ਪਾਣੀ ਦੀ ਨਿਰਵਿਘਨ ਸਪਲਾਈ ਦੀ ਮੰਗ ਸਬੰਧੀ ਪਿੰਡ ਵਾਲਿਅਾਂ ਨੇ ਕੀਤਾ ਰੋਸ ਪ੍ਰਦਰਸ਼ਨ

09/18/2018 1:00:59 AM

 ਨਵਾਂਸ਼ਹਿਰ,  (ਤ੍ਰਿਪਾਠੀ/ਜਸਵਿੰਦਰ)-  ਨਜ਼ਦੀਕੀ ਪਿੰਡ ਮਾਈਦੱਤਾ ਦੇ ਵਾਸੀਅਾਂ ਨੇ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਲੈ ਕੇ  ਆ ਰਹੀਅਾਂ ਮੁਸ਼ਕਿਲਾਂ ਦੇ ਵਿਰੋਧ ’ਚ ਖਾਲੀ ਬਰਤਨ ਲੈ ਕੇ ਰੋਸ ਪ੍ਰਗਟਾਇਆ। ਇਸ ਮੌਕੇ  ਕਾ. ਨਿੰਦਰ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੂੰ ਪਿਛਲੇ ਲੰਬੇ  ਸਮੇਂ ਤੋਂ ਪਾਣੀ ਦੀ ਲਗਾਤਾਰ ਸਪਲਾਈ ਨਾ ਮਿਲਣ ਕਾਰਨ  ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੱਸਿਆ ਦੇ ਹੱਲ ਦੇ ਲਈ ਕਾਂਗਰਸੀ ਤੇ ਅਕਾਲੀ ਆਗੂਆਂ ਤੋਂ ਲਾਰਿਅਾਂ-ਲੱਪਿਅਾਂ ਦੇ ਸਵਾਏ ਕੁਝ ਨਹੀਂ ਮਿਲਿਆ। ਜ਼ਿਲਾ ਪ੍ਰਸ਼ਾਸਨ ਦੇ ਧਿਆਨ ’ਚ ਲਿਆਉਣ ’ਤੇ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ  ਰੋਸ ਪ੍ਰਗਟਾਉਂਦੇ ਹੋਏ  ਦੱਸਿਆ ਕਿ ਮਹਿਕਮੇ ਵੱਲੋਂ ਪਾਣੀ ਦੇ ਬਿੱਲਾਂ ਦੇ ਪੈਸੇ ਤਾਂ ਲਏ ਜਾਂਦੇ ਹਨ ਪਰ ਉਨ੍ਹਾਂ  ਨੂੰ ਬਿੱਲ ਨਹੀਂ ਦਿੱਤਾ ਜਾਂਦਾ ਜਿਸ ਦਾ ਬਹਾਨਾ ਬਣਾ ਕੇ ਪਾਣੀ ਦੀ ਸਪਲਾਈ ਨੂੰ ਬੰਦ ਕਰ ਦਿੱਤਾ ਜਾਂਦਾ ਹੈ।  ਪਿੰਡ ਵਾਸੀਆਂ  ਨੇ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਪਾਣੀ ਦੀ ਸਪਲਾਈ ਨਿਰਵਿਘਨ ਚਾਲੂ ਕਰਨ ਅਤੇ ਪਾਣੀ ਦੇ ਬਿੱਲਾਂ ’ਚ ਪਾਰਦਰਸ਼ਤਾ ਲਿਆਉਣ  ਦੀ ਮੰਗ ਕੀਤੀ। 
ਇਸ ਮੌਕੇ  ਰੇਸ਼ਮ ਲਾਲ, ਸੁਰਜੀਤ ਰਾਮ, ਹਰਜਿੰਦਰ ਪਾਲ, ਗੁਰਮੀਤ ਰਾਮ, ਬਿਹਾਰੀ ਲਾਲ, ਮਨਦੀਪ ਸਿੰਘ, ਸੁੱਚਾ ਸਿੰਘ,  ਲਾਲ ਚੰਦ, ਬਬਲੀ, ਸਰਬਜੀਤ ਕੌੌਰ, ਮਨਦੀਪ ਕੌਰ, ਪਰਮਜੀਤ ਕੌਰ, ਬਖਸ਼ੋ ਦੇਵੀ, ਸੋਮਾ ਰਾਣੀ, ਨਰੇਸ਼ ਕੁਮਾਰ, ਜਗੀਰ ਕੌਰ ਆਦਿ ਹਾਜ਼ਰ ਸਨ। 
3 ਪਿੰਡਾਂ ਦੀ ਸਾਂਝੀ ਵਾਟਰ ਸਪਲਾਈ ਟੈਂਕੀ ਨਾਲ ਚੱਲਦੇ ਹਨ 200 ਤੋਂ ਵੱਧ ਕੁਨੈਕਸ਼ਨ
 ਪਿੰਡ ਮਾਈਦਿੱਤਾ ਵਿਚ ਆ ਰਹੀ ਪਾਣੀ ਦੀ ਸਮੱਸਿਆ ਸਬੰਧੀ ਪਿੰਡ ਦੀ ਸਰਪੰਚ ਬਲਵੀਰ ਕੌਰ ਦੇ ਪਤੀ  ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਪਾਣੀ ਦੇ ਕਰੀਬ 25-30 ਕੁਨੈਕਸ਼ਨ ਚੱਲ ਰਹੇ ਹਨ ਪਰ ਇਨ੍ਹਾਂ ਵਿਚੋਂ ਕਰੀਬ ਦਰਜਨ ਭਰ ਕੁਨੈਕਸ਼ਨ ਹੀ ਧਾਰਕਾਂ ਦੇ ਨਾਮ ’ਤੇ ਹਨ। ਜਦੋਂ ਕਿ ਬਾਕੀ ਕੁਨੈਕਸ਼ਨ ਬਿਨਾਂ  ਨਾਮ ਦੇ ਹਨ। ਉਨ੍ਹਾਂ ਕਿਹਾ ਕਿ ਮੀਰਪੁਰ ਲੱਖਾ, ਬਹਾਰਾ ਅਤੇ ਮਾਈਦਿੱਤਾ 3 ਪਿੰਡਾਂ ਦੀ ਸਾਂਝੀ ਟੈਂਕੀ ਤੋਂ ਸਪਲਾਈ ਹੋਣ ਵਾਲੇ ਪਾਣੀ ਦੇ ਕਰੀਬ 200 ਕੁਨੈਕਸ਼ਨ ਹੋਣ ਦਾ ਅਨੁਮਾਨ ਹੈ।  ਪਾਣੀ ਦੀ ਨਿਰਵਿਘਨ ਸਪਲਾਈ ਸਮੱਸਿਆ ਪੁਰਾਣੀ ਹੈ ਜਿਸ ਦਾ ਕਾਰਨ ਪਾਣੀ ਦੇ ਬਿੱਲ ਅਦਾ ਨਾ ਕੀਤਾ ਜਾਣਾ ਵੀ ਹੈ।  ਪਿੰਡ ਵਿਚ ਹੀ ਪਿਛਲੇ ਕਰੀਬ 6-7 ਮਹੀਨੇ ਤੋਂ ਪਾਣੀ ਦਾ ਬਿੱਲ ਨਹੀਂ ਦਿੱਤਾ ਗਿਆ। ਜਿਸ ਦਾ ਕਾਰਨ ਵਾਟਰ ਵਰਕਸ ਵਿਭਾਗ ਵੱਲੋਂ ਪਾਣੀ ਦੇ ਕੁਨੈਕਸ਼ਨਾਂ ਦੀਅਾਂ ਪਾਸ ਬੁਕਸ ਜਾਰੀ ਨਾ ਹੋਣਾ ਹੈ। ਇਹੋਂ ਕਾਰਨ ਹੈ ਕਿ ਪਾਣੀ ਦੇ ਬਿੱਲ ਜਮ੍ਹਾ ਹੋਣ ਦੀ ਕੋਈ ਰਸੀਦ ਨਾ ਮਿਲਣ ਕਰ ਕੇ ਕਈ ਕੁਨੈਕਸ਼ਨ ਧਾਰਕਾਂ ਨੇ ਕਈ ਸਾਲਾਂ ਤੋਂ ਹੀ ਬਿੱਲ ਨਹੀਂ ਭਰਿਆ ਹੈ। 
 ਕੀ ਕਹਿੰਦੇ ਹਨ ਵਾਟਰ ਵਰਕਸ ਦੇ ਚੇਅਰਮੈਨ
 ਜਦੋਂ  ਚੇਅਰਮੈਨ  ਗੁਰਪ੍ਰਤਾਪ ਸਿੰਘ ਨਾਲ ਉਨ੍ਹਾਂ ਦੇੇ ਮੋਬਾਇਲ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਅਾਪਣਾ ਫੋਨ ਨਹੀਂ ਚੁੱਕਿਆ। 


Related News