ਸੱਟਾਂ ਮਾਰਨ ਦੇ ਦੋਸ਼ ’ਚ 2 ਕਾਬੂ

09/18/2018 1:42:19 AM

ਫ਼ਰੀਦਕੋਟ,  (ਰਾਜਨ)- ਘਰ ’ਚ ਦਾਖਲ ਹੋ ਕੇ ਇਕ ਵਿਅਕਤੀ  ਦੇ ਸੱਟਾਂ ਮਾਰਨ ਦੇ ਦੋਸ਼ ਤਹਿਤ ਥਾਣਾ ਸਦਰ ਵਿਖੇ ਅਰਾਈਆਂ ਵਾਲਾ ਨਿਵਾਸੀ ਦੀ ਇਕ ਅੌਰਤ ਸਮੇਤ 3 ਖਿਲਾਫ਼ ਮੁਕੱਦਮਾ ਦਰਜ ਕਰ ਕੇ 2 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 
ਰਾਣੀ ਕੌਰ ਪਤਨੀ ਨਿੱਕਾ ਸਿੰਘ ਵਾਸੀ ਅਰਾਈਆਂ ਵਾਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਘੁੱਦਾ ਸਿੰਘ, ਛੂਕਾ ਸਿੰਘ ਅਤੇ ਸੋਨਾ ਕੌਰ ਨੇ ਰਾਤ ਕਰੀਬ ਸਾਢੇ 9 ਵਜੇ  ਘਰ ਵਿਚ ਦਾਖਲ ਹੋ ਕੇ ਹਥਿਆਰਾਂ ਨਾਲ ਉਸ ਦੇ ਪਤੀ ਦੀ ਕੁੱਟ-ਮਾਰ ਕਰ ਕੇ ਸੱਟਾਂ ਮਾਰੀਆਂ। ਇਸ ’ਤੇ ਪੁਲਸ ਨੇ ਉਕਤ ਔਰਤ ਨੂੰ ਛੱਡ ਕੇ 2 ਕਥਿਤ ਦੋਸ਼ੀਆਂ ਘੁੱਦਾ ਸਿੰਘ ਅਤੇ ਛੂਕਾ ਸਿੰਘ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। 


Related News