ਨੌਜਵਾਨ ਤੇ ਔਰਤ ਦੀ ਕੀਤੀ ਕੁੱਟ-ਮਾਰ

09/18/2018 2:06:23 AM

ਅਬੋਹਰ, (ਸੁਨੀਲ)- ਆਨੰਦ  ਨਗਰੀ ਗਲੀ ਨੰਬਰ 2 ’ਚ ਇਕ ਵਿਅਕਤੀ ਵੱਲੋਂ ਚਲਾਏ ਜਾ ਰਹੇ ਪੀ. ਜੀ. ’ਚ ਨਾਜਾਇਜ਼ ਕੰਮ ਹੋਣ ਦਾ  ਦੋਸ਼ ਲਾਉਂਦੇ ਹੋਏ ਪਿਛਲੇ ਦਿਨ ਮੁਹੱਲਾ ਵਾਸੀਆਂ ਨੇ ਜਿਥੇ ਇਕ ਪੀ. ਜੀ.  ਦੇ ਨੌਜਵਾਨ ਨੂੰ ਕੁੱਟਿਆ, ਉਥੇ ਹੀ ਉਸ ਨੂੰ ਬਚਾਉਣ ਲਈ ਆਈ ਪੀ. ਜੀ. ਸੰਚਾਲਕ ਦੀ ਪਤਨੀ ਵੀ ਫੱਟਡ਼ ਹੋ ਗਈ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ।   
 ਜਾਣਕਾਰੀ ਅਨੁਸਾਰ ਆਨੰਦ ਨਗਰੀ ਗਲੀ ਨੰਬਰ 5 ਵਾਸੀ ਇਕ ਵਿਅਕਤੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਆਨੰਦ ਨਗਰੀ ਗਲੀ ਨੰਬਰ 2 ’ਚ ਇਕ ਪੀ. ਜੀ. ਚਲਾਇਆ ਜਾ ਰਿਹਾ ਹੈ। ਮੁਹੱਲਾ ਵਾਸੀਆਂ ਨੇ ਪਿਛਲੇ ਦਿਨ ਉਕਤ ਪੀ. ਜੀ. ’ਚ ਰਹਿਣ ਵਾਲੇ ਨੌਜਵਾਨਾਂ ’ਤੇ  ਦੋਸ਼ ਲਾਇਆ ਕਿ ਉਹ ਨੌਜਵਾਨ ਅਕਸਰ ਮੁਹੱਲੇ ਦੀਆਂ ਲਡ਼ਕੀਆਂ ਨੂੰ ਤੰਗ-ਪ੍ਰੇਸ਼ਾਨ ਕਰਦੇ ਹਨ, ਇੰਨਾ ਹੀ ਨਹੀਂ ਉਕਤ ਪੀ. ਜੀ. ’ਚ ਨਾਜਾਇਜ਼ ਕੰਮ ਵੀ ਹੁੰਦੇ ਹਨ। ਇਸ  ਦੇ ਰੋਸ ਵਜੋਂ ਬੀਤੇ ਦਿਨੀਂ ਮੁਹੱਲਾ ਵਾਸੀਆਂ ਨੇ ਪੀ. ਜੀ. ’ਚ ਰਹਿਣ ਵਾਲੇ ਇਕ ਨੌਜਵਾਨ ਵੱਲੋਂ ਗਲਤ ਹਰਕਤ ਕੀਤੇ ਜਾਣ ’ਤੇ ਉਸ ਦੀ  ਛਿੱਤਰ ਪਰੇਡ ਕੀਤੀ, ਜਦੋਂ  ਉਸ ਨੂੰ ਬਚਾਉਣ ਲਈ ਪੀ. ਜੀ. ਸੰਚਾਲਕ ਤੇ ਉਸ ਦੀ ਪਤਨੀ ਆਈ ਤਾਂ ਪੀ. ਜੀ. ਸੰਚਾਲਕ ਪਤਨੀ ਵੀ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ  ਦਾਖਲ ਕਰਵਾਇਆ ਗਿਆ, ਜਿਥੋਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।  ਮੁਹੱਲਾ ਵਾਸੀਆਂ ਨੇ ਪਿਛਲੇ ਦੇਰ ਰਾਤ ਪੀ. ਜੀ. ’ਚ ਤਾਲੇ ਜਡ਼ ਦਿੱਤੇ।  ਇਸ ਤੋਂ ਬਾਅਦ ਘਟਨਾ ਦਾ ਪਤਾ ਲੱਗਣ ’ਤੇ ਨਗਰ ਥਾਣਾ ਨੰ. 1  ਦੇ ਕਰਮਚਾਰੀ ਮੌਕੇ ’ਤੇ ਪਹੁੰਚੇ ਤੇ ਬੰਦ ਕੀਤੇ ਗਏ ਪੀ. ਜੀ.  ਦੇ ਤਾਲੇ ਖੁੱਲ੍ਹਵਾਏ। 
 ਸੋਮਵਾਰ ਸਵੇਰੇ ਥਾਣਾ ਮੁਖੀ ਪਰਮਜੀਤ ਨੇ ਮੌਕੇ ’ਤੇ ਪਹੁੰਚ ਕੇ ਮੁਹੱਲਾ ਵਾਸੀਆਂ ਤੋਂ ਪੁੱਛਗਿੱਛ ਕਰਦੇ ਹੋਏ ਪੀ. ਜੀ. ਦੀ ਚੰਗੀ ਤਰ੍ਹਾਂ ਤੋਂ ਜਾਂਚ-ਪਡ਼ਤਾਲ ਕੀਤੀ। ਮੌਕੇ ’ਤੇ ਮੌਜੂਦ ਪੀ. ਜੀ. ਸੰਚਾਲਕ ਨੇ ਮੁਹੱਲਾ ਵਾਸੀਆਂ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ।    ਇਸ  ਸਬੰਧੀ ਥਾਣਾ ਮੁਖੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ  ਦੱਸਿਆ ਕਿ ਇਸ ਮਾਮਲੇ ’ਚ ਦੋਵਾਂ ਧਿਰਾਂ ਤੋਂ ਮਿਲੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ, ਉਸ ’ਤੇ ਕਾਰਵਾਈ ਕੀਤੀ ਜਾਵੇਗੀ।  


Related News