ਮਾਲ ਗੱਡੀ ਦਾ ਡੱਬਾ ਲੀਹੋਂ ਲੱਥਾ

09/18/2018 12:15:38 AM

ਸੁਨਾਮ, ਊਧਮ ਸਿੰਘ ਵਾਲਾ, (ਮੰਗਲਾ)- ਰੇਲਵੇ ਸਟੇਸ਼ਨ ਛਾਜਲੀ  ਕੋਲ ਇਕ ਮਾਲ ਗੱਡੀ ਦੇ ਡੱਬੇ ਦੇ ਪੱਟੜੀ ਤੋਂ ਉਤਰ ਜਾਣ  ਨਾਲ ਚਾਰ ਗੱਡੀਆਂ ਦੇ ਪ੍ਰਭਾਵਿਤ ਹੋਣ ਦਾ ਸਮਾਚਾਰ ਹੈ, ਜਿਸ ਨਾਲ ਸੈਂਕਡ਼ੇ ਯਾਤਰੀ ਪ੍ਰੇਸ਼ਾਨ  ਹੋਏ। ਰੇਲਵੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਤਾਬਦੀ ਐਕਸਪ੍ਰੈੱਸ, ਬਾਂਦਰਾ ਤੋਂ ਦਿੱਲੀ (ਸਰਾਏ ਰਬੇਲਾ), ਹਿਸਾਰ ਤੋਂ ਲੁਧਿਆਣਾ,  ਲੁਧਿਆਣਾ ਤੋਂ ਜਾਖਲ ਪੈਸੰਜਰ ਗੱਡੀਅਾਂ  ਇਸ ਘਟਨਾ  ਕਾਰਨ ਸਮੇਂ  ਤੋਂ ਦੇਰੀ  ਨਾਲ  ਚੱਲੀਅਾਂ,  ਜਿਸ  ਕਾਰਨ ਸੈਂਕਡ਼ੇ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਕਿਉਂਕਿ ਲੁਧਿਆਣਾ-ਜਾਖਲ ਟਰੈਕ ਸਿੰਗਲ ਹੋਣ  ਕਾਰਨ ਕੋਈ ਬਦਲਵਾਂ ਪ੍ਰਬੰਧ ਨਹੀਂ ਹੋ ਸਕਦਾ।
  ਖਬਰ ਲਿਖੇ ਜਾਣ ਤੱਕ ਕਈ ਕਰੇਨਾਂ ਰਾਹੀਂ ਡੱਬੇ ਨੂੰ ਲਾਈਨ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਇਸ ਟਰੈਕ ’ਤੇ ਅਜੇ ਰੇਲਵੇ ਟ੍ਰੈਫਿਕ ਆਮ ਵਾਂਗ ਨਹੀਂ ਹੋਇਆ ਸੀ।
 


Related News