ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਸਬੰਧੀ ਪਿੰਡਾਂ ’ਚ ਕੱਢਿਆ ਅਮਨ ਮਾਰਚ

09/18/2018 1:38:54 AM

ਮਲੋਟ, (ਜੁਨੇਜਾ)- ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਅੱਜ ਮਲੋਟ ਪੁਲਸ ਨੇ ਇਲਾਕੇ ਵਿਚ ਅਮਨ ਮਾਰਚ ਕੱਢਿਆ। ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਸ ਕਪਤਾਨ ਦੇ ਨਿਰਦੇਸ਼ਾਂ ’ਤੇ ਸ਼ੁਰੂ ਕੀਤੇ ਇਸ ਅਮਨ ਮਾਰਚ ਦੀ ਅਗਵਾਈ ਮਲੋਟ ਦੇ ਐੱਸ. ਪੀ. ਇਕਬਾਲ ਸਿੰਘ ਅਤੇ ਡੀ. ਐੱਸ. ਪੀ. ਭੁਪਿੰਦਰ ਸਿੰਘ ਵੱਲੋਂ ਗਈ।  ਇਸ ਦੌਰਾਨ ਇੰਸਪੈਕਟਰ ਬੂਟਾ ਸਿੰਘ, ਇੰਸਪੈਕਟਰ ਸੁਖਜੀਤ ਸਿੰਘ ਐੱਸ. ਐੱਚ. ਓ. ਸਿਟੀ ਮਲੋਟ, ਐੱਸ. ਆਈ. ਪੈਰੀਵਿੰਕਲ ਗਰੇਵਾਲ ਐੱਸ. ਐੱਸ. ਓ. ਸਦਰ ਮਲੋਟ, ਐੱਸ. ਆਈ. ਗੁਰਵਿੰਦਰ ਸਿੰਘ ਐੱਸ. ਐੱਚ. ਓ. ਕਬਰਵਾਲਾ, ਇੰਸਪੈਕਟਰ ਪਰਮਜੀਤ ਸਿੰਘ ਐੱਸ. ਐੱਚ. ਓ. ਲੱਖੇਵਾਲੀ ਮੰਡੀ ਸਮੇਤ ਵੱਡੀ ਗਿਣਤੀ ’ਚ ਮੁਲਾਜ਼ਮ ਹਾਜ਼ਰ ਸਨ। ਇਹ ਅਮਨ ਮਾਰਚ ਮਲੋਟ ਦੀ ਅਨਾਜ ਮੰਡੀ ਤੋਂ ਸ਼ੁਰੂ ਹੋ ਕੇ ਦਾਨੇਵਾਲਾ, ਜੰਡਵਾਲਾ, ਸ਼ੇਖੂ, ਮੱਲਵਾਲਾ, ਕਟੋਰੇ ਵਾਲਾ, ਈਨਾ ਖੇਡ਼ਾ, ਅੌਲਖ, ਝੌਰਡ਼, ਵਿਰਕ ਖੇਡ਼ਾ, ਮਲੋਟ, ਬੁਰਜ ਸਿੱਧਵਾਂ, ਛਾਪਿਅਾਂ ਵਾਲੀ ਆਦਿ ਪਿੰਡਾਂ ’ਚੋਂ ਲੰਘਿਆ। 
ਇਸ ਸਮੇਂ ਐੱਸ. ਪੀ. ਇਕਬਾਲ ਸਿੰਘ ਨੇ ਦੱਸਿਆ ਕਿ ਇਸ ਅਮਨ ਮਾਰਚ ਦਾ ਮਕਸਦ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣਾ ਹੈ ਅਤੇ ਆਮ ਲੋਕਾਂ ਤੇ ਵੋਟਰਾਂ ਨੂੰ ਡਰ ਮੁਕਤ ਹੋ ਕੇ ਚੋਣਾਂ ਵਿਚ ਭਾਗ ਲੈਣ ਦਾ ਸੁਨੇਹਾ ਦੇਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਹੈ। 


Related News