ਬਾਬਾ ਜੀਵਨ ਸਿੰਘ ਨਗਰ ਦੇ ਵਾਸੀ ਬੋਲੇ-ਮੀਟਰ ਵਾਲੇ ਬਕਸੇ ਹਟਵਾ ਕੇ ਖੁੱਲ੍ਹਵਾਇਆ ਜਾਵੇ ਰਸਤਾ

09/18/2018 1:09:38 AM

 ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)- ਇਕ ਪਾਸੇ ਸਮੇਂ ਦੀਆਂ ਸਰਕਾਰਾਂ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਲੋਕਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਮੁਹੱਈਆ ਕਰਵਾਏ ਜਾਣ ਦੇ ਦਾਅਵੇ ਕਰਦੀਆਂ ਰਹਿੰਦੀਆਂ ਹਨ ਪਰ ਦੂਜੇ ਅਸਲ ਸੱਚਾਈ ਕੁਝ ਹੋਰ ਹੀ ਹੈ ਕਿਉਂਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਦੁੱਖ-ਤਕਲੀਫ਼ਾਂ ਵੱਲ ਸਰਕਾਰ ਦਾ ਬਿਲਕੁਲ ਹੀ ਧਿਆਨ ਨਹੀਂ ਰਹਿੰਦਾ। 
ਇਸ ਦੀ ਉਦਾਹਰਨ ਟਿੱਬੀ ਸਾਹਿਬ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਨਗਰ ਦੀ ਗਲੀ ਨੰ. 6 ਤੋਂ ਮਿਲਦੀ ਹੈ, ਜਿੱਥੇ ਲੋਕਾਂ ਦੇ ਲੰਘਣ ਲਈ ਰਸਤਾ ਨਹੀਂ ਹੈ ਅਤੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਉਕਤ ਗਲੀ ਵਿਚ ਸਿਰਫ਼ ਸਾਈਕਲ ਜਾਂ ਮੋਟਰਸਾਈਕਲ ਹੀ ਜਾ ਸਕਦਾ ਹੈ ਅਤੇ ਕੋਈ ਕਾਰ, ਜੀਪ ਜਾਂ ਹੋਰ ਕੋਈ ਵਾਹਨ ਨਹੀਂ ਲੰਘਦਾ ਕਿਉਂਕਿ ਗਲੀ ਵਿਚਕਾਰ ਬਿਜਲੀ ਦੇ ਖੰਭੇ ਲੱਗੇ ਹੋਏ ਹਨ ਅਤੇ ਮੀਟਰਾਂ ਵਾਲੇ ਬਕਸੇ ਵੀ ਗਲੀ ਦੇ ਬਿਲਕੁਲ ਵਿਚ ਲਾਏ ਗਅ ਹਨ। 
ਗਲੀ ਭਾਵੇਂ 12 ਫੁੱਟ ਚੌਡ਼ੀ ਹੈ ਪਰ ਖੰਭਿਅਾਂ ਤੇ ਬਕਸਿਆਂ ਕਾਰਨ ਰਸਤੇ ਦੀ ਚੌੜਾਈ ਘੱਟ ਹੋ ਗਈ।  ਇਸ ਗਲੀ ਵਿਚ ਘਰ ਵੀ 60 ਤੋਂ ਉਪਰ ਹਨ। ਜਦ ਕੋਈ ਵਿਅਕਤੀ ਬੀਮਾਰ ਹੋ ਜਾਂਦਾ ਹੈ ਤਾਂ ਉਸ ਨੂੰ ਹਸਪਤਾਲ ਲਿਜਾਣਾ ਵੀ ਅੌਖਾ ਹੋ ਜਾਂਦਾ ਹੈ। ਉਂਝ ਵੀ ਖੁਸ਼ੀ-ਗਮੀ ਦੇ ਸਮਾਗਮਾਂ ਦੌਰਾਨ ਲੋਕਾਂ ਨੂੰ ਆਪਣੇ ਘਰਾਂ ਵਿਚ ਸਾਮਾਨ ਲਿਜਾਣਾ ਅੌਖਾ ਹੋ ਜਾਂਦਾ ਹੈ। 
ਨਗਰ ਵਾਸੀਅਾਂ ਕਸ਼ਮੀਰ ਸਿੰਘ ਲੱਧਡ਼, ਸਮਾਜ ਸੇਵਿਕਾ ਰਾਣੀ ਕੌਰ, ਪ੍ਰਵੀਨ ਕੌਰ, ਜੋਤੀ ਰਾਣੀ, ਰਾਜ ਰਾਣੀ, ਜੋਸ਼ੀ, ਬਲਕਾਰ ਸਿੰਘ, ਰਣਜੀਤ ਸਿੰਘ, ਮੇਹਰ ਸਿੰਘ, ਹਰਦੀਪ ਸਿੰਘ ਆਦਿ ਨੇ ਦੱਸਿਆ ਕਿ ਉਂਝ ਇਹ ਗਲੀ ਰਜਬਾਹੇ ਤੱਕ ਜਾਂਦੀ ਹੈ ਪਰ ਰਜਬਾਹੇ ਵਾਲੇ ਪਾਸੇ ਵੀ ਖੰਭੇ ਲਾ-ਲਾ ਕੇ ਦੋਵੇਂ ਰਸਤੇ ਪੂਰੀ ਤਰ੍ਹਾਂ ਬੰਦ ਕੀਤੇ ਹੋਏ ਹਨ ਅਤੇ ਪੈਦਲ ਵੀ ਨਹੀਂ ਲੰਘ ਹੁੰਦਾ। ਵਾਰਡ ਨੰ. 25 ’ਚ  ਸਥਿਤ ਇਸ ਮੁਹੱਲੇ ਨਾਲ ਸਬੰਧਤ ਐੱਮ. ਸੀ. ਵੀ ਕੋਈ ਗੱਲ ਨਹੀਂ ਸੁਣ ਰਿਹਾ।  ਲੋਕਾਂ ਦੀ ਪੰਜਾਬ ਸਰਕਾਰ ਤੇ  ਜ਼ਿਲਾ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਖੁਦ ਆ ਕੇ ਮੌਕਾ ਵੇਖਣ ਤੇ ਗਲੀ  ਵਿਚਕਾਰੋਂ ਖੰਭੇ ਤੇ ਮੀਟਰਾਂ ਵਾਲੇ ਬਕਸੇ ਪੁੱਟ ਕੇ ਗਲੀ ਨੂੰ ਖੁੱਲ੍ਹਾ ਕਰਵਾਇਆ ਜਾਵੇ ਤਾਂ ਕਿ ਇਸ ਮੁਹੱਲੇ ਵਾਸੀ ਤੰਗ-ਪ੍ਰੇਸ਼ਾਨ ਨਾ ਹੋਣ। ਰਜਬਾਹੇ ਵਾਲੇ ਪਾਸਿਓਂ ਵੀ ਰਸਤਾ ਚਾਲੂ ਕਰਵਾਇਆ ਜਾਵੇ ਅਤੇ ਪਾਰਵਕਾਮ ਮਹਿਕਮੇ ਦੇ ਉੱਚ ਅਧਿਕਾਰੀ ਤੁਰੰਤ ਧਿਆਨ ਦੇਣ। 
ਕੀ ਕਹਿਣਾ ਹੈ ਐੱਸ. ਡੀ. ਐੱਮ. ਦਾ
 ਜਦੋਂ ਬਾਬਾ ਜੀਵਨ ਸਿੰਘ ਨਗਰ ਮੁਹੱਲੇ ਦੇ ਲੋਕਾਂ ਦੀ ਉਕਤ ਸਮੱਸਿਆ ਬਾਰੇ ਐੱਸ. ਡੀ. ਐੱਮ. ਰਾਜਪਾਲ ਸਿੰਘ ਮਹਾਬੱਧਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਤੁਰੰਤ ਹੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾ ਕੇ ਗੱਲਬਾਤ ਕਰਦੇ ਹਨ ਅਤੇ ਤਹਿਸੀਲਦਾਰ ਨੂੰ ਮੌਕਾ ਵੇਖਣ ਲਈ ਭੇਜਣਗੇ ਤਾਂ ਕਿ ਮਸਲਾ ਹੱਲ ਕਰਵਾਇਆ ਜਾ ਸਕੇ। 


Related News