ਪੁਲਸ ਨੂੰ ਦੇਖ ਕੇ ਨਾਜਾਇਜ਼ ਖੋਦਾਈ ਕਰਨ ਵਾਲਾ ਟਰੈਕਟਰ-ਟਰਾਲੀ ਛੱਡ ਰਫੂਚੱਕਰ

09/18/2018 12:32:31 AM

ਨਸਰਾਲਾ/ਸ਼ਾਮਚੁਰਾਸੀ,     (ਚੁੰਬਰ)-  ਜ਼ਿਲਾ ਪੁਲਸ ਮੁਖੀ, ਡੀ. ਐੱਸ. ਪੀ. ਦਿਹਾਤੀ ਅਤੇ ਐੱਸ. ਐੱਚ. ਓ. ਬੁੱਲ੍ਹੋਵਾਲ ਦੇ ਦਿਸ਼ਾ ਨਿਰਦੇਸ਼ ਹੇਠ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਏ. ਐੱਸ. ਆਈ. ਅਸ਼ੋਕ ਕੁਮਾਰ ਚੌਕੀ ਇੰਚਾਰਜ ਮੰਡਿਆਲਾਂ ਦੀ ਪੁਲਸ ਪਾਰਟੀ ਨੇ ਬੀਤੀ ਸ਼ਾਮ ਮੇਘੋਵਾਲ ਗੰਜਿਆਂ ਦੇ ਚੋਅ ਵਿਚ ਨਾਜਾਇਜ਼ ਖੋਦਾਈ ਕਰਨ ਵਾਲੇ ਇਕ ਵਿਅਕਤੀ ਤੇ ਕਾਨੂੰਨੀ ਸ਼ਿਕੰਜਾ ਕੱਸਿਆ ਹੈ। ਇਸ ਸਬੰਧੀ ਚੌਕੀ ਇੰਚਾਰਜ ਨੇ ਦੱਸਿਆ ਕਿ ਨਾਜਾਇਜ਼ ਖੋਦਾਈ ਕਰਨ ਵਾਲੇ ਵਿਅਕਤੀ ਸ਼ੌਕਤ ਅਲੀ ਪੁੱਤਰ ਜਮਾਲਦੀਨ ਵਾਸੀ ਮੰਡਿਆਲਾਂ, ਜੋ ਕਿ ਆਪਣੇ ਮਹਿੰਦਰਾ ਟਰੈਕਟਰ ਨੰਬਰ ਪੀ ਬੀ 54-5323 ’ਤੇ ਟਰਾਲੀ ਨਾਲ ਚੋਅ ਵਿਚੋਂ ਰੇਤਾ ਭਰ ਰਿਹਾ ਸੀ, ਜੋ ਪੁਲਸ ਨੂੰ ਦੇਖ ਕੇ ਆਪਣਾ ਟਰੈਕਟਰ-ਟਰਾਲੀ ਛੱਡ ਕੇ ਰਫੂ ਚੱਕਰ ਹੋ ਗਿਆ। ਪੁਲਸ ਨੇ ਵਾਹਨ ਕਬਜ਼ੇ ਵਿਚ ਲੈ ਕੇ ਫਰਾਰ ਵਿਅਕਤੀ ’ਤੇ ਮਾਈਨਿੰਗ ਐਕਟ ਤਹਿਤ ਕਾਰਵਾਈ ਆਰੰਭ ਦਿੱਤੀ। 
ਇਸ ਸਬੰਧੀ ਚੌਕੀ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਪਿੰਡਾਂ ਦੇ ਮੋਹਤਬਰ ਆਗੂਆਂ ਨੂੰ ਇਹ ਵੀ ਹਦਾਇਤਾਂ ਕੀਤੀਆਂ ਹਨ ਕਿ ਜੇਕਰ ਉਨ੍ਹਾਂ ਦੇ ਆਸ ਪਾਸ ਕੋਈ ਵੀ ਵਿਅਕਤੀ ਨਸ਼ਾ ਵਗੈਰਾ ਵੇਚਦਾ ਹੈ ਜਾਂ ਕੋਈ ਹੋਰ ਗਲਤ ਹਰਕਤ ਕਰਦਾ ਹੈ ਤਾਂ ਉਹ ਤੁਰੰਤ ਪੁਲਸ ਨੂੰ ਸੂੁਚਿਤ ਕਰਨ ਤਾਂ ਕਿ ਅਜਿਹੇ ਅਪਰਾਧੀਆਂ ’ਤੇ ਕਾਨੂੰਨੀ ਸ਼ਿਕੰਜਾ ਕੱਸਿਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਟਰੈਫਿਕ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਵੀ ਚਲਾਨ ਕੀਤੇ ਜਾਣਗੇ।


Related News