕਰਵਾਉਣਗੇ ।


Related News