ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਨੇ ਕੇਂਦਰ ਸਰਕਾਰ ਖਿਲਾਫ ਧਰਨਾ ਲਾ ਕੇ ਕੀਤੀ ਨਾਅਰੇਬਾਜ਼ੀ

09/18/2018 12:57:30 AM

 ਮੋਗਾ, (ਗੋਪੀ ਰਾਊਕੇ)- ਆਂਗਣਵਾਡ਼ੀ ਇੰਪਲਾਈਜ਼ ਫੈੱਡਰੇਸ਼ਨ ਆਫ ਇੰਡੀਆ ਦੇ ਸੱਦੇ ’ਤੇ ਅੱਜ ਆਲ ਪੰਜਾਬ ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਬਲਾਕ ਮੋਗਾ-1-2 ਵੱਲੋਂ ਬਲਾਕ ਪ੍ਰਧਾਨ ਕਿਰਨਜਤ ਕੌਰ ਝੰਡੇਆਣਾ ਮੋਗਾ-2, ਸਰਬਜੀਤ ਕੌਰ ਚਡ਼ਿੱਕ ਬਲਾਕ ਪ੍ਰਧਾਨ ਮੋਗਾ-1 ਦੀ ਅਗਵਾਈ ’ਚ  ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਆਂਗਣਵਾਡ਼ੀ ਮੁਲਾਜ਼ਮਾਂ ਨੇ  ਕੇਂਦਰ ਸਰਕਾਰ  ਖਿਲਾਫ  ਨਾਅਰੇਬਾਜ਼ੀ  ਕਰਦਿਆਂ  ਪ੍ਰਧਾਨ ਮੰਤਰੀ ਦੇ ਨਾਂ  ’ਤੇ ਉੱਚ ਅਧਿਕਾਰੀਆਂ ਨੂੰ ਮੰਗ-ਪੱਤਰ ਵੀ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਮਹਿੰਦਰਪਾਲ ਕੌਰ ਪੱਤੋਂ ਨੇ ਕਿਹਾ ਕਿ ਮੰਗਾਂ ਨੂੰ ਲੈ ਕੇ ਦੇਸ਼ ਭਰ ਵਿਚ ਯੂਨੀਅਨ ਦੀ ਰਾਸ਼ਟਰੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਵਿਚ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾ ਰਿਹਾ ਹੈ। 19 ਨਵੰਬਰ ਨੂੰ ਦਿੱਲੀ ’ਚ ਦੇਸ਼ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜੇਕਰ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਨੂੰ ਤਿੱਖਾ ਕਰਨ ਵਿਚ ਦੇਰੀ ਨਹੀਂ ਕਰਨਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਮਹਿੰਦਰਪਾਲ ਕੌਰ ਪੱਤੋਂ, ਮਨਜੀਤ ਕੌਰ ਝੰਡੇਆਣਾ, ਚਰਨਜੀਤ ਕੌਰ, ਲਖਵਿੰਦਰ ਕੌਰ ਝੰਡੇਆਣਾ, ਜਸਪਾਲ ਕੌਰ ਮੰਗੇਵਾਲਾ, ਰਮਨਜੀਤ ਕੌਰ, ਪਰਮਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਂਗਣਵਾਡ਼ੀ ਵਰਕਰ ਹਾਜ਼ਰ ਸਨ।

 ਇਹ ਹਨ ਮੰਗਾਂ
r    ਵਰਕਰਾਂ, ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਮੰਨਿਆ ਜਾਵੇ।
r    ਆਂਗਣਵਾਡ਼ੀ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ।
r    ਆਂਗਣਵਾਡ਼ੀ ਵਰਕਰਾਂ ਨੂੰ 24 ਹਜ਼ਾਰ ਅਤੇ ਹੈਲਪਰ ਨੂੰ 18 ਹਜ਼ਾਰ ਰੁਪਏ ਮਾਣ ਭੱਤਾ ਦਿੱਤਾ ਜਾਵੇ।
r    ਮਿੰਨੀ ਆਂਗਣਵਾਡ਼ੀ ਵਰਕਰਾਂ ਨੂੰ ਪੂਰਾ ਵਰਕਰ ਦਾ ਦਰਜਾ ਦਿੱਤਾ ਜਾਵੇ।


Related News