ਸਹਾਇਕ ਕਮਿਸ਼ਨਰ ਦੀ ਟੀਮ ਨੇ ਵੱਖ-ਵੱਖ ਖਾਣ-ਪੀਣ ਦੇ ਪਦਾਰਥਾਂ ਦੇ ਸੈਂਪਲ ਭਰੇ

09/18/2018 1:10:54 AM

ਨਵਾਂਸ਼ਹਿਰ,   (ਤ੍ਰਿਪਾਠੀ)— ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਰਾਜ ਦੇ ਲੋਕਾਂ ਨੂੰ ਮਿਲਾਵਟ ਰਹਿਤ ਤੇ ਮਿਆਰੀ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅੱਜ ਸਹਾਇਕ ਕਮਿਸ਼ਨਰ (ਫੂਡ) ਮਨੋਜ ਖੋਸਲਾ ਦੀ ਅਗਵਾਈ ’ਚ ਵਿਭਾਗ ਦੀ ਟੀਮ ਨੇ ਸਤਲੁਜ ਦਰਿਆ ਨੇਡ਼ੇ ਨਵਾਂਸ਼ਹਿਰ-ਮਾਛੀਵਾਡ਼ਾ ਰੋਡ ’ਤੇ ਸਥਿਤ ਪਿੰਡ ਕਾਨੋਨ ਨਜ਼ਦੀਕ ਵੱਖ-ਵੱਖ ਖਾਣ-ਪੀਣ ਵਾਲੇ ਪਦਾਰਥਾਂ ਦੇ ਵੱਖ-ਵੱਖ ਵਾਹਨਾਂ ਤੋਂ ਖਾਣ-ਪੀਣ ਵਾਲੇ ਪਦਾਰਥਾਂ ਦੇ ਸੈਂਪਲ ਭਰੇ। 
ਉਕਤ ਟੀਮ ਵੱਲੋਂ ਪਿੰਡ ਨਿਆਮਤਪੁਰ ਵਿਖੇ ਚੱਲਦੇ ਦੁੱਧ ਕੁਲੈਕਸ਼ਨ ਸੈਂਟਰ ਦੀ ਅਚਨਚੇਤ ਚੈਕਿੰਗ ਕੀਤੀ ਜਿੱਥੋਂ ਦੁੱਧ ਦੇ ਸੈਂਪਲ ਵੀ ਲਏ। ਇਸੇ ਤਰ੍ਹਾਂ ਵਿਭਾਗ ਦੀ ਟੀਮ ਵੱਲੋਂ ਇਕ ਢਾਬੇ ਤੋਂ ਦੁੱਧ, ਦਹੀਂ ਅਤੇ ਪਨੀਰ ਦੇ ਸੈਂਪਲ ਭਰੇ। ਸਹਾਇਕ ਕਮਿਸ਼ਨਰ  ਮਨੋਜ ਖੋਸਲਾ ਨੇ ਦੱਸਿਆ ਕਿ ਲੁਧਿਆਣਾ ਤੋਂ ਹੁਸ਼ਿਆਰਪੁਰ ਡਲਿਵਰ ਹੋਣ ਲਈ ਆ ਰਹੀ ਆਈਸਕ੍ਰੀਮ, ਖੰਨਾ ਤੋਂ ਗੋਰਾਇਆ ਡਲਿਵਰ ਹੋਣ ਆ ਰਹੇ ਬਿਸਕੁਟ ਅਤੇ ਲੁਧਿਆਣਾ ਵੱਲੋਂ ਹਲਦੀ ਅਤੇ ਲਾਲ ਮਿਰਚ ਪਾਊਡਰ ਬੰਗਾ ਤੇ ਮਾਹਿਲਪੁਰ ਆਦਿ ਡਲਿਵਰ ਹੋਣ ਵਾਲੇ ਆ ਰਹੇ ਪਦਾਰਥਾਂ ਦੇ ਸੈਂਪਲ ਲਏ ਗਏ। 
 ਸਾਰੇ ਸੈਂਪਲ ਜਾਂਚ ਲਈ ਲੈਬਾਰਟਰੀ ’ਚ ਭੇਜੇ ਗਏ ਹਨ। ਜਿਨ੍ਹਾਂ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਨੂੰ ਅਮਲ ਵਿਚ ਲਿਅਾਂਦਾ ਜਾਵੇਗਾ। 


Related News