ਗਰਭਵਤੀ ਨੇ ਪਤੀ ਤੇ ਸਹੁਰਾ ਪਰਿਵਾਰ ਖਿਲਾਫ ਲਾਏ ਕੁੱਟ-ਮਾਰ ਕਰ ਕੇ ਘਰੋਂ ਕੱਢਣ ਦੇ ਦੋਸ਼

09/18/2018 2:25:58 AM

ਭਿੰਡੀ ਸੈਦਾਂ,   (ਗੁਰਜੰਟ)-  ਸਰਹੱਦੀ ਪਿੰਡ ਭਿੰਡੀ ਨੈਣ ਵਿਖੇ ਆਪਣੇ ਮਾਪਿਆਂ ਘਰ ਰਹਿ ਰਹੀ ਗਰਭਵਤੀ ਮਹਿਲਾ ਬਲਜੀਤ ਕੌਰ ਨੇ ਆਪਣੇ ਪਤੀ ਸਮੇਤ ਸਮੂਹ ਸਹੁਰਾ ਪਰਿਵਾਰ ’ਤੇ ਕੁੱਟ-ਮਾਰ ਕਰ ਕੇ ਘਰੋਂ ਕੱਢਣ ਦੇ ਦੋਸ਼ ਲਗਾਉਂਦਿਆਂ ਦੱਸਿਆ ਕਿ  ਉਸ ਦਾ ਵਿਆਹ 3 ਸਾਲ ਪਹਿਲਾਂ ਮੁਖਤਾਰ ਸਿੰਘ ਉਰਫ ਮਨਿੰਦਰ ਪੁੱਤਰ ਪ੍ਰੀਤਮ ਸਿੰਘ ਵਾਸੀ ਨਵਾਂ ਡੱਲਾ ਰਾਜਪੂਤਾਂ ਵਿਖੇ ਧਾਰਮਿਕ ਰੀਤੀ ਰਿਵਾਜਾਂ ਨਾਲ ਹੋਇਆ ਸੀ ਜਿਸ ਦੌਰਾਨ  ਉਸ  ਦੇ ਮਾਪਿਆਂ ਵੱਲੋਂ ਆਪਣੀ ਹੈਸੀਅਤ ਤੋਂ ਵਧ ਕੇ ਦਾਜ  ਦਿੱਤਾ  ਪਰ ਸਹੁਰਾ ਪਰਿਵਾਰ ਦਾਜ ਵਿਚ ਬੁਲਟ ਮੋਟਰਸਾਈਕਲ ਨਾ ਮਿਲਣ ਕਾਰਨ ਕਾਫੀ ਨਾਰਾਜ਼ ਹੋ ਗਿਆ ਜਿਸ ਕਾਰਨ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਉਨ੍ਹਾਂ  ਉਸ  ਨਾਲ ਦੁਰਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਤੇ  ਕਰੀਬ ਇਕ ਸਾਲ ਬਾਅਦ  ਉੁੁੁੁਨ੍ਹਾਂ ਘਰ ਇਕ ਬੱਚੇ ਨੇ ਜਨਮ ਲਿਆ ਜਿਸ ਤੋਂ ਬਾਅਦ  ਉਸ  
ਦੇ ਪਤੀ ਵੱਲੋਂ ਸ਼ਰਾਬ ਪੀ ਕੇ ਆਨੇ-ਬਹਾਨੇ  ਉਸ  ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਕੲੀ ਵਾਰ ਕੁੱਟ-ਮਾਰ ਕਰਨ ’ਤੇ ਜਦੋਂ  ਉਸ  ਦੇ ਮਾਪਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ  ਉਸ ਨੂੰ ਆਪਣੇ ਕੋਲ ਪਿੰਡ ਭਿੰਡੀ ਨੈਣ ਵਿਖੇ ਲੈ ਆਏ, ਕੁਝ ਦਿਨਾਂ ਬਾਅਦ ਉਕਤ ਸਹੁਰਾ ਪਰਿਵਾਰ ਕੁਝ ਮੋਹਤਬਰ ਵਿਅਕਤੀ ਦੀ ਹਾਜ਼ਰੀ ਵਿਚ ਅੱਗੇ ਤੋਂ ਅਜਿਹਾ ਨਾ ਕਰਨ ਦੀ ਸ਼ਰਤ ’ਤੇ  ਲੈ ਗਏ ਤੇ ਕੁਝ ਮਹੀਨਿਆਂ ਬਾਅਦ ਉਹ ਦੁਬਾਰਾ ਗਰਭਵਤੀ ਹੋ ਗਈ ਤਾਂ ਇਸ ਸਬੰਧੀ ਸਹੁਰਾ ਪਰਿਵਾਰ ਨੂੰ ਪਤਾ ਲੱਗਣ ਤੋਂ ਉਨ੍ਹਾਂ ਕਿਹਾ ਕਿ ਅਸੀਂ ਇਹ ਬੱਚਾ ਨਹੀਂ ਰੱਖਣਾ,  ਉਸ ਵੱਲੋਂ ਅਜਿਹਾ ਨਾ ਕਰਨ ਤੇ  ਉਸ  ਦੇ ਪਤੀ ਸਮੇਤ ਸਮੂਹ ਸਹੁਰਾ ਪਰਿਵਾਰ ਨੇ  ਕੁੱਟ-ਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ ਜਿਸ ਤੋਂ ਬਾਅਦ ਉਹ ਆਪਣੇ ਮਾਪਿਆਂ ਦੇ ਘਰ ਆ ਗਈ ਤੇ ਇਸ ਮਾਮਲੇ ਸਬੰਧੀ ਪੁਲਸ ਥਾਣਾ ਭਿੰਡੀ ਸੈਦਾਂ ਵਿਖੇ ਦਰਖਾਸਤ ਦਿੱਤੀ  ਪਰ ਕਾਫੀ ਦਿਨ ਬੀਤ ਜਾਣ ’ਤੇ ਵੀ ਕੋਈ ਕਾਰਵਾਈ ਨਹੀਂ ਹੋਈ। 
ਉਸ ਮੰਗ ਕੀਤੀ ਕਿ ਮੇਰੇ ਪਤੀ ਸਮੇਤ ਸਮੂਹ ਸਹੁਰਾ ਪਰਿਵਾਰ  ਵਿਰੁੱਧ ਬਣਦੀ ਕਰਵਾਈ ਕੀਤੀ ਜਾਵੇ ਤੇ   ਉਸ ਦੇ ਪਤੀ, ਜਿਸ ਦਾ ਪਾਸਪੋਰਟ ਉਪਰ ਨਾਂ ਮਨਿੰਦਰ ਸਿੰਘ ਹੈ, ਦਾ ਪਾਸਪੋਰਟ ਜ਼ਬਤ ਕਰ ਕੇ ਵੀਜ਼ਾ ਰੱਦ ਕੀਤਾ ਜਾਵੇ। ਇਸ ਸਬੰਧੀ ਮੁਖਤਾਰ ਸਿੰਘ ਉਰਫ ਮਨਿੰਦਰ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਤੇ  ਬਲਜੀਤ ਕੌਰ ’ਤੇ ਘਰ ਦਾ ਕੰਮ-ਕਾਰ ਸਹੀ ਢੰਗ ਨਾਲ ਨਾ ਕਰਨ ਦੇ ਦੋਸ਼ ਲਗਾਏ।ਥਾਣਾ ਭਿੰਡੀ ਸੈਦਾਂ ਦੇ ਤਫਤੀਸ਼ੀ ਅਧਿਕਾਰੀ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਬਣਦੀ ਕਾਨੂੰਨੀ ਕੀਤੀ ਜਾਵੇਗੀ।


Related News