ਭਾਰਤ ਨੇ ਰੋਹਿੰਗਿਆ ਲਈ ਬੰਗਲਾਦੇਸ਼ ਨੂੰ ਭੇਜੀ ਰਾਹਤ ਸਮੱਗਰੀ

09/18/2018 1:54:40 AM

ਢਾਕਾ— ਭਾਰਤ ਨੇ ਹਿੰਸਾ ਕਾਰਨ ਮਿਆਂਮਾਰ ਛੱਡ ਕੇ ਬੰਗਲਾਦੇਸ਼ 'ਚ ਸ਼ਰਨਾਰਥੀ ਕੈਂਪਾਂ 'ਚ ਠਹਿਰੇ ਰੋਹਿੰਗਿਆ ਮੁਸਲਮਾਨ ਸ਼ਰਨਾਰਥੀਆਂ ਲਈ ਸੋਮਵਾਰ ਨੂੰ ਬੰਗਲਾਦੇਸ਼ ਨੂੰ 11 ਲੱਖ ਲੀਟਰ ਤੋਂ ਵਧ ਕੈਰੋਸਿਨ ਤੇਲ ਤੇ 20,000 ਸਟੋਰ ਸਣੇ ਰਾਹਤ ਸਮੱਗਰੀ ਦਿੱਤੀ। ਮਿਆਂਮਾਰ ਤੋਂ ਵੱਡੇ ਪੱਧਰ 'ਤੇ ਰੋਹਿੰਗਿਆਵਾਂ ਦੇ ਆਉਣ ਕਾਰਨ ਮੁਸ਼ਕਿਲ ਸਥਿਤੀ 'ਚ ਫੱਸੇ ਬੰਗਲਾਦੇਸ਼ ਨੇ ਅੰਤਰਰਾਸ਼ਟਰੀ ਭਾਈਚਾਰੇ ਨਾਲ ਦਖਲ ਅੰਦਾਜੀ ਕਰਨ ਤੇ ਮਿਆਂਮਾਰ 'ਤੇ ਇਸ ਮੁੱਦੇ ਦਾ ਹੱਲ ਕਰਨ ਲਈ ਦਬਾਅ ਪਾਉਣ ਦਾ ਸੱਦਾ ਦਿੱਤਾ ਹੈ।
ਪਿਛਲੇ ਸਾਲ ਅਗਸਤ ਤੋਂ 7,00,000 ਰੋਹਿੰਗਿਆ ਮੁਸਲਮਾਨ ਮਿਆਂਮਾਰ ਦੇ ਰਖਾਇਨ ਸੂਬੇ ਤੋਂ ਭੱਜ ਕੇ ਬੰਗਲਾਦੇਸ਼ ਚਲੇ ਗਏ। ਅਗਸਤ 'ਚ ਹੀ ਮਿਆਂਮਾਰ 'ਚ ਫੌਜ ਨੇ ਰੋਹਿੰਗਿਆ ਮੁਸਲਮਾਨਾਂ ਦੇ ਕਥਿਤ ਅੱਤਵਾਦੀ ਸੰਗਠਨਾਂ ਵਿਰੁੱਧ ਮੁਹਿੰਮ ਚਲਾਇਆ ਸੀ। ਬੰਗਲਾਦੇਸ਼ 'ਚ ਭਾਰਤ ਦੇ ਹਾਈ ਕਮਿਸ਼ਨ ਹਰਸ਼ਵਰਧਨ ਸ਼੍ਰੀਂਗਲਾ ਨੇ ਬੰਗਲਾਦੇਸ਼ ਦੇ ਆਫਤ ਪ੍ਰਬੰਧਨ ਤੇ ਰਾਹਤ ਮੰਤਰੀ ਮੋਫਾੱਜੇਲ ਹੁਸੈਨ ਚੌਧਰੀ ਨੂੰ 11 ਲੱਖ ਲੀਟਰ ਕੈਰੋਸੀਨ ਤੇਲ ਤੇ 20000 ਕੈਰੋਸੀਨ ਮਲਟੀਵਿਕ ਸਟੋਵ ਦਿੱਤੇ। ਭਾਰਤੀ ਹਾਈ ਕਮਿਸ਼ਨ ਨੇ ਇਕ ਬਿਆਨ 'ਚ ਕਿਹਾ ਕਿ ਬੰਗਲਾਦੇਸ਼ ਨੇ ਜੋ ਸਹਾਇਤਾ ਮੰਗੀ ਸੀ ਇਹ ਉਸੇ ਮੁਤਾਬਕ ਹੈ। ਰਖਾਇਨ ਸੂਬੇ ਦੇ ਬੇਘਰ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਦੇ ਤਹਿਤ ਬੰਗਲਾਦੇਸ਼ ਨੂੰ ਭਾਰਤ ਵੱਲੋਂ ਮਨੁੱਖੀ ਸਹਾਇਤਾ ਦਾ ਇਹ ਤੀਜਾ ਪੜਾਅ ਹੈ।


Related News